ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਲੁਧਿਆਣਾ ਵਿਖੇ ਸਿੱਖ ਪਰੰਪਰਾਵਾਂ ਤੇ ਸਭਿਆਚਾਰ ਸਬੰਧੀ ਸਲਾਈਡ ਸ਼ੋਅ

On: 16 April, 2010, By: Press Secretary, Location: Ludhiana

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਮਾਡਲ ਟਾਊਨ ਐਕਸਟੈਨਸ਼ਨ, ਲੁਧਿਆਣਾ ਵਿਖੇ ਪੰਜਾਬੀ ਸਭਿਆਚਾਰ ਤੇ ਪ੍ਰੰਪਰਾਵਾਂ ਸਬੰਧੀ ਸਲਾਈਡ ਸ਼ੋਅ ਕੀਤਾ ਗਿਆ। ਯੁਵਕ ਸੇਵਾਵਾਂ ਦੇ ਡਾਇਰੈਕਟਰ ਸ੍ਰ: ਸਤਨਾਮ ਸਿੰਘ ਸਲ੍ਹੋਪੁਰੀ ਹੋਰਾਂ ਕਿਹਾ ਕਿ ਸਾਡੇ ਸਮਾਜ ਦਾ ਜਿਹੜਾ ਵਰਤਾਰਾ ਤੇ ਰੁਝਾਨ ਸਮਾਜ ਦੀ ਹੋਂਦ, ਬੱਚਿਆਂ ਦੇ ਭਵਿੱਖ ਨੂੰ ਸੁਰੱਖਿਅਤ ਰੱਖੇ ਉਹ ਸਭਿਆਚਾਰ ਹੈ ਤੇ ਜੋ ਗਰਕ ਕਰੇ ਉਹ ਵਿਭਚਾਰ ਹੈ ਉਨ੍ਹਾਂ ਅਰਦਾਸ ਦੀ ਲੋਅ ਵਿੱਚ ਆਪਣੀਆਂ ਪ੍ਰੰਪਰਾਵਾਂ ਦੀ ਗੱਲ ਕਰਦਿਆਂ ਕਿਹਾ ਕਿ ਸਾਡੀ ਪਰੰਪਰਾ ਸੰਜਮ, ਸ਼ਰਮ ਵਾਲੀ ਰਹੀ ਹੈ। ਕਮਜ਼ੋਰ ਨੂੰ ਪਾਲਣਾ ਤੇ ਪਰਾਈ ਇਜ਼ਤ ਬਚਾਉਣੀ ਸਾਡੀ ਪਰੰਪਰਾ ਰਹੀ ਹੈ। ਅੱਜ ਇਹ ਪਰੰਪਰਾ ਬਚਾਉਣ ਦੀ ਲੋੜ ਹੈ। ਉਨ੍ਹਾਂ ਕੇਸ ਗੁਰੂ ਦੀ ਮੋਹਰ ਦੀ ਸੰਭਾਲ ਕਰਦਿਆਂ ਸ਼ਹਾਦਤਾਂ ਦੇਣ ਵਾਲੀ ਪਰੰਪਰਾ ਤੇ ਪਹਿਰਾ ਦੇਣ ਦੀ ਅਪੀਲ ਕੀਤੀ। ਸਮੂੰਹ ਸੰਗਤ ਨੇ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ ਸ਼ਬਦ ਉੱਚੀ ਸੁਰ ਵਿੱਚ ਗਾ ਕੇ ਕਦੇ ਕੇਸ ਨਾ ਕਟਾਉਣ ਦਾ ਪ੍ਰੱਣ ਕੀਤਾ। ਇਸ ਸਮੇਂ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਦੇ ਮੈਂਬਰ ਸ੍ਰ: ਅਮਰਜੀਤ ਸਿੰਘ ਤੇ ਸਰਦਾਰ ਕਲਸੀ ਸਾਹਿਬ ਹੋਰਾਂ ਵੀ ਸੰਬੋਧਨ ਕੀਤਾ। ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਜ਼ੋਨਲ ਸਕੱਤਰ ਸ੍ਰ: ਜਸਪਾਲ ਸਿੰਘ ਹੋਰਾਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ। ਸੰਗਤ ਵੱਲੋਂ ਇਸ ਪ੍ਰੋਗਰਾਮ ਨੂੰ ਖਾਸ ਕਰਕੇ ਲੈਪਟਾਪ, ਪ੍ਰੋਜੈਕਟਰ ਦੀ ਸਹਾਇਤਾ ਨਾਲ ਕੀਤੀ ਪੇਸ਼ਕਾਰੀ ਨੂੰ ਖੂਬ ਸਲਾਹਿਆ। ਡਾ: ਪੁਸ਼ਪਇੰਦਰ ਸਿੰਘ ਇੰਚਾਰਜ ਕੇਂਦਰੀ ਦਫ਼ਤਰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਪਿੰਡ ਨੰਗਲ ਕਲਾਂ (ਹੁਸ਼ਿਆਰਪੁਰ), ਗੁਰਦੁਆਰਾ ਸਿੰਘ ਸਭਾ ਮੰਡੀ ਗੋਬਿੰਦਗੜ੍ਹ (ਫਤਹਿਗੜ੍ਹ ਸਾਹਿਬ), ਬਰਾੜਾ ਆਦਿ ਸਥਾਨਾਂ ਤੇ ਵੀ ਕੀਤੇ ਗਏ ਹਨ।

Related Images:

Newsletter


Job Placements

Social Empowerment & Economic Development Directorate

Helpline

Helpline

Career Guidance

Career Guidance

Monthly Magazine

Monthly Magazine