ਚੰਡੀਗੜ੍ਹ ਜ਼ੋਨ ਵੱਲੋਂ ਮਿਤੀ 14 ਅਪ੍ਰੈਲ 2010 ਨੂੰ ਖਾਲਸੇ ਦੇ ਜਨਮ ਦਿਵਸ ਤੇ ਗੁਰਦੁਆਰਾ ਸ਼੍ਰੀ ਗੁਰੂ ਅਰਜਨ ਦੇਵ ਜੀ ਸੈਕਟਰ 40, ਚੰਡੀਗੜ੍ਹ ਵਿਖੇ ਵਿਦਿਆਰਥੀਆਂ ਦਾ ‘ਦਸਤਾਰ ਮੁਕਾਬਲਾ’ ਕਰਾਇਆ ਗਿਆ।ਜਿਸ ਵਿੱਚ 25 ਵੀਰਾਂ ਨੇ ਹਿੱਸਾ ਲਿਆ।ਇਸ ਮੋਕੇ ਸਰਕਲ ਦੇ ਪ੍ਰਚਾਰ ਸਕੱਤਰ ਸ. ਰਵਿੰਦਰ ਸਿੰਘ, ਨੇ ਸਾਰੇ ਵਿਦਿਆਰਥੀਆਂ ਨੂੰ ਦਸਤਾਰ ਦੀ ਮਹਿਤੱਤਾ ਦੱਸੀ ਅਤੇ ਗੁਰਮਤਿ ਵਿਚਾਰਾਂ ਨੇ ਨਾਲ ਜੋੜਿਆ, ਦਸਤਾਰ ਮੁਕਾਬਲੇ ਵਿਚ ਸ. ਇੰਦਰਜੀਤ ਸਿੰਘ (ਮੀਤ ਪ੍ਰਧਾਨ), ਸ. ਮਹਿੰਦਰ ਸਿੰਘ (ਜ਼ੋਨਲ ਮੀਤ ਸਕੱਤਰ) ਸ. ਸੁਖਚੈਨ ਸਿੰਘ, ਸ.ਤਰਨਦੀਪ ਸਿੰਘ, ਸ. ਦਲਬੀਰ ਸਿੰਘ ਆਦਿ ਵੀਰਾਂ ਨੇ ਸਮੇ ਸਿਰ ਪੁੱਜ ਕੇ ਸਾਰਾ ਪ੍ਰਬੰਧ ਕੀਤਾ ਸਰਬੱਤ ਕਾਰਜ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਿਸ਼ੇਸ ਸਹਿਯੋਗ ਮਿਲਿਆ।ਦਸਤਰਾ ਮੁਕਾਬਲੇ ਵਿੱਚ ਹਿੱਸਾ ਲੈਣ ਵਾਲਿਆਂ ਨੂੰ ਆਕਰਸ਼ਕ ਇਨਾਮ ਦੇਕੇ ਸਨਮਾਨਿਤ ਕੀਤਾ ਗਿਆ।ਇਸ ਅਵਸਰ ਤੇ ਚੰਡੀਗੜ੍ਹ ਜ਼ੋਨ ਵੱਲੋਂ ਗੁਰਦੁਆਰਾ ਸਾਹਿਬ ਵਿੱਖੇ ਪੁਸ਼ਤਕ ਪ੍ਰਦਰਸਨੀ ਲਗਾਈ ਗਈ।ਜਿਸ ਵਿੱਚ ਸੰਗਤਾਂ ਨੂੰ ਸਰਕਲ ਵੱਲੋਂ ਗੁਰਮਤਿ ਰਸਾਲਾ ਫ੍ਰੀ ਵੰਡਿਆ ਗਿਆ।