‘ਵਿਸ਼ਵੀਕਰਣ ਦੇ ਦੌਰ ਵਿਚ ਬਾਣੀ ਚਿੰਤਨ ਦੇ ਨਵੇਂ ਪਰਿਪੇਖ’ ਵਿਸ਼ੇ ਤੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿਖੇ ਇਕ ਰੋਜ਼ਾ ਸੈਮੀਨਾਰ

On: 25 March, 2010, By: Manjit Singh, Location: Chandigarh

ਚੰਡੀਗੜ੍ਹ ਜ਼ੋਨ ਵੱਲੋਂ ਮਿਤੀ 25 ਮਾਰਚ 2010 ਨੂੰ ‘ਵਿਸ਼ਵੀਕਰਣ ਦੇ ਦੌਰ ਵਿਚ ਬਾਣੀ ਚਿੰਤਨ ਦੇ ਨਵੇਂ ਪਰਿਪੇਖ’ ਵਿਸ਼ੇ ਤੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਇੰਗਲਿਸ਼ ਆਡੀਟੋਰੀਅਮ ਵਿਖੇ ਇੱਕ ਰੋਜ਼ਾ ਸੈਮੀਨਾਰ ਕਰਾਇਆ ਗਿਆ।ਸੈਮੀਨਾਰ ਦਾ ਉਧਘਾਟਨ ਪ੍ਰੋ.ਆਰ. ਸੀ. ਸੋਬਤੀ ਵਾਈਸ ਚਾਂਸਲਰ ਪੰਜਾਬ ਯੂਨੀਵਰਸਿਟੀ (ਚੰਡੀਗੜ੍ਹ) ਨੇ ਕੀਤਾ। ਵੱਖ-ਵੱਖ ਵਿਦਵਾਨਾਂ ਨੇ ਆਏ ਹੋਏ ਸੱਜਣਾਂ ਨੂੰ ਬਾਣੀ ਚਿੰਤਨ ਦੇ ਬਾਰੇ ਆਪਣੀਆਂ ਵਡਮੂਲੀਆਂ ਵਿਚਾਰਾਂ ਰਾਹੀਂ ਗੁਰਮਤਿ ਨਾਲ ਜੋੜਿਆ।ਜਿਨ੍ਹਾਂ ਵਿੱਚ ਪ੍ਰੋਫੈਸਰ ਸਤਿੰਦਰ ਸਿੰਘ ਨੂਰ, ਪ੍ਰੋਫੈਸਰ ਜੋਹਨ ਪਿਕਰਿੰਗ ਵਾਰਵਿਕ ਯੂਨੀਵਰਸਿਟੀ (ਯੂ.ਕੇ), ਡਾ. ਵੀਨਾ ਵਰਮਾ(ਇੰਗਲੈਂਡ)ਨਾਮਵਰ ਪੰਜਾਬੀ ਕਹਾਣੀਕਾਰ, ਡਾ. ਜਸਬੀਰ ਸਿੰਘ ਅਹਾਲੂਵਾਲੀਆ ਵਾਈਸ ਚਾਂਸਲਰ (ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ) ਫਤਿਹਗੜ੍ਹ ਸਾਹਿਬ, ਸ. ਮੋਤਾ ਸਿੰਘ ਨਾਮਵਰ ਕਵੀ ਕਾਉਂਟੀ ਕੋਂਸਲਰ ਇਗਲੈਂਡ, ਡਾ. ਅਮਰਜੀਤ ਸਿੰਘ ਕਾਂਗ, ਪ੍ਰੋਫੈਸਰ(ਪੰਜਾਬੀ ਵਿਭਾਗ) ਚੇਅਰਪਰਸਨ ਗੁਰੂ ਗੋਬਿੰਦ ਸਿੰਘ ਚੇਅਰ ਅਤੇ ਗੁਰੂ ਨਾਨਕ ਚੇਅਰ ਡੀ. ਯੂ. ਆਈ. ਕੁਰੁਕਸ਼ੇਤਰਾ ਯੂਨੀਵਰਸਿਟੀ ਕੁਰੁਕਸ਼ੇਤਰਾ, ਡਾ. ਜਸਪਾਲ ਕੌਰ ਕਾਂਗ ਚੇਅਰਪਰਸਨ, ਗੁਰੂ ਨਾਨਕ ਸਿੱਖ ਸਟੱਡੀਜ ਵਿਭਾਗ ਪਂਜਾਬ ਯੂਨੀਵਰਸਿਟੀ ਚੰਡੀਗੜ੍ਹ, ਡਾ. ਜਗਬੀਰ ਸਿੰਘ ਪ੍ਰੋਫੈਸਰ ਪੰਜਾਬੀ (ਮਾਹਿਰ ਮੱਧਕਾਲੀ ਪੰਜਾਬੀ ਸਾਹਿਤ ਅਤੇ ਗਲਪ), ਡਾ. ਨਾਹਰ ਸਿੰਘ ਪ੍ਰੋਫੈਸਰ ਪੰਜਾਬੀ ਚੇਅਰਪਰਸਨ ਗੁਰੂ ਰਵਿਦਾਸ ਚੇਅਰ, ਡਾ. ਜਗਜੀਤ ਸਿੰਘ ਚੇਅਰਪਰਸਨ ਪੰਜਾਬੀ ਵਿਭਾਗ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਡਾ. ਦਰਸ਼ਨ ਸਿੰਘ ਪ੍ਰੋਫੈਸਰ ਅਮੇਰੀਟਸ ਪੰਜਾਬ ਯੂਨੀਵਰਿਸਟੀ ਚੰਡੀਗੜ੍ਹ,(ਬੁਲਾਰੇ) ਡਾ. ਮਹਿੰਦਰ ਕੌਰ ਗਿੱਲ(ਦਿੱਲੀ), ਡਾ. ਮਨਜੀਤ ਸਿੰਘ(ਦਿੱਲੀ), ਡਾ. ਬੇਅੰਤ ਕੌਰ(ਦਿੱਲੀ), ਡਾ. ਕੇ. ਐਸ. ਪੰਨੂੰ(ਕੇਨੇਡਾ) ਡਾ. ਜਗਜੀਤ ਸਿੰਘ (ਚੰਡੀਗੜ੍ਹ), ਡਾ. ਸੁਰਜੀਤ ਸਿੰਘ ਭੱਟੀ (ਪਟਿਆਲਾ), ਡਾ. ਬਲਵਿੰਦਰਪਾਲ ਸਿੰਘ ਲੁਧਿਆਣਾਂ, ਡਾ. ਨਾਹਰ ਸਿੰਘ, ਡਾ.ਸਤੀਸ਼ ਕੁਮਾਰ ਵਰਮਾ, ਡਾ. ਰਜਿੰਦਰ ਸਿੰਘ, ਡਾ. ਰਜਿੰਦਰ ਸਿੰਘ ਭੱਟੀ,(ਪ੍ਰਵਾਸੀ)ਸ. ਮੋਤਾ ਸਿੰਘ ਇੰਗਲੈਂਡ, ਡਾ. ਦਰਸਨ ਸਿੰਘ ਧੀਰ (ਕੇਨੇਡਾ), ਸ੍ਰੀ ਕੇ. ਐਸ. ਪੰਨੂੰ (ਕਨੇਡਾ), ਸ਼੍ਰੀ ਬਲਬੀਰ ਸਿੰਘ ਸੰਘੇੜਾ (ਕੇਨੇਡਾ), ਸ੍ਰੀ ਅਮਰਜੀਤ ਸਿੰਘ ਸੂਰੀ, ਪ੍ਰਿੰਸੀਪਲ ਸਰਵਨ ਸਿੰਘ (ਕੇਨੇਡਾ), ਸ਼੍ਰੀ ਸੌਦਾਗਰ ਸਿੰਘ ਬਰਾੜ, ਸ. ਕੰਵਰ ਸਿੰਘ ਉਪੱਲ, ਸ. ਗੁਰਬਚਨ ਸਿੰਘ ਚਿੰਤਕ, ਸ਼੍ਰੀ ਗੁਰਦਾਸ, ਸ੍ਰੀ ਲਛੱਮੀ ਨਰਾਇਣ ਭਿੱਖੀ, ਸ੍ਰੀ ਪਰਮਿੰਦਰ ਗਰੇਵਾਲ, ਆਦਿ।ਇਸ ਮੌਕੇ ਸ. ਹਰਚਰਨਜੀਤ ਸਿੰਘ, (ਜ਼ੋਨਲ ਪ੍ਰਧਾਨ), ਸ.ਮਨਜੀਤ ਸਿੰਘ (ਜ਼ੋਨਲ ਸਕੱਤਰ), ਸ. ਜਗਜੀਤ ਸਿੰਘ, ਸ.ਅਮਰ ਸਿੰਘ (ਪ੍ਰਧਾਨ ਗੁਰਦੁਆਰਾ ਸੈ.34) ਸ. ਦਲਬੀਰ ਸਿੰਘ, ਬੀਬੀ ਰਾਜਬੀਰ ਕੌਰ, ਨੇ ਹਾਜ਼ਰੀ ਭਰੀ।ਸੈਮੀਨਾਰ ਦਾ ਪ੍ਰਬੰਧ ਸ. ਗੁਰਸੰਤ ਸਿੰਘ ਅਤੇ ਸ. ਰਵਿੰਦਰ ਸਿੰਘ ਦੀ ਦੇਖ-ਰੇਖ ਵਿੱਚ ਹੋਇਆ।

Newsletter


Job Placements

Social Empowerment & Economic Development Directorate

Helpline

Helpline

Career Guidance

Career Guidance

Monthly Magazine

Monthly Magazine