ਸਟੱਡੀ ਸਰਕਲ ਨੇ ਬਰਾੜਾ ਵਿਖੇ ਲਗਾਇਆ ਗੁਰਮਤਿ ਸਿੱਖਿਆ ਕੈਂਪ

On: 12 April, 2010, By: Press Secretary, Location: Haryana

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਗੁਰੁਦਆਰਾ ਗੁਰੂ ਤੇਗ ਬਹਾਦਰ ਸਾਹਿਬ, ਬਰਾੜਾ (ਹਰਿਆਣਾ) ਵਿਖੇ ਦੋ ਰੋਜਾ ਗੁਰਮਤਿ ਸਿੱਖਿਆ ਕੈਂਪ ਲਗਾਇਆ ਗਿਆ, ਜਿਸ ਵਿੱਚ ਅੰਬਾਲਾ, ਬਰਾੜਾ, ਯਮੁਨਾਨਗਰ, ਜਗਾਧਰੀ, ਸ਼ਾਹਬਾਦ ਮਾਰਕੰਡਾ ਤੇ ਹੋਰ ਕਸਬਿਆਂ, ਪਿੰਡਾਂ 'ਚੋਂ 150 ਵਿਦਿਆਰਥੀਆਂ ਨੇ ਭਾਗ ਲਿਆ। ਕੈਂਪ ਦਾ ਉਦਘਾਟਨ ਕਰਦਿਆਂ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸ੍ਰ: ਸਤਿੰਦਰਪਾਲ ਸਿੰਘ ਹੋਰਾਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਉਪਰਾਲੇ ਸਲਾਹੁਣਯੋਗ ਹਨ। ਗੁਰਦੁਆਰਾ ਸਾਹਿਬ ਵੱਲੋਂ ਜਥੇਬੰਦੀ ਨੂੰ ਹਮੇਸ਼ਾਂ ਨਿੱਘਾ ਸਹਿਯੋਗ ਦਿੱਤਾ ਜਾਵੇਗਾ।

ਕੇਂਦਰੀ ਦਫ਼ਤਰ ਲੁਧਿਆਣਾ ਤੋਂ ਪਹੁੰਚੇ ਯੁਵਕ ਸੇਵਾਵਾਂ ਦੇ ਡਾਇਰੈਕਟਰ ਸ੍ਰ: ਸਤਨਾਮ ਸਿੰਘ ਸਲ੍ਹੋਪੁਰੀ ਹੋਰਾਂ ਸਿੱਖ ਗੁਰੂਆਂ, ਸ਼ਹੀਦਾਂ, ਬੰਦਾ ਸਿੰਘ ਬਹਾਦਰ ਦੀ ਸਰਹੰਦ ਫਤਹਿ ਦਾ ਇਤਿਹਾਸ, ਸਿੱਖ ਇਤਿਹਾਸ ਵਿੱਚ ਇਸਤਰੀ ਅਤੇ ਸਿੱਖ ਪਰੰਪਰਾਵਾਂ ਆਦਿ ਵਿਸ਼ਿਆਂ ਤੇ ਵਿਚਾਰਾਂ ਦੀ ਸਾਂਝ ਕੀਤੀ। ਏਡਜ਼ ਤੇ ਨਸ਼ਾ ਛੱਡੋ ਪ੍ਰੋਜੈਕਟ ਦੇ ਵਿਜ਼ਟਿਗ ਲੈਕਚਰਾਰ ਮਾ: ਦਰਸ਼ਨ ਸਿੰਘ ਅਹਿਮਦਗੜ੍ਹ ਹੋਰਾਂ ਏਡਜ਼, ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੇ ਹੋਰ ਸਮਾਜਿਕ ਬੁਰਾਈਆਂ ਬਾਰੇ ਵਿਚਾਰ ਸਾਂਝੇ ਕੀਤੇ। ਹਰਿਆਣਾ ਸਟੇਟ ਦੇ ਜਥੇਬੰਦਕ ਸਕੱਤਰ ਸ੍ਰ: ਗੁਰਮੀਤ ਸਿੰਘ ਹੋਰਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਅੱਜ ਦੇ ਯੁੱਗ ਵਿੱਚ ਲੋੜ ਵਿਸ਼ੇ ਤੇ ਵਿਚਾਰ ਰੱਖੇ। ਸ੍ਰ: ਅਜਿੰਦਰਪਾਲ ਸਿੰਘ, ਸਟੇਟ ਸਕੱਤਰ ਹੋਰਾਂ ਆਏ ਕੈਂਪਰਜ਼, ਅਧਿਆਪਕ, ਮਾਪੇ ਤੇ ਗੁਰਦੁਆਰਾ ਕਮੇਟੀ ਦਾ ਨਿੱਘੇ ਸਹਿਯੋਗ ਲਈ ਧੰਨਵਾਦ ਕੀਤਾ।

ਸਵਾਲ-ਜਵਾਬ ਸੈਸ਼ਨ ਬੜਾ ਪ੍ਰਭਾਵਸ਼ਾਲੀ ਰਿਹਾ। ਯਮੁਨਾਨਗਰ ਤੋਂ ਆਈ ਟੀਮ ਨੇ ਗਤਕੇ ਦੇ ਜੌਹਰ ਦਿਖਾ ਕੇ ਨਿਹਾਲ ਕੀਤਾ। ਬੀਬੀ ਹਰਬੀਰ ਕੌਰ ਯਮੁਨਾਨਗਰ, ਸ੍ਰ: ਗੁਰਵਿੰਦਰ ਸਿੰਘ,ਅੰਬਾਲਾ, ਸ੍ਰ: ਕੰਵਲਜੀਤ ਸਿੰਘ, ਬੀਬੀ ਗਗਨਦੀਪ ਕੌਰ ਬਰਾੜਾ, ਸ੍ਰ: ਇੰਦਰਜੀਤ ਸਿੰਘ ਸ਼ਾਹਬਾਦ ਮਾਰਕੰਡਾ, ਬੀਬੀ ਰਵਿੰਦਰ ਕੌਰ ਅੰਬਾਲਾ, ਸ੍ਰ: ਨਰਿੰਦਰ ਸਿੰਘ ਆਹਲੁਵਾਲਾ ਨੇ ਕੈਂਪ ਦੀ ਸਫ਼ਲਤਾ ਲਈ ਨਿੱਘਾ ਯੋਗਦਾਨ ਪਾਇਆ। ਆਈਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਕੈਂਪਰਜ਼ ਬੱਚਿਆਂ ਨੂੰ ਸਰਟੀਫਿਕੇਟ ਦਿੱਤੇ ਗਏ। ਪੰਜ ਵਿਦਿਆਰਥੀਆਂ ਨੇ ਕੇਸ ਰੱਖਣ ਦਾ ਪ੍ਰੱਣ ਕੀਤਾ।

Related Images:

Newsletter


Job Placements

Social Empowerment & Economic Development Directorate

Helpline

Helpline

Career Guidance

Career Guidance

Monthly Magazine

Monthly Magazine