ਸਟੱਡੀ ਸਰਕਲ ਨੇ ਪਿੰਡ ਦਦਿਆਲ ਵਿਖੇ ਮਨਾਈ ਸਰਹੰਦ ਫਤਹਿ ਸ਼ਤਾਬਦੀ

On: 11 April, 2010, By: Press Secretary, Location: Hoshiarpur

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਲੁਧਿਆਣਾ ਤੇ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਇਲਾਕਾ ਸੈਲਾਖੁਰਦ ਵੱਲੋਂ ਸਾਂਝੇ ਤੌਰ ਤੇ ਬੰਦਾ ਸਿੰਘ ਬਹਾਦਰ ਵੱਲੋਂ ਸਰਹੰਦ ਫਤਹਿ ਦੀ ਤੀਜੀ ਸ਼ਤਾਬਦੀ ਸਬੰਧੀ ਗੁਰਮਤਿ ਸਮਾਗਮ ਗੁਰਦੁਆਰਾ ਸਾਹਿਬ, ਪਿੰਡ ਦਦਿਆਲ ਤਹਿਸੀਲ ਗੜ੍ਹਸ਼ੰਕਰ, ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਕੀਤੇ ਗਏ। ਇਸ ਸਮਾਗਮ ਵਿੱਚ ਆਸ-ਪਾਸ ਦੇ 15 ਪਿੰਡਾਂ 'ਚੋਂ ਸੰਗਤਾਂ ਟਰਾਲੀਆਂ ਰਾਹੀਂ ਤੇ ਪੈਦਲ ਵਹੀਰਾਂ ਘੱਤ ਕੇ ਪਹੁੰਚੀਆਂ। ਇਸ ਸਮਾਗਮ ਵਿੱਚ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਯੁਵਕ ਸੇਵਾਵਾਂ ਦੇ ਡਾਇਰੈਕਟਰ ਸ੍ਰ: ਸਤਨਾਮ ਸਿੰਘ ਸਲ੍ਹੋਪੁਰੀ ਹੋਰਾਂ ਬੰਦਾ ਸਿੰਘ ਬਹਾਦਰ ਦੇ ਜੀਵਨ ਤੇ ਸ਼ਹਾਦਤ ਸਬੰਧੀ ਪਾਵਰ ਪੁਆਇੰਟ ਤੇ ਰੰਗੀਨ ਤਸਵੀਰਾਂ ਦਿਖਾ ਕੇ ਚਾਨਣਾ ਪਾਇਆ।

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਪੰਜਾਬ ਸਟੇਟ ਦੇ ਪ੍ਰਧਾਨ ਪ੍ਰੋ: ਆਪਿੰਦਰ ਸਿੰਘ ਮਾਹਿਲਪੁਰੀ ਹੋਰਾਂ ਵੈਰਾਗੀ ਤੋਂ ਬੰਦਾ ਤੱਕ ਤੇ ਸਫ਼ਰ ਬਾਰੇ ਦੱਸਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੀ ਧਰਮ ਪ੍ਰਚਾਰ ਕ੍ਮੇਟੀ ਦੇ ਮੈਂਬਰ ਡਾ: ਜੰਗਬਹਾਦਰ ਸਿੰਘ ਹੋਰਾਂ 'ਬੰਦਾ ਸਿੰਘ ਬਹਾਦਰ ਦੇ ਸਮਾਜਿਕ ਨਿੱਘ' ਬਾਰੇ ਚਾਨਣਾ ਪਾਇਆ।

ਇਸ ਸਮੇਂ ਭਾਈ ਸੁਰਿੰਦਰ ਸਿੰਘ ਰਮਤਾ ਦੇ ਰਾਗੀ ਜਥੇ ਅਤੇ ਬੀਬੀ ਹਰਜਿੰਦਰ ਕੌਰ ਖਾਲਸਾ ਹੁਸ਼ਿਆਰਪੁਰ ਦੇ ਰਾਗੀ ਜਥੇ ਨੇ ਗੁਰਬਾਣੀ ਕੀਰਤਨ ਦੁਆਰਾ ਨਿਹਾਲ ਕੀਤਾ। ਬਾਬਾ ਹਰਪਾਲ ਸਿੰਘ ਗੁਰਦੁਆਰਾ ਸੰਤ ਬਾਬਾ ਤਾਰਾ ਸਿੰਘ ਪੱਖੋਵਾਲ ਹੋਰਾਂ ਵੀ ਹਾਜ਼ਰੀ ਭਰੀ। ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਇਲਾਕਾ ਸੈਲਾਖੁਰਦ ਦੇ ਪ੍ਰਧਾਨ ਸ੍ਰ: ਗੁਰਬਖ਼ਸ਼ ਅਤੇ ਮੈਂਬਰ ਸ੍ਰ: ਜਰਨੈਲ ਸਿੰਘ ਹੋਰਾਂ ਆਏ ਪਤਵੰਤਿਆਂ ਨੂੰ ਸਰੋਪਾਓ ਦੇ ਕੇ ਸਨਮਾਨਤ ਕੀਤਾ। ਸ੍ਰ: ਤਰਸੇਮ ਸਿੰਘ ਹੋਰਾਂ ਸਟੇਜ ਦਾ ਸੰਚਾਲਨ ਬਾਖੂਬੀ ਢੰਗ ਨਾਲ ਕੀਤਾ। ਗੁਰੂ ਕਾ ਲੰਗਰ ਅਤੁੱਟ ਵਰਤਿਆ।

Related Images:

Newsletter


Job Placements

Social Empowerment & Economic Development Directorate

Helpline

Helpline

Career Guidance

Career Guidance

Monthly Magazine

Monthly Magazine