ਪਿੰਡ ਘਮਨੇਵਾਲ ਵਿਖੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ NABARD ਬੈਂਕ ਦੇ ਸਹਿਯੋਗ ਨਾਲ ਵਿਸ਼ੇਸ਼ ਸੈਮੀਨਰ

On: 10 April, 2010, By: Simranjit Singh, Location: Ludhiana

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ NABARD ਬੈਂਕ ਦੇ ਸਹਿਯੋਗ ਨਾਲ Village Devlopment Programm ਤਹਿਤ ਅਡਾਪਟ ਕੀਤੇ ਪਿੰਡ ਘਮਨੇਵਾਲ ਦੇ ਸਰਬਪੱਖੀ ਵਿਕਾਸ ਲਈ ਪਿੰਡ ਘਮਨੇਵਾਲ ਵਿਖੇ ਅੱਜ ਮਿਤੀ 9 ਅਪ੍ਰੈਲ 2010 ਨੂੰ ਕਿਚਨ ਗਾਰਡਨਿੰਗ ਅਤੇ ਪਲਾਂਟ ਰੈਸਡਿਊ ਮੈਨੇਜ਼ਮੈਂਟ ਸੰਬੰਧੀ ਸੈਮੀਨਾਰ ਕਰਵਾਇਆ ਗਿਆ। ਇਸ ਸਮੇਂ ਸੋਸ਼ਲ ਇਪਾਵਰਮੈਂਟ ਤੇ ਇਕਨਾਮਿਕ ਡਿਵੈਲਪਮੈਂਟ ਡਾਇਰੈਕਟੋਰੇਟ ਦੇ ਡਾਇਰੈਕਟਰ ਸ੍ਰ: ਇਕਬਾਲ ਸਿੰਘ ਨੇ ਆਪਣੇ ਭਾਸ਼ਣ ਰਾਹੀਂ NABARD ਬੈਂਕ ਦੀ ਸਕਮ ਸੰਬੰਧੀ ਮਹੱਤਵਪੂਰਨ ਜਾਣਕਾਰੀ ਮੁਹੱਈਆ ਕਰਵਾਈ। ਕਿਚਨ ਗਾਰਡਨਿੰਗ ਸੰਬੰਧੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਰਿਟਾਇਰਡ ਪ੍ਰੋਫੈਸਰ ਜੋਗਿੰਦਰ ਸਿੰਘ ਨੇ ਜਾਣਕਾਰੀ ਮੁਹੱਈਆ ਕਰਵਾਈ। ਪਲਾਂਟ ਰੈਸਡਿਊ ਮੈਨੇਜ਼ਮੈਂਟ ਸਬੰਧੀ ਡਾ: ਨਾਨਕ ਸਿੰਘ ਪਸਰੀਚਾ ਨੇ ਮਹੱਤਵਪੂਰਨ ਜਾਣਕਾਰੀ ਮੁਹੱਈਆ ਕਰਵਾਈ। ਇਸ ਸਮੇਂ ਡਾ: ਮਿਹਰਵੰਤ ਸਿੰਘ ਨੇ HIV/AIDS ਅਤੇ ਨਸ਼ਿਆਂ ਸੰਬੰਧੀ ਲਿਟਰੇਚਰ ਰਾਹੀਂ ਸਰੀਰ ਤੇ ਪੈਂਦੇ ਪ੍ਰਭਾਵਾਂ ਬਾਰੇ ਜਾਣਕਾਰੀ ਮੁਹੱਈਆਂ ਕਰਵਾਈ। ਇਸ ਸਮੇਂ ਹੋਰਨਾਂ ਤੋਂ ਇਲਾਵਾ ਪਿੰਡ ਦੀ ਪੰਚਾਇਤ ਅਤੇ ਸੈਲਫ ਹੈਲਪ ਗਰੁੱਪ ਦੀਆਂ ਬੀਬੀਆਂ ਸਮੇਤ ਸਰਪੰਚ ਸ੍ਰ: ਮਨਜੀਤ ਸਿੰਘ ਮੌਜੂਦ ਸਨ। ਹੋਰਨਾਂ ਤੋਂ ਇਲਾਵਾ ਇਸ ਸਮੇਂ ਡਾ: ਜੁਗਿੰਦਰ ਸਿੰਘ, ਡਾ: ਮਹਿੰਦਰ ਸਿੰਘ, ਸ੍ਰ: ਇਕਬਾਲ ਸਿੰਘ, NABARD ਬੈਂਕ ਤੋਂ ਏਰੀਆ ਮੈਨੇਜਰ ਸ੍ਰੀ ਹਰਮੇਸ਼, ਡਾ: ਜਸਵੰਤ ਸਿੰਘ ਅਤੇ ਡਾ: ਤੇਜਿੰਦਰਪਾਲ ਸਿਘ ਮੌਜੂਦ ਸਨ। ਇਸ ਸਮੇਂ ਨਸ਼ਿਆਂ ਦੇ ਪ੍ਰਭਾਵਾਂ ਸੰਬੰਧੀ ਮਹੱਤਵਪੂਰਨ ਪੋਸਟਰ ਪ੍ਰਦਰਸ਼ਨੀ ਲਗਾਈ ਗਈ। ਪੰਜਾਹ ਤੋਂ ਵੱਧ ਪਿੰਡ ਦੇ ਪਤਵੰਤਿਆਂ ਅਤੇ ਕਿਸਾਨਾਂ ਨੇ ਇਸ ਸੈਮੀਨਾਰ ਵਿੱਚ ਹਾਜ਼ਰ ਹੋ ਕੇ ਲਾਹੇਵੰਧ ਜਾਣਕਾਰੀ ਪ੍ਰਾਪਤ ਕੀਤੀ।

Related Images:

Newsletter


Job Placements

Social Empowerment & Economic Development Directorate

Helpline

Helpline

Career Guidance

Career Guidance

Monthly Magazine

Monthly Magazine