ਗੁਰਦੁਆਰਾ ਸਿਘ ਸਭਾ ਅਹਿਮਦਗੜ੍ਹ ਵਿਖੇ ੨ ਅਪ੍ਰੈਲ ਨੂੰ ਇਕ ਗੁਰਮਤਿ ਚੇਤਨਾ ਸਮਾਗਮ ਕਰਵਾਇਆ ਗਿਆ। ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਸਮਾਜਿਕ ਬੁਰਾਈਆਂ, ਕਿਰਤ ਦੀ ਮਹੱਤਤਾ, ਗੁਰਮਤਿ ਰਹਿਤ ਮਰਯਾਦਾ ਉਪਰ ਵੱਖ ਵੱਖ ਬੁਲਾਰਿਆਂ ਨੇ ਭਰਪੂਰ ਚਾਨਣਾ ਪਾਇਆ। ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਚੀਫ਼ ਆਰਗੇਨਾਈਜ਼ਰ ਪ੍ਰਿੰ: ਰਾਮ ਸਿੰਘ ਜੀ ਨਸ਼ਿਆਂ ਦੇ ਸੰਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਪਿੰਡ ਪਿੰਡ ਵਿੱਚ ਜਾ ਕੇ ਕੋਨਾਂ ਵੀ ਸੁਚੇਤ ਕਰਨ ਦਾ ਸੁਝਾਅ ਦਿੱਤਾ। ਪ੍ਰੋਫੈਸਰ ਬਲਵਿੰਦਰਪਾਲ ਸਿੰਘ ਜੀ ਨੇ ਵਿਆਹਾਂ-ਸ਼ਾਦੀਆਂ ਤੇ ਹੁੰਦੇ ਫਜ਼ੂਲ ਖਰਚ ਤੇ ਜ਼ੋਰ ਦਿੱਤਾ। ਯੂਥ ਸੇਵਾਵਾਂ ਦੇ ਡਾਇਰੇਕਟਰ ਮਾ: ਸਤਨਾਮ ਸਿੰਘ ਸਲ੍ਹੋਪੁਰੀ ਨੇ ਜਾਤ ਪਾਤ ਦੇ ਨਾ ਤੇ ਪਾਈਆਂ ਜਾ ਰਹੀਆਂ ਵੰਡੀਆਂ ਗੁਰਦੁਆਰੇ ਅਤੇ ਅੰਧ ਵਿਸ਼ਵਾਸ਼ ਨੂੰ ਤਿਆਗ ਕੇ ਬਿਬੇਕੀ ਸਿੱਖ ਬਨਣ ਦਾ ਸੁਝਾਅਦਿੱਤਾ। ਮਾ: ਦਰਸ਼ਨ ਸਿੰਘ ਨੇ ਅਕਾਲ ਤਖਤ ਤੋਂ ਪੰਥ ਪ੍ਰਵਾਨਿਤ ਰਹਿਤ ਮਰਯਾਦਾ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵਉਚਤਾ ਉਪਰ ਜ਼ੋਰ ਦਿੱਤਾ। ਉਨ੍ਹਾਂ ਨੇ ਸੁਪਰੀਮ ਕੋਰਟ ਦੇ ਐਡਵੋਕੇਟ ਸ੍ਰ: ਹਰਵਿੰਦਰ ਸਿੰਘ ਜੀ ਦੁਆਰਾ ਸ਼ੁਰੂ ਕੀਤੀ ਕਿਰਤ ਲਹਿਰ ਬਾਰੇ ਚਾਨਣਾ ਪਾਇਆ। ਇਸ ਲਹਿਰ ਰਾਹੀਂ ਪਿੰਡ ਪਿੰਡ ਜਾ ਕੇ ਗੁਰੂ ਨਾਨਕ ਦੇਵ ਜੀ ਦੁਆਰਾ ਆਪ ਲਗਭਗ ੧੮ ਸਾਲ ਕਰਤਾਰਪੁਰ ਵਿਖੇ ਆਪ ਖੇਤੀ ਕਰਕੇ ਲੋਕਾਂ ਨੂੰ ਕਿਰਤ ਕਰਨ ਦੀ ਸਿੱਖਿਆ ਰਾਹੀਂ ਕੋਨਾਂ ਵੀ ਕਿਰਤ ਕਰਨ ਦੀ ਪ੍ਰੇਰਨਾ ਦੇਣ ਬਾਰੇ ਕਿਹਾ। ਇਸ ਦੇ ਨਾਲ ਹੀ ਕਿਸਾਨਾਂ ਦੀ ਘੱਟ ਜ਼ਮੀਨ ਵਿਚੋਂ ਆਧੁਨਿਕ ਢੰਗਾਂ ਰਾਹੀਂ ਵੱਧ ਆਮਦਨ ਕਰਨ ਬਾਰੇ ਸਿੱਖਿਅਕ ਕੀਤਾ ਜਾਵੇਗਾ। ਪ੍ਰੋਗਰਾਮ ਵਿੱਚ ਆਏ ਸਮੂਹ ਸ੍ਰੋਤਿਆਂ ਦਾ ਧੰਨਵਾਦ ਜ਼ੋਨਲ ਸਕੱਤਰ ਸ੍ਰ: ਜਸਪਾਲ ਸਿੰਘ ਨੇ ਕਰਦਿਆਂ ਹੋਇਆ ਕਿਰਤ ਲਹਿਰ ਤੇ ਸਮਾਜ ਸੁਧਾਰ ਲਹਿਰ ਵਿਚ ਸਾਰਿਆਂ ਨੂੰ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ। ਵਿਚਾਰ ਚਰਚਾ ਵਿੱਚ ਪ੍ਰਿੰਸੀਪਲ, ਕੀਰਤਨੀਏ ਸਿੰਘ ਤੇ ਪੱਤਰਕਾਰਾਂ ਨੇ ਭਾਗ ਲਿਆ। ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਉਤਮ ਕਾਰਜਾਂ ਦੀ ਸ਼ਲਾਘਾ ਕੀਤੀ। ਲਿਟਰੇਚਰ ਵੰਡਿਆ ਗਿਆ ਤੇ ਗੁਰੂ ਕੇ ਲੰਗਰ ਛਕੇ ਗਏ।