ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਪਟਿਆਲਾ ਜੋਨ ਵਲੋਂ ਗੁਰਦੁਆਰਾ ਨਵੀਨ ਸ਼੍ਰੀ ਗੁਰੂ ਸਿੰਘ ਸਭਾ ਪਟਿਆਲਾ ਵਿਖੇ "ਅਰਦਾਸ ਦੀ ਮਹਾਨਤਾ" ਵਿਸ਼ੇ ਤੇ ਸਲਾਇਡ ਸ਼ੋਅ ਦਾ ਆਯੋਜਨ ਕੀਤਾ ਗਿਆ। ਇਸ ਵਿੱਚ ਲੁਧਿਆਣੇ ਜੋਨ ਦੇ ਐਡੀਸ਼ਨਲ ਜੋਨਲ ਸਕੱਤਰ ਸ੍ਰ.ਸੁਰਜੀਤ ਸਿੰਘ ਨੇ ਸਿੱਖ ਅਰਦਾਸ ਦੀ ਵਿਸ਼ੇਸਤਾ ਦੱਸਦਿਆਂ ਕਿਹਾ ਕਿ ਅਰਦਾਸ ਸਾਨੂੰ ਰੋਜਾਨਾ ਪੂਰਾ ਸਿੱਖ ਇਤਿਹਾਸ ਯਾਦ ਕਰਵਾਉਂਦੀ ਹੈ ਅਤੇ ਸਿਰਫ ਅਰਦਾਸ ਨਹੀਂ ਸਗੋਂ ਸਾਨੂੰ ਸ਼ਹੀਦਾਂ ਦੀਆਂ ਕੁਰਬਾਨੀਆਂ ਚੇਤੇ ਕਰਵਾਉਂਦੀ ਹੈ ਅਤੇ ਸਾਨੂੰ ਸਿੱਖੀ ਦਾਨ, ਕੇਸ ਦਾਨ ਮੰਗਣ ਦੀ ਪ੍ਰੇਰਨਾ ਦਿੰਦੀ ਹੈ।ਮੁਕਤਸਰ ਜ਼ੋਨ ਤੋਂ ਇੰਜ.ਗੁਰਪ੍ਰੀਤ ਸਿੰਘ ਅਤੇ ਵੀਰ ਇਕੳਅੰਕਾਰ ਸਿੰਘ ਨੇ ਹਾਜਰ ਸੰਗਤਾਂ ਨੂੰ ਹਲੂਣਾ ਦਿੰਦਿਆਂ ਨੌਜਵਾਨ ਪੀੜੀ ਨੂੰ ਸੰਭਾਲਣ ਦੀ ਲੋੜ ਤੇ ਜ਼ੋਰ ਦਿੱਤਾ। ਸੰਗਤ ਦੇ ਉਤਸ਼ਾਹ ਤੋਂ ਪਟਿਆਲਾ ਜ਼ੋਨ ਦੇ ਮੁੜ ਸੁਰਜੀਤ ਹੋਣ ਦੀ ਆਸ ਬੱਝਦੀ ਹੈ। ਕਈ ਸਾਲ ਤੋਂ ਸੇਵਾ ਕਰ ਰਹੇ ਸ੍ਰ.ਪਰਮਿੰਦਰ ਸਿੰਘ ਜੀ, ਡਾ.ਕੁਲਵਿੰਦਰ ਸਿੰਘ ਅਤੇ ਨੌਜਵਾਨ ਵੀਰ ਦਮਨਜੀਤ ਸਿੰਘ, ਵੀਰ ਤਰਨਜੋਤ ਸਿੰਘ ਅਤੇ ਹੋਰ ਵੀਰਾਂ ਦਾ ਜੋਸ਼ ਅਤੇ ਸੇਵਾ ਕਰਨ ਦਾ ਚਾਅ ਸੰਗਤ ਦੇ ਰਿਸਪਾਂਸ ਨਾਲ ਦੂਣਾ ਚੌਣਾ ਵਧ ਰਿਹਾ ਹੈ।