ਸਮਾਜਿਕ ਬੁਰਾਈਆਂ ਵਿਰੁੱਧ ਪੁੰਨਰ ਸੁਰਜੀਤੀ ਲਹਿਰ ਜੋਰਾਂ ਤੇ

On: 19 March, 2010, By: Simranjit Singh, Location: Ludhiana

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਪੁੰਨਰ ਸੁਰਜੀਤੀ ਲਹਿਰ ਤਹਿਤ ਸਮਾਜਿਕ ਬੁਰਾਈਆਂ ਵਿਰੁੱਧ ਸੈਮੀਨਾਰਾਂ ਦੀ ਲੜੀ ਨੇ ਜੋਰ ਫੜਿਆ ਹੈ। ਸੱਤ ਸਥਾਨਾਂ ਤੇ ਕੀਤੇ ਸੈਮੀਨਾਰਾਂ ਦੌਰਾਨ ਪੁੰਨਰ ਸੁਰਜੀਤੀ ਲਹਿਰ ਦੇ ਸਕੱਤਰ ਅਤੇ ਯੁਵਕ ਸੇਵਾਵਾਂ ਦੇ ਡਾਇਰੈਕਟਰ ਸ੍ਰ: ਸਤਨਾਮ ਸਿੰਘ ਸਲ੍ਹੋਪੁਰੀ ਹੋਰਾਂ ਭਰੂਣ ਹੱਤਿਆਂ, ਨਸ਼ਿਆਂ ਦੀ ਰੋਕਥਾਮ, ਏਡਜ਼, ਪੰਜਾਬੀ ਸੱਭਿਆਚਾਰ ਪ੍ਰਤੀ ਪਤਿਤ ਪੁਣੇ ਵਿਰੁੱਧ ਚੇਤਨਤਾ ਪੈਦਾ ਕਰਨ ਹਿੱਤ ਲੈਪਟਾਪ, ਪ੍ਰੋਜੈਕਟਰ ਰਾਹੀਂ ਰੰਗੀਨ ਤਸਵੀਰਾਂ ਦੀ ਸਹਾਇਤਾ ਨਾਲ ਜਜਬਾਤੀ ਤੇ ਪ੍ਰਭਾਵਸ਼ਾਲੀ ਤਰੀਕੇ ਨਾਲ ਮੁੱਖ ਬੁਲਾਰੇ ਵਜੋਂ ਵਿਚਾਰਾਂ ਦੀ ਸਾਂਝ ਕੀਤੀ। ਉਨ੍ਹਾਂ ਕਿਹਾ ਕਿ 'ਪੰਜਾਬ ਵਸਦਾ ਗੁਰਾਂ ਦੇ ਨਾਮ ਤੇ' ਗੁਰੂਆਂ ਦੇ ਨਾਮ ਤੇ ਵੱਸਣ ਵਾਲੇ ਪੰਜਾਬ ਵਿੱਚ ਏਡਜ਼, ਨਸ਼ੇ, ਭਰੂਣ ਹੱਤਿਆ ਤੇ ਵਿਭਚਾਰ ਕਦੇ ਹੋਣਾ ਨਹੀਂ ਚਾਹੀਦਾ। ਪਰ ਟੈਕਨਾਲੋਜੀ, ਮੀਡੀਆ ਰਾਹੀਂ ਉਭਾਰੇ ਜਾ ਰਹੇ ਵਿਭਚਾਰ ਤੇ ਲੱਚਰਤਾ ਭਰਪੂਰ ਫਿਲਮਾਏ ਜਾਂਦੇ ਗਾਣਿਆਂ ਸਦਕਾ ਹੀ ਅਜਿਹੀ ਗਿਰਾਵਟ ਸਾਡੇ ਸਾਹਮਣੇ ਹੈ। ਇਨ੍ਹਾਂ ਸਮਾਗਮਾਂ ਦੌਰਾਨ ਹਾਜ਼ਰ ਸੰਗਤਾਂ ਨੇ ਕੁੜੀਆਂ ਮਾਰਨ ਵਾਲਿਆਂ ਦਾ ਬਾਈਕਾਟ ਕਰਨ, ਪਿੰਡਾਂ ਵਿੱਚ ਨਸ਼ਿਆਂ ਦੀ ਵਿਕਰੀ ਰੋਕਣ, ਸੱਚਾ ਸੁੱਚਾ ਜੀੳਨ ਬਤੀਤ ਕਰਨ ਅਤੇ ਕੇਸ ਰੱਖਣ ਦੇ ਪ੍ਰਣ ਕੀਤੇ।

ਗੁਰਦੁਆਰਾ ਗੁਰੂ ਅਮਰਦਾਸ ਜੀ ਨਿਊ ਅਮਰ ਨਗਰ, ਡਾਬਾ ਰੋਡ, ਲੁਧਿਆਣਾ ਵਿਖੇ ਸੈਮੀਨਾਰ ਸਮੇਂ ਗੁਰਦੁਆਰਾ ਪ੍ਰਧਾਨ ਸ੍ਰ: ਕੁਲਵੰਤ ਸਿੰਘ ਹੋਰਾਂ, ਗੁਰਦੁਆਰਾ ਖੂਹੀਸਰ ਸਾਹਿਬ, ਕੋਟ ਕੰਗਲ ਸਿੰਘ ਲੁਧਿਆਣਾ ਵਿਖੇ ਹੋਏ ਸਮਾਗਮਾਂ ਸਮੇਂ ਗੁਰਦੁਆਰਾ ਪ੍ਰਧਾਨ ਸ੍ਰ: ਜਗਤਾਰ ਸਿੰਘ ਅਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਖੂਹੀਸਰ ਖੇਤਰ ਦੇ ਨਿਗਰਾਨ ਸ੍ਰ: ਪ੍ਰਮਜੀਤ ਸਿੰਘ ਹੋਰਾਂ ਵੀ ਸੰਬੋਧਨ ਕੀਤਾ। ਗੁਰਦੁਆਰਾ ਸਾਹਿਬ ਪਿੰਡ ਸਹਿਜਾਦ, ਜ਼ਿਲ੍ਹਾ ਲੁਧਿਆਣਾ ਵਿਖੇ ਹੋਏ ਸੈਮੀਨਾਰ ਸਮੇਂ ਪਿੰਡ ਦੇ ਸਰਪੰਚ ਸ੍ਰ: ਸੁਰਿੰਦਰ ਸਿੰਘ ਅਤੇ ਦਾਦ ਖੇਤਰ ਦੇ ਸਰਪ੍ਰਸਤ ਸ੍ਰ: ਸਤਿੰਦਰਮੋਹਨ ਸਿੰਘ ਬਾਵਾ ਨੇ ਕੀਤੇ ਜਾ ਰਹੇ ਸੈਮੀਨਾਰਾਂ ਦੀ ਸ਼ਲਾਘਾ ਕੀਤੀ।

ਗੁਰਦੁਆਰਾ ਗੁਰੂ ਅਰਜਨ ਦੇਵ ਜੀ ਸਤਿਸੰਗ ਸਭਾ, ਸਮਰਾਲਾ ਚੌਂਕ, ਲੁਧਿਆਣਾ ਵਿਖੇ ਅਕਾਲ ਖਾਲਸਾ ਵੈਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ ਸੈਮੀਨਾਰ ਕੀਤਾ ਗਿਆ। ਸੁਸਾਇਟੀ ਦੇ ਪ੍ਰਧਾਨ ਸ੍ਰ: ਸਤਨਾਮ ਸਿੰਘ ਨਿਮਾਣਾ ਤੇ ਗੁਰਦੁਆਰੇ ਦੇ ਪ੍ਰਧਾਨ ਸ੍ਰ: ਮੋਹਨ ਸਿੰਘ ਹੋਰਾਂ ਹਰ ਤਰ੍ਹਾਂ ਇਸ ਲਹਿਰ ਨੂੰ ਕਾਮਯਾਬ ਕਰਨ ਲਈ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ। ਗੁਰਦੁਆਰਾ ਸਾਹਿਬ ਸੈਕਟਰ 22 ਚੰਡੀਗੜ੍ਹ ਵਿਖੇ ਸੈਮੀਨਾਰ ਦੌਰਾਨ ਚੰਡੀਗੜ੍ਹ ਜ਼ੋਨ ਦੇ ਪ੍ਰਧਾਨ ਸ੍ਰ: ਹਰਚਰਨਜੀਤ ਸਿੰਘ, ਸਕੱਤਰ ਸ੍ਰ: ਮਨਜੀਤ ਸਿੰਘ ਪਿੰਜੋਰ, ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸ੍ਰ: ਜੁਗਿੰਦਰ ਸਿੰਘ ਸਾਹਨੀ, ਸਕੱਤਰ ਸ੍ਰ: ਦਲਜੀਤ ਸਿੰਘ ਤੇ ਪ੍ਰਚਾਰ ਸਕੱਤਰ ਸ੍ਰ: ਸਰੂਪ ਸਿੰਘ ਮਾਣੀ ਨੇ ਸੈਮੀਨਾਰ ਦੌਰਾਨ ਵਿਚਾਰ ਚਰਚਾ ਵਿੱਚ ਭਾਗ ਲਿਆ।

ਗੁਰਦੁਆਰਾ ਸਾਹਿਬ ਪਿੰਡ ਭੂੜੜੇ, ਜ਼ਿਲ੍ਹਾ ਰੋਪੜ ਵਿਖੇ ਸੈਮੀਨਾਰ ਦੀ ਪ੍ਰਧਾਨਗੀ ਪੰਜਾਬ ਕਲਾ ਮੰਚ ਚਮਕੌਰ ਸਾਹਿਬ ਦੇ ਪ੍ਰਧਾਨ ਸ੍ਰ: ਕੁਲਜਿੰਦਰ ਸਿੰਘ ਬੰਬਰ ਨੇ ਕੀਤੀ। ਉਨ੍ਹਾਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨਾਲ ਰਲ ਕੇ ਚਮਕੌਰ ਸਾਹਿਬ ਤਹਿਸੀਲ ਦੇ ਪਿੰਡਾਂ ਵਿੱਚ ਪੁੰਨਰ ਜਾਗਰਤੀ ਪੈਦਾ ਕਰਨ ਲਈ ਯਤਨਸ਼ੀਲ ਹੋਵਾਂਗੇ। ਸਟੇਜ ਦਾ ਸੰਚਾਲਨ ਸ੍ਰ: ਹਰਬੰਸ ਸਿੰਘ ਪਟਵਾਰੀ ਨੇ ਕੀਤਾ। ਪਿੰਡ ਬਰਸਾਲ, ਜ਼ਿਲ੍ਹਾ ਲੁਧਿਆਣਾ ਵਿਖੇ ਹੋਏ ਸੈਮੀਨਾਰ ਸਮੇਂ ਸ੍ਰ: ਜਗਜੀਤ ਸਿੰਘ ਨੇ ਸਟੇਜ ਦਾ ਸੰਚਾਲਨ ਕਰਦਿਆਂ ਸਟੱਡੀ ਸਰਕਲ ਦਾ ਅਜਿਹਾ ਸੈਮੀਨਾਰ ਕਰਨ ਲਈ ਧੰਨਵਾਦ ਕੀਤਾ ਅਤੇ ਸ੍ਰ: ਤਲਵਿੰਦਰ ਸਿੰਘ ਹੋਰਾਂ ਆਏ ਪਤਵੰਤਿਆਂ ਤੇ ਸੰਗਤਾਂ ਨੂੰ ਜੀ ਆਇਆਂ ਨੂੰ ਕਿਹਾ।

Related Images:

Newsletter


Job Placements

Social Empowerment & Economic Development Directorate

Helpline

Helpline

Career Guidance

Career Guidance

Monthly Magazine

Monthly Magazine