ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੀ ਸਰਕਾਰੀ ਕਾਲਜ, ਰੋਪੜ ਯੂਨਿਟ ਵੱਲੋਂ ਮਿਤੀ 16 ਫਰਵਰੀ 2010 ਨੂੰ ਕਾਲਜ ਵਿਖੇ ਸਲਾਨਾ ਸ਼ਬਦ ਗੁਰੂ ਸਮਾਗਮ ਕਰਵਾਇਆ ਗਿਆ। ਸਾਲ 1983-84 ਦੇ ਵਿਦਿਅਕ ਸੈਸ਼ਨ ਦੌਰਾਨ ਇਕ ਸੜਕ ਹਾਦਸੇ ਵਿੱਚ ਸਦੀਵੀ ਵਿਛੋੜਾ ਦੇ ਗਏ ਇਸੇ ਕਾਲਜ ਦੇ ਵਿਦਿਆਰਥੀਆਂ ਦੀ ਯਾਦ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਸ੍ਰੀ ਆਖੰਡ ਪਾਠ ਦੇ ਭੋਗ ਉਪਰੰਤ ਗਾੳਵੁ ਸਾਚੀ ਬਾਣੀ ਦੇ ਚੋਣਵੇਂ ਪ੍ਰਤੀਯੋਗੀਆਂ ਅਤੇ ਕਾਲਜ ਦੇ ਸੰਗੀਤ ਵਿਭਾਗ ਦੇ ਵਿਦਿਆਰਥੀਆਂ ਨੇ ਗੁਰਬਾਣੀ ਦਾ ਰਸਭਿੰਨਾ ਕੀਰਤਨ ਕੀਤਾ। ਸਟੱਡੀ ਸਰਕਲ ਦੇ ਵਿਦਿਆਰਥੀ ਵਿੰਗ ਦੀ ਕੇਂਦਰੀ ਕਾਰਜਕਾਰਨੀ ਦੇ ਕੋਆਰਡੀਨੇਟਰ ਸ੍ਰ: ਗੁਰਸੰਤ ਸਿੰਘ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ, ਅਡੀਸ਼ਨਲ ਜ਼ੋਨਲ ਸਕੱਤਰ ਸ੍ਰ: ਕੁਲਵੀਰ ਸਿੰਘ ਭਿਓਰਾ ਵਲੋਂ ਗਾਇਣ ਕੀਤੇ ਗਏ ਸ਼ਬਦਾਂ ਨੂੰ ਸਕਰੀਨ ਦੇ ਨਾਲੋਂ ਨਾਲ ਦਿਖਾਉਣਾ ਖਿੱਚ ਭਰਪੂਰ ਰਿਹਾ।
ਮਿਤੀ 14 ਫਰਵਰੀ ਨੂੰ ਵੈਲੇਨਟਾਇਨ ਡੇ ਮੌਕੇ ਵਾਹਿਗੁਰੂ ਨਾਲ ਪਿਆਰ ਪਾਉਂਦਿਆਂ ਸ੍ਰੀ ਆਖੰਡ ਪਾਠ ਦੀ ਆਰੰਭਤਾ ਵੇਲੇ ਪ੍ਰਸਿੱਧ ਸਿੱਖ ਵਿਦਵਾਨ ਡਾ: ਗੁਰਬਖਸ਼ ਸਿੰਘ, ਯੂ.ਐਸ.ਏ. ਨੇ ਵਿਦਿਆਰਥੀਆਂ ਨਾਲ ਵਿਚਾਰ ਸਾਂਝੇ ਕਤੇ ਅਤੇ ਉਹਨਾਂ ਦੇ ਸਵਾਲਾਂ ਦੇ ਜੁਆਬ ਵੀ ਦਿੱਤੇ। ਸਮਾਗਮ ਦੌਰਾਨ ਡਾ: ਉਪਿੰਦਰਜੀਤ ਕੌਰ ਸਿੱਖਿਆ ਮੰਤਰੀ ਪੰਜਾਬ ਨੇ ਸੰਬੋਧਨ ਕਰਦਿਆਂ ਵਿਦਿਆਰਥੀਆਂ ਨੂੰ ਗੁਰਬਾਣੀ ਗੁਰੂ ਤੋਂ ਸੇਧ ਲੈ ਕੇ ਨਿੱਜ ਨੂੰ ਸੁਚੱਜਾ ਬਣਾਉਣ ਦਾ ਸੱਦਾ ਦਿੱਤਾ। ਉਹਨਾਂ ਕਾਲਜ ਲਈ ੨ ਲੱਖ ਰੁਪੈ ਦੀ ਗਰਾਂਟ ਦੇਣ ਦਾ ਐਲਾਨ ਵੀ ਕੀਤਾ। ਪ੍ਰਿੰਸੀਪਲ ਪਰਮਜੀਤ ਕੌਰ ਪਸਰੀਚਾ ਨੇ ਸਵਾਗਤੀ ਸ਼ਬਦ ਆਖਦਿਆਂ ਕਾਲਜ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਵੀ ਕੀਤਾ। ਖੇਡਾਂ ਵਿੱਚ ਹਾਸਲ ਪ੍ਰਾਪਤ ਕਰਨ ਵਾਲਿਆਂ ਨੂੰ ਸਨਮਾਨ ਵੀ ਕੀਤਾ ਗਿਆ। ਚੀਫ ਸਕੱਤਰ ਸ੍ਰ: ਇੰਦਰਪਾਲ ਸਿੰਘ, ਸੰਤ ਅਵਤਾਰ ਸਿੰਘ, ਗੁ: ਹੈੱਡ ਦਰਬਾਰ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ, ਡਾ: ਆਰ.ਐਸ.ਪਰਮਾਰ, ਦਿੱਲੀ ਤੋਂ ਦਿਲ ਦੇ ਰੋਗਾਂ ਦੇ ਪ੍ਰਸਿੱਧ ਮਾਹਿਰ ਡਾ: ਇੰਦਰਪਾਲ ਸਿੰਘ ਕਾਲੜਾ ਅਤੇ ਨਗਰ ਕੌਂਸਲ ਦੇ ਪ੍ਰਧਾਨ ਸ੍ਰ: ਅਮਰਜੀਤ ਸਿੰਘ ਸਤਿਆਲ ਨੇ ਵੀ ਸੰਬੋਧਨ ਕੀਤਾ। ਜ਼ੋਨਲ ਪ੍ਰਧਾਨ ਤੇਜਿੰਦਰ ਸਿੰਘ ਖਿਜਰਾਬਾਦੀ, ਬੀਬੀ ਰਜਿੰਦਰ ਕੌਰ ਅਤੇ ਜਸਬੀਰ ਕੌਰ ਵੀ ਹਾਜਰ ਸਨ। ਕਾਲਜ ਯੂਨਿਟ ਇੰਚਾਰਜ ਪ੍ਰੋ: ਭਗਵੰਤ ਸਿੰਘ ਸਤਿਆਲ ਨੇ ਮੰਚ ਦਾ ਸੰਚਾਲਨ ਬਾਖੂਬੀ ਕੀਤਾ। ਸਮਾਗਮ ਦੀ ਸਫਲਤਾ ਲਈ ਕਾਲਜ ਦੇ ਵਾਈਸ ਪ੍ਰਿੰਸੀਪਲ, ਪ੍ਰੋ: ਕਿਰਨਦੀਪ, ਸਟੱਡੀ ਸਰਕਲ ਦੇ ਯੂਨਿੰਟ ਇੰਚਾਰਜ, ਯੂਨਿਟ ਪ੍ਰਧਾਨ ਦੀ ਅਗਵਾਈ ਵਿੱਚ ਵੱਖ-ਵੱਖ ਮੈਂਬਰਾਂ ਨੇ ਸੇਵਾਵਾਂ ਨਿਭਾਈਆਂ।