ਹੋਲੇ ਮਹੱਲੇ ਤੇ ਆਨੰਦਪੁਰ ਸਾਹਿਬ ਵਿਖੇ ਸਲਾਈਡ ਅਤੇ ਫਿਲਮ ਸ਼ੋਅ

On: 8 March, 2010, By: Press Secretary, Location: Ropar

ਰੋਪੜ-ਨਵਾਂਸ਼ਹਿਰ ਜ਼ੋਨ ਵੱਲੋਂ ਕੌਮੀ ਤਿਉਹਾਰ ਹੋਲੇ ਮਹੱਲੇ ਤੇ ਕਿਲਾ ਆਨੰਦਗੜ੍ਹ ਸਾਹਿਬ ਸ੍ਰੀ ਆਨੰਦਗੜ੍ਹ ਸਾਹਿਬ ਸ੍ਰੀ ਆਨੰਦਪੁਰ ਸਾਹਿਬ ਵਿਖੇ ਮਿਤੀ 27 ਅਤੇ 28 ਫਰਵਰੀ ਨੂੰ ਇਤਿਹਾਸਿਕ ਸਲਾਈਡ ਸ਼ੋਅ ਸਾਕਾ ਚਮਕੌਰ, ਸਾਕਾ ਸਰਹੰਦ ਅਤੇ ਫਿਲਮ ਸਰਦਾਰੀ ਦਿਖਾਈਆਂਗਈਆਂ। ਸਟੱਡੀ ਸਰਕਲ ਦੇ ਅਡੀਸ਼ਨਲ ਸਟੇਟ ਸਕੱਤਰ ਸ੍ਰ: ਤੇਜਿੰਦਰ ਸਿੰਘ ਖਿਜਰਾਬਾਦੀ ਨੇ ਇਹ ਸਲਾਈਡ ਸ਼ੋਅ ਪੇਸ਼ ਕਰਦਿਆਂ ਦਰਸਾਇਆ ਕਿ ਕਿਵੇਂ ਸਾਹਿਬਜ਼ਾਦਿਆਂ ਨੇ ਹੱਸ ਕੇ ਤਸੀਹੇ ਝਲਦਿਆਂ ਆਪਣੀ ਜਾਨਾਂ ਧਰਮ ਲਈ ਨਿਛਾਵਰ ਕਰ ਦਿੱਤੀਆਂ ਪਰ ਧਰਮ ਨਾ ਛੱਡਿਆ। ਉਹਨਾਂ ਇਹਨਾਂ ਸ਼ਹਾਦਤਾਂ ਤੋਂ ਪ੍ਰੇਰਣਾ ਲੈ ਕੇ ਪਤਿਤਪੁਣਾ ਛਡਣ ਦੀ ਲੋੜ ਤੇ ਜ਼ੋਰ ਦਿੱਤਾ। ਇਸ ਸਮੇਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸਟੇਟ ਪ੍ਰਧਾਨ ਪ੍ਰੋ: ਆਪਿੰਦਰ ਸਿੰਘ ਮਾਹਿਲਪੁਰੀ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਹੋਲੇ ਮਹੱਲੇ ਦੀ ਮਹਾਨਤਾ ਅਤੇ ਇਤਿਹਾਸ ਦਸਦਿਆਂ ਆਨੰਦਪੁਰ ਸਾਹਿਬ ਦੇ ਇਤਿਹਾਸ ਤੋਂ ਪ੍ਰੇਰਣਾ ਲੈਣ ਦਾ ਸੱਦਾ ਦਿੱਤਾ। ਸਟੱਡੀ ਸਰਕਲ ਦੀ ਸੁਪਰੀਮ ਕੌਂਸਲ ਦੇ ਮੈਂਬਰ ਸ੍ਰ: ਹਰਚਰਨਜੀਤ ਸਿੰਘ ਬੱਬ ਨੇ ਸਮਾਜਿਕ ਕੁਰੀਤੀਆਂ ਦਾ ਤਿਆਗ ਕਰਨ ਦੀ ਪ੍ਰੇਰਣਾ ਦਿੱਤੀ।

Newsletter


Job Placements

Social Empowerment & Economic Development Directorate

Helpline

Helpline

Career Guidance

Career Guidance

Monthly Magazine

Monthly Magazine