ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਰੋਪੜ-ਨਵਾਂ-ਸ਼ਹਿਰ ਜ਼ੋਨ ਵੱਲੋਂ ਹੋਲਾ ਮਹੱਲਾ ਸ੍ਰੀ ਆਨੰਦਪੁਰ ਸਾਹਿਬ ਵਿਖੇ ਵੱਖ ਵੱਖ ਥਾਂਵਾਂ ਤੇ ਸਾਹਿਤ ਤੇ ਪ੍ਰਕਾਸ਼ਨ ਵਿਭਾਗ ਵਲੋਂ ਛਪੀਆਂ ਪੁਸਤਕਾਂ ਅਤੇ ਮਾਸਿਕ ਪੱਤਰ ਸਾਡਾ ਵਿਰਸਾ ਸਾਡਾ ਗੌਰਵ ਇਨ੍ਹਾਂ ਪ੍ਰਦਰਸ਼ਨੀਆਂ ਦੌਰਾਨ ਸਾਡਾ ਵਿਰਸਾ ਸਾਡਾ ਗੌਰਵ ਦੀ ਬੁਕਿੰਗ ਵੀ ਕੀਤੀ ਗਈ। ਸ੍ਰੀ ਕੇਸਗੜ੍ਹ ਸਾਹਿਬ, ਕਿਲਾ ਆਨੰਦਗੜ੍ਹ ਸਾਹਿਬ, ਪੰਜਾਬ ਐਂਡ ਸਿੰਧ ਬੈਂਕ, ਗੁ: ਸੀਸ ਗੰਜ ਸਾਹਿਬ, ਗੁ: ਪਤਾਲਪੁਰੀ (ਕੀਰਤਪੁਰ ਸਾਹਿਬ), ਗੁਰੂ ਕਾ ਲਹੌਰ, (ਹਿਮਾਚਲ ਪ੍ਰਦੇਸ਼) ਅਤੇ ਗੁ: ਭਿਬੌਰ ਸਾਹਿਬ (ਨੰਗਲ) ਵਿਖੇ 26 ਫਰਵਰੀ ਤੋਂ2 ਮਾਰਚ ਤੱਕ ਲਗਾਈਆਂ ਗਈਆਂ। ਜ਼ੋਨਲ ਪ੍ਰਧਾਨ ਸ੍ਰ: ਕੰਵਲਜੀਤ ਸਿੰਘ ਦੀ ਨਿਗਰਾਨੀ ਹੇਠ ਸਿੱਖ ਬੁੱਕ ਸੈਂਟਰ ਦੇ ਜ਼ੋਨਲ ਇੰਚਾਰਜ ਸ੍ਰ: ਹਰਜੀਤ ਸਿੰਘ ਨੰਗਲ, ਮੈਗਜ਼ੀਨ ਡਿਵੈਲਪਮੈਂਟ ਕੌਂਸਲ ਦੇ ਜ਼ੋਨਲ ਕੋਆਰਡੀਨੇਟਰ ਸ੍ਰ: ਹਰਪ੍ਰੀਤ ਸਿੰਘ ਵੱਲੋਂ ਯੋਜਨਾਤਮਿਕ ਤਰੀਕੇ ਨਾਲ ਕੋਆਰਡੀਨੇਟ ਕੀਤੀਆਂ ਗਈਆਂ। ਇਹਨਾਂ ਪ੍ਰਦਰਸ਼ਨੀਆਂ ਦੌਰਾਨ ਸ੍ਰ: ਤੇਜਿੰਦਰ ਸਿੰਘ ਖਿਜਰਾਬਾਦੀ, ਅਡੀਸ਼ਨਲ ਸਟੇਟ ਸਕੱਤਰ, ਸ੍ਰ: ਜਗਦੀਸ਼ ਸਿੰਘ ਬੱਡੋ, ਜ਼ੋਨਲ ਪ੍ਰਧਾਨ ਅਤੇ ਸ੍ਰ: ਬਖਸ਼ੀਸ਼ ਸਿੰਘ ਦੁਬਈ, ਜ਼ੋਨਲ ਸਕੱਤਰ ਜਲੰਘਰ ਜ਼ੋਨ, ਸ੍ਰ: ਹੀਰਾ ਸਿੰਘ ਅੰਮ੍ਰਿਤਸਰ, ਸ੍ਰ: ਹਰਮੋਹਿੰਦਰ ਸਿੰਘ ਨੰਗਲ, ਸ੍ਰ: ਮਨਦੀਪ ਸਿੰਘ ਅਨੰਦਪੁਰ ਸਾਹਿਬ, ਸ੍ਰ: ਜਸਬੀਰ ਸਿੰਘ ਨੂਰਪੁਰ ਬੇਦੀ ਖੇਤਰ, ਸ੍ਰ: ਜਸਪ੍ਰੀਤ ਸਿੰਘ ਜਗਤਪੁਰ, ਸ੍ਰ: ਅਮਨਦੀਪ ਸਿੰਘ, ਸ੍ਰ: ਹਰਚਰਨ ਸਿੰਘ ਨੰਗਲ, ਸ੍ਰ: ਸੋਮ ਸਿੰਘ, ਜ਼ੋਨਲ ਪ੍ਰਚਾਰ ਸਕੱਤਰ, ਸ੍ਰ: ਜਗਦੀਪ ਕੌਰ, ਜਿਲਾ ਪ੍ਰਧਾਨ ਵਿਦਿਆਰਥੀ ਵਿੰਗ, ਸ੍ਰ: ਤੇਜਿੰਦਰ ਸਿੰਘ ਬੇਲਾ ਕਾਲਜ ਜਿਲਾ ਸਕੱਤਰ ਵਿਦਿਆਰਥੀ ਵਿੰਗ ਅਤੇ ਸਰਕਾਰੀ ਕਾਲਜ ਰੂਪਨਗਰ ਦੇ ਵਿਦਿਆਰਥੀ/ਵਿਦਿਆਰਥਣਾਂ ਆਦਿ ਨੇ ਵੱਖ-ਵੱਖ ਸਮੇਂ ਸੇਵਾਵਾਂ ਨਿਭਾਈਆਂ।