ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਚੰਡੀਗੜ੍ਹ ਜ਼ੋਨ ਵੱਲੋਂ ਸੰਗਤਾਂ ਨੂੰ ਸਿੱਖੀ ਵਿਰਸੇ ਤੇ ਜੋੜਨ ਲਈ ਮਿਤੀ 13 ਮਾਰਚ 2010 ਨੂੰ ਗੁਰਦੁਆਰਾ ਅਸਥਾਪਨ ਕਮੇਟੀ ਸੈਕਟਰ 22-ਡੀ, ਚੰਡੀਗੜ੍ਹ ਵਿਖੇ ਅਰਦਾਸ ਵਿਸੇ ਤੇ ਸ਼ਲਾਈਡ ਸ਼ੋਅ ਕੀਤਾ ਗਿਆ।ਜਿਸ ਵਿੱਚ ਸੰਗਤਾਂ ਨੇ ਹੁਮ-ਹੁਮਾ ਕੇ ਹਾਜ਼ਰੀ ਭਰੀ।ਸ਼ਲਾਈਡ ਸ਼ੋਅ ਦੀ ਪੇਸ਼ਕਾਰੀ ਸ.ਸਤਨਾਮ ਸਿੰਘ (ਡਾਇਰੈਕਟਰ ਯੁਵਕ ਸੇਵਾਵਾਂ) ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨੇ ਕੀਤੀ ਇਸ ਮੋਕੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸ. ਜੋਗਿੰਦਰ ਸਿੰਘ ਸਹਾਨੀ, ਸਕੱਤਰ ਸ. ਦਲਜੀਤ ਸਿੰਘ, ਸ.ਸਰੂਪ ਸਿੰਘ ਸਾਕੀ ਦਾ ਵਿਸ਼ੇਸ਼ ਸਹਿਯੋਗ ਮਿਲਿਆ।ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਚੰਡੀਗੜ੍ਹ ਜ਼ੋਨ ਦੇ (ਜ਼ੋਨਲ ਸਕਤੱਰ) ਸ. ਮਨਜੀਤ ਸਿੰਘ ਨੇ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਨੋਜਵਾਨਾਂ ਨੂੰ ਸਿੱਖੀ ਵਿਰਸੇ ਦੇ ਨਾਲ ਜੋੜਨ ਲਈ ਇਸ ਤਰ੍ਹਾਂ ਦੇ ਉਪਰਾਲੇ ਬੜੇ ਕਾਰਗਰ ਹਨ ਸਮੇ-ਸਮੇ ਤੇ ਇਹੋ ਜਿਹੇ ਸਮਾਗਮ ਕੀਤੇ ਜਾਣੇ ਚਾਹੀਦੇ ਹਨ।ਇਸ ਮੋਕੇ ਸ.ਹਰਚਰਨਜੀਤ ਸਿੰਘ (ਜ਼ੋਨਲ ਪ੍ਰਧਾਨ) ਚੰਡੀਗੜ੍ਹ ਜ਼ੋਨ, ਸ. ਦਲਬੀਰ ਸਿੰਘ, ਸ. ਗਗਨਪ੍ਰੀਤ ਸਿੰਘ, ਸ. ਤਰਨਜੀਤ ਸਿੰਘ, ਸ. ਮਹਿੰਦਰ ਸਿੰਘ, ਡਾ.ਜਸਵੰਤ ਸਿੰਘ, ਸ. ਹਰਵਿੰਦਰ ਸਿੰਘ, ਆਦਿ ਵੀਰ ਹਾਜ਼ਰ ਸਨ।ਸਮਾਗਮ ਦਾ ਸਾਰਾ ਪ੍ਰਬੰਧ ਸ. ਰਵਿੰਦਰ ਸਿੰਘ(ਪ੍ਰਚਾਰ ਸਕੱਤਰ) ਚੰਡੀਗੜ੍ਹ ਜ਼ੋਨ ਦੀ ਦੇਖ-ਰੇਖ ਵਿੱਚ ਸੰਪੂਰਣ ਹੋਇਆ।