ਵਿਦਿਆਰਥੀਆਂ ਵਿੱਚ ਨੈਤਿਕ ਕਦਰਾਂ ਕੀਮਤਾਂ ਦੀ ਬਹਾਲੀ, ਆਪਣੇ ਅਮੀਰ ਵਿਰਸੇ ਸਭਿਆਚਾਰ ਪ੍ਰਤੀ ਜਾਗ੍ਰਤੀ ਪੈਦਾ ਕਰਨ ਹਿੱਤ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਪਿਛਲੇ ਕਾਫੀ ਸਾਲਾਂ ਤੋਂ ਵੱਖ-ਵੱਖ ਕਾਰਜ ਕਰਦਾ ਆ ਰਿਹਾ ਹੈ। ਇਸੇ ਲੜੀ ਤਹਿਤ ਭਾਈ ਮਹਾਂ ਸਿੰਘ ਕਾਲਜ ਆਫ ਇੰਜ. ਮੁਕਤਸਰ ਵਿਖੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਕਾਲਜ ਦੇ ਪ੍ਰਿੰਸੀਪਲ, ਸਮੂਹ ਸਟਾਫ਼ ਤੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਮਿਤੀ 17-2-10 ਤੋਂ 22-2-10 ਤੱਕ ਤਿੰਨ ਰੋਜਾ ਵਿਦਿਆਰਥੀ ਸਖਸ਼ੀਅਤ ਉਸਾਰੀ ਕੈਂਪ ਲਗਾਇਆ ਗਿਆ। ਜਿਸ ਵਿਚ ਵੱਖ-ਵੱਖ ਜਮਾਤਾਂ ਦੇ 200 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ। ਕੈਂਪ ਦੌਰਾਨ ਵਿਦਿਆਰਥੀਆਂ ਨੂੰ ਟੈਕਨੀਕਲ ਸੈਸ਼ਨ, ਕੀਰਤਨ,ਸੁਆਲ ਜੁਆਬ, ਰੋਜਾਨਾ ਕਸਰਤ, ਕਵੀ ਦਰਬਾਰ, ਗਰੁੱਪ ਡਿਸਕਸ਼ਨ ਤੇ ਧਾਰਮਿਕ ਤੇ ਨਸ਼ਾ ਵਿਰੋਧੀ ਫਿਲਮਾਂ ਆਦਿ ਵੱਖ ਵੱਖ ਗਤੀਵਿਧੀਆਂ ਕਰਵਾਈਆਂ ਗਈਆਂ।