ਫਿਰੋਜਪੁਰ ਮੋਗਾ ਜੋਨ ਵੱਲੋਂ ਦਸਤਾਰ ਮੁਕਾਬਲਾ ਆਯੋਜਿਤ

On: 3 March, 2010, By: Press Secretary, Location: Ferozepur

ਗੁਰੂ ਗੋਬਿੰਦ ਸਿੰਘ ਸਟਡੀ ਸਰਕਲ ਫਿਰੋਜਪੁਰ ਮੋਗਾ ਜੋਨ ਵੱਲੋਂ ਮਿਤੀ 2.03.10 ਨੂੰ ਬਾਬਾ ਬਰਮ ਦਾਸ ਜੀ ਦੀ ਸਲਾਨਾ ਯਾਦ ਨੂੰ ਸਮਰਪਿਤ ਪਿੰਡ ਦੀਪ ਸਿੰਘ ਵਾਲਾ ਵਿਖੇ ਦਸਤਾਰ ਮੁਕਾਬਲਾ ਕਰਵਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ. ਗੁਰਮੀਤ ਸਿੰਘ ਹੋਰਾਂ ਨੇ ਦਸਿਆ ਕਿ ਗੁਰਦੁਆਰਾ ਸਾਹਿਬ ਅਤੇ ਮੇਲਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਨੋਜਵਾਨਾਂ ਨੂੰ ਪਤਿਤਪੁਣੇ ਦੀ ਲਹਿਰ ਤੋਂ ਬਚਾਉਣ ਅਤੇ ਨਸ਼ਿਆ ਤੋਂ ਦੁਰ ਰਹਿਣ ਲਈ ਇਸ ਦਸਤਾਰ ਮੁਕਾਬਲੇ ਦਾ ਆਯੋਜਨ ਕੀਤਾ ਗਿਆ ਇਸ ਦਸਤਾਰ ਮੁਕਾਬਲੇ ਵਿੱਚ 15 ਸਾਲ ਤੋਂ 22 ਸਾਲ ਦੇ ਨੋਜਵਾਨਾਂ ਵੱਲੋਂ ਹਿੱਸਾ ਲਿਆ ਗਿਆ , ਨੋਜਵਾਨਾਂ ਵੱਲੋਂ ਬਹੁਤ ਖੁਬਸੂਰਤ ਦਸਤਾਰਾਂ ਸਜਾਈਆ ਗਈਆਂ ਇਸ ਦਸਤਾਰ ਮੁਕਾਬਲੇ ਵਿੱਚ ਸ. ਰਮਨਦੀਪ ਸਿੰਘ ਪੁੱਤਰ ਸ. ਬਲਜਿੰਦਰ ਸਿੰਘ ਵਾਸੀ ਪਿੰਡ ਦੀਪ ਸਿੰਘ ਵਾਲਾ । ਸ.ਹਰਦੇਵ ਸਿੰਘ ਕੋਆਰਡੀਨੇਟਰ ਵੱਲੋਂ ਨੋਜਵਾਨਾਂ ਨੂੰ ਦਸਤਾਰ ਦੀ ਅਹਮਿਅਤ ਬਾਰੇ ਵਿਸਥਾਰ ਸਹਿਤ ਦਸਿਆ ਗਿਆ ਅਤੇ ਨੋਜਵਾਨਾ ਨੂੰ ਨਸ਼ਿਆ ਦੇ ਮਾਰੂ ਪ੍ਰਭਾਵ ਬਾਰੇ ਜਾਣਕਾਰੀ ਦਿੱਤੀ ਗਈ ਅੰਤ ਵਿੱਚ ਸ. ਬਲਜਿੰਦਰ ਸਿੰਘ ਔਲਖ ਵੱਲੋਂ ਨੋਜਵਾਨਾਂ ਨੂੰ ਨਸ਼ਿਆ ਤੋਂ ਦੂਰ ਰਹਿਣ ਦੀ ਪ੍ਰੇਰਨਾ ਦਿਤੀ ਅਤੇ ਸਮੁਹ ਪਿੰਡ ਦੀ ਸੰਗਤ ਦਾ ਧੰਨਵਾਦ ਕੀਤਾ ਗਿਆ ।

Related Images:

Newsletter


Job Placements

Social Empowerment & Economic Development Directorate

Helpline

Helpline

Career Guidance

Career Guidance

Monthly Magazine

Monthly Magazine