ਰੋਪੜ-ਨਵਾਂ ਸ਼ਹਿਰ ਜੋਨ ਵਲੋਂ ਅੰਤਰ ਕਾਲਜ ਯੁਵਕ ਮੇਲਾ ਆਯੋਜਿਤ

On: 24 February, 2010, By: Press Secretary, Location: Ropar

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਰੋਪੜ ਜੋਨ ਵਲੋਂ ਸ਼੍ਰੀ ਗੁਰੂ ਅਮਰਦਾਸ ਖਾਲਸਾ ਗਰਲਜ਼ ਕਾਲਜ, ਰੋਪੜ ਵਿਖੇ ਕਰਵਾਏ ਗਏ ਅੰਤਰ ਕਾਲਜ ਯੁਵਕ ਮੇਲੇ ਵਿੱਚ 11 ਕਾਲਜਾਂ ਦੇ 62 ਪ੍ਰਤੀਯੋਗੀਆਂ ਨੇ ਹਿੱਸਾ ਲਿਆ। ਇਸ ਸਮੇਂ ਸੰਤ ਅਵਤਾਰ ਸਿੰਘ ਗੁਰਦੁਆਰਾ ਹੈਡ ਦਰਬਾਰ, ਕੋਟ ਪੁਰਾਣ ਟਿੱਬੀ ਸਾਹਿਬ, ਰੋਪੜ ਸੰਬੋਧਨ ਕਰਦਿਆਂ ਵਿਦਿਆਰਥੀਆਂ ਨੂੰ ਨਸ਼ੇ,ਭਰੂਣ ਹੱਤਿਆ ਆਦਿ ਜਿਹੀਆਂ ਸਮਾਜਕ ਕੁਰੀਤੀਆਂ ਨੂੰ ਦੂਰ ਕਰਨ ਦਾ ਸੱਦਾ ਦਿੱਤਾ। ਉਹਨਾਂ ਅਜਿਹੇ ਮੇਲਿਆਂ ਦੀ ਲੌੜ ਤੇ ਜੋਰ ਦਿੱਤਾ ਤਾਂ ਜੋ ਵਿਦਿਆਰਥੀਆਂ ਦੀਆਂ ਕਲਾਤਮਿਕ ਰੁੱਚੀਆਂ ਨੂੰ ਉਘਾੜਿਆ ਜਾ ਸਕੇ।

ਸਟੱਡੀ ਸਰਕਲ ਦੇ ਚੀਫ ਸਕੱਤਰ ਸ੍ਰ.ਇੰਦਰਪਾਲ ਸਿੰਘ ਨੇ ਵਿਸ਼ੇਸ ਵਧਾਈ ਸੰਦੇਸ਼ ਭੇਜਿਆ।ਜੋਨਲ ਸਕੱਤਰ ਸ੍ਰ ਤਜਿੰਦਰ ਸਿੰਘ ਖਿਜਰਾਬਾਦੀ ਨੇ ਸਟੱਡੀ ਸਰਕਲ ਦੇ ਕਾਰਜਾਂ ਦੀ ਜਾਣਕਾਰੀ ਦਿੱਤੀ। ਇਸ ਦੋਰਾਨ ਸ਼ੁੱਧ ਗੁਰਬਾਣੀ ਭਾਸ਼ਣ ਪ੍ਰਤੀਯੋਗਤਾ,ਭਾਸ਼ਣ,ਕਵਿਤਾ ਉਚਾਰਣ, ਅਤੇ ਦਸਤਾਰ ਸਜਾਉਣ ਪ੍ਰਤੀਯੋਗਤਾਵਾਂ ਕਰਵਾਈਆਂ ਗਈਆਂ।

Related Images:

Newsletter


Job Placements

Social Empowerment & Economic Development Directorate

Helpline

Helpline

Career Guidance

Career Guidance

Monthly Magazine

Monthly Magazine