ਪਿੰਡ ਘਮਨੇਵਾਲ ਵਿਖੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ NABARD ਬੈਂਕ ਦੇ ਸਹਿਯੋਗ ਨਾਲ ਵਿਕਾਸ ਕਾਰਜ

On: 24 February, 2010, By: Press Secretary, Location: Ludhiana
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ NABARD ਬੈਂਕ ਦੇ ਸਹਿਯੋਗ ਨਾਲ Village Devlopment Programm ਤਹਿਤ ਅਡਾਪਟ ਕੀਤੇ ਪਿੰਡ ਘਮਨੇਵਾਲ ਦੇ ਸਰਬਪੱਖੀ ਵਿਕਾਸ ਲਈ ਪਿੰਡ ਘਮਨੇਵਾਲ ਵਿਖੇ ਅੱਜ ਮਿਤੀ 24 ਫਰਵਰੀ 2010 ਨੂੰ ਹਾੜੀ ਦੀਆਂ ਫਸਲਾਂ ਦੀ ਸਾਂਭ ਸੰਭਾਲ, ਆਚਾਰ ਤੇ ਮੁਰੱਬਿਆਂ ਸੰਬੰਧੀ ਸੈਮੀਨਾਰ ਕਰਵਾਇਆ ਗਿਆ। ਇਸ ਸਮੇਂ ਆਚਾਰ ਅਤੇ ਮੁਰੱਬਿਆਂ ਦੀ ਸਾਂਭ-ਸੰਭਾਲ ਸੰਬੰਧੀ, ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ ਦੇ ਫੂਡ ਸਾਇੰਸ ਤੇ ਟੈਕਨਾਲੋਜੀ ਦੇ ਪ੍ਰੋਫੈਸਰ ਡਾ: ਪੁਸ਼ਪਇੰਦਰ ਸਿੰਘ ਨੇ ਆਪਣੇ ਭਾਸ਼ਣ ਅਤੇ ਪ੍ਰੇਜੈਟੇਸ਼ਨ ਰਾਹੀਂ ਮਹੱਤਵਪੂਰਨ ਜਾਣਕਾਰੀ ਮੁਹੱਈਆ ਕਰਵਾਈ। ਹਾੜੀ ਦੀਆਂ ਫਸਲਾਂ ਦੀ ਸਾਂਭ-ਸੰਭਾਲ ਸੰਬੰਧੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪਲਾਂਟ ਬਰੀਡਿੰਗ ਡਿਪਾਰਟਮੈਂਟ ਤੋਂ ਐਗਰੋਨੋਮਿਸਟ ਡਾ: ਯੂ. ਐਸ.ਟਿਵਾਣਾ ਨੇ ਜਾਣਕਾਰੀ ਮੁਹੱਈਆ ਕਰਵਾਈ। ਫਸਲਾਂ ਨੂੰ ਬਿਮਾਰੀਆਂ ਤੋਂ ਬਚਾਉਣ ਸਬੰਧੀ ਡਾ: ਐਸ.ਐਸ. ਸੋਖੀ, ਰਿਟਾਇਰਡ ਐਡੀਸ਼ਨਲ ਡਾਇਰੈਕਟਰ ਐਕਸਟੈਨਸ਼ਨ ਐਜੂਕੇਸ਼ਨ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਮਹੱਤਵਪੂਰਨ ਜਾਣਕਾਰੀ ਮੁਹੱਈਆ ਕਰਵਾਈ। ਡਾ: ਜਸਵੰਤ ਸਿੰਘ ਅਤੇ ਡਾ: ਆਈ.ਐਮ.ਛਿੱਬਾ ਨੇ ਫਸਲਾਂ ਤੇ ਕੀੜਿਆਂ ਤੇ ਹਮਲੇ ਅਤੇ ਇਸ ਤੋਂ ਬਚਾਅ ਦੇ ਢੰਗਾਂ ਬਾਰੇ ਜਾਣਕਾਰੀ ਦਿੱਤੀ। ਇਸ ਸਮੇਂ ਪ੍ਰੋ: ਦਰਸ਼ਨ ਸਿੰਘ ਨੇ HIV/AIDS ਅਤੇ ਨਸ਼ਿਆਂ ਸੰਬੰਧੀ ਪ੍ਰਭਾਵਦਾਇਕ ਲੈਕਚਰ ਰਾਹੀਂ ਸਰੀਰ ਤੇ ਪੈਂਦੇ ਪ੍ਰਭਾਵਾਂ ਬਾਰੇ ਜਾਣਕਾਰੀ ਮੁਹੱਈਆਂ ਕਰਵਾਈ। ਇਸ ਸਮੇਂ ਹੋਰਨਾਂ ਤੋਂ ਇਲਾਵਾ ਪਿੰਡ ਦੀ ਪੰਚਾਇਤ ਅਤੇ ਸੈਲਫ ਹੈਲਪ ਗਰੁੱਪ ਦੀਆਂ ਬੀਬੀਆਂ ਸਮੇਤ ਸਰਪੰਚ ਸ੍ਰ: ਮਨਜੀਤ ਸਿੰਘ ਮੌਜੂਦ ਸਨ। ਹੋਰਨਾਂ ਤੋਂ ਇਲਾਵਾ ਇਸ ਸਮੇਂ ਡਾ: ਜੁਗਿੰਦਰ ਸਿੰਘ, ਡਾ: ਮਹਿੰਦਰ ਸਿੰਘ, ਸ੍ਰ: ਇਕਬਾਲ ਸਿੰਘ, NABARD ਬੈਂਕ ਤੋਂ ਏਰੀਆ ਮੈਨੇਜਰ ਸ੍ਰੀ ਹਰਮੇਸ਼ ਜੀ, CDPO ਸਿਧਵਾਂ ਸਵਰਨ ਕੌਰ, ਪੰਜਾਬ ਐਂਡ ਸਿੰਧ ਬੈਂਕ ਦੇ ਲੀਡ ਮੈਂਨੇਜਰ ਮੌਜੂਦ ਸਨ। ਇਸ ਸਮੇਂ ਨਸ਼ਿਆਂ ਦੇ ਪ੍ਰਭਾਵਾਂ ਸੰਬੰਧੀ ਮਹੱਤਵਪੂਰਨ ਪੋਸਟਰ ਪ੍ਰਦਰਸ਼ਨੀ ਲਗਾਈ ਗਈ।

Related Images:

Newsletter


Job Placements

Social Empowerment & Economic Development Directorate

Helpline

Helpline

Career Guidance

Career Guidance

Monthly Magazine

Monthly Magazine