ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਚੰਡੀਗੜ੍ਹ ਜ਼ੋਨ ਵੱਲੋਂ ਮਿਤੀ 14 ਫਰਵਰੀ 2010 ਨੂੰ ਵੈਲਨਟਾਈਨ-ਡੇ ਨਵੇਕਲੇ ਢੰਗ ਨਾਲ ਮਨਾਇਆ ਗਿਆ ਬਾਲਾ ਪ੍ਰੀਤਮ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਸੇਵਾ ਤੋਂ ਭਰਪੂਰ ਜੀਵਨ ਤੋਂ ਸੇਂਧ ਲੈਂਦਿਆਂ ਹੋਇਆਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਚੰਡੀਗੜ੍ਹ ਜ਼ੋਨ ਵੱਲੋਂ ਮੰਦ ਬੁੱਧੀ ਵਿਦਿਆਰਥੀਆਂ ਦਾ ਸਕੂਲ ਸੈਕਟਰ 32,ਚੰਡੀਗੜ੍ਹ ਵਿਖੇ ਜਾਕੇ ਲੋੜ ਵੰਦ ਵਿਦਿਆਰਥੀਆਂ ਨੂੰ ਸਾਬਣ, ਟੂਥ ਪੇਸਟ, ਬਿਸਕੁਟ-ਨਮਕੀਨ, ਫਲ ਆਦਿ ਉਪਯੋਗੀ ਵਸਤੁਆਂ ਦੀ ਸੇਵਾ ਕੀਤੀ ਗਈ।ਇਸ ਮੋਕੇ ਵਿਦਿਆਰਥੀਆਂ ਨੇ ਪੇਂਟਿੰਗ, ਡਾਂਸ, ਖੇਡਾਂ ਅਤੇ ਹਾਂਸੇ ਦੇ ਸੁੰਦਰ ਪ੍ਰੋਗਰਾਮਾਂ ਰਾਹੀਂ ਸਾਰੇ ਸਜੱਣਾਂ ਦਾ ਮਨ ਜਿਤਿਆ । ਇਸ ਮੋਕੇ ਸਰਕਲ ਦੇ ਜ਼ੋਨਲ ਪ੍ਰਧਾਨ ਸ. ਹਰਚਰਨਜੀਤ ਸਿੰਘ, ਮੀਤ ਪ੍ਰਧਾਨ ਸ. ਇੰਦਰਜੀਤ ਸਿੰਘ, ਜ਼ੋਨਲ ਸਕੱਤਰ ਸ. ਮਨਜੀਤ ਸਿੰਘ, ਪ੍ਰਚਾਰ ਸਕੱਤਰ ਸ. ਰਵਿੰਦਰ ਸਿੰਘ, ਸ.ਗੁਰਪ੍ਰੀਤ ਸਿੰਘ, ਜਗਜੀਤ ਸਿੰਘ, ਸ.ਧਰਮਵੀਰ ਸਿੰਘ, ਦਲਬੀਰ ਸਿੰਘ ਸ. ਸ.ਗੁਰਸੰਤਤ ਸਿੰਘ ਸ. ਗੁਰਚਰਨ ਸਿੰਘ ਸ. ਗੁਰਮਿੰਦਰ ਸਿੰਘ ਸ. ਤਰਨਜੀਤ ਸਿੰਘ ਬੀਬੀ ਸੁਧਾ ਕੌਰ ਬੀਬੀ ਭਵਨੀਤ ਕੌਰ ਮੋਹਿਤ ਹਰਿੰਦਰ ਸਿੰਘ ਆਦਿ ਵੀਰਾਂ ਨੇ ਹਾਜਰੀ ਭਰੀ ਅਤੇ ਵਾਹਿਗੁਰੂ ਦੇ ਚਰਨਾਂ ਵਿਚ ਬੱਚਿਆਂ ਦੀ ਦੇਹ ਅਰੋਗਤਾ ਅਤੇ ਚੜਦੀ ਕਲਾ ਲਈ ਅਰਦਾਸ ਕੀਤੀ ਦੀ ਅਰਦਾਸ ਕੀਤੀ