ਫਿਰੋਜਪੁਰ-ਮੋਗਾ ਜੋਨ ਵਲੋਂ ਸਲਾਨਾ ਜੱਥੇਬੰਦਕ ਵਿਕਾਸ ਕਾਰਜਸ਼ਾਲਾ ਦਾ ਆਯੋਜਨ

On: 14 February, 2010, By: Press Secretary, Location: Ferozepur

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਫਿਰੋਜਪੁਰ ਮੋਗਾ ਜੋਨ ਵੱਲੋਂ ਪਿੰਡ ਕੇਹਰ ਸਿੰਘ ਵਾਲਾ ਵਿਖੇ ਸਲਾਨਾ ਜੱਥੇਬੰਦਕ ਵਿਕਾਸ ਕਾਰਜਸ਼ਾਲਾ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਫਿਰੋਜਪੁਰ –ਮੋਗਾ ਜੋਨ ਦੇ ਵੱਖ-ਵੱਖ ਖੇਤਰਾਂ ਅਤੇ ਸਕੂਲਾਂ ਦੇ ਅਧਿਆਪਕ ਅਤੇ ਵਿਦਿਆਰਥੀਆਂ ਵਲੋਂ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਡਾ.ਅਵਨਿੰਦਰ ਪਾਲ ਸਿੰਘ, ਜੋਨਲ ਸਕੱਤਰ, ਫਰੀਦਕੋਟ-ਮੁਕਤਸਰ-ਬਠਿੰਡਾ ਜੋਨ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ 1972 ਤੋਂ ਵਿਦਿਅਕ ਖੇਤਰ ਅੰਦਰ ਵਿਦਿਆਰਥੀਆਂ ਦੇ ਜੀਵਨ ਅੰਦਰ ਨੈਤਿਕਤਾ ਦੇ ਗੁਣ ਭਰਨ ਲਈ ਸਕੂਲਾਂ ਵਿੱਚ ਨੈਤਿਕ ਸਿੱਖਿਆ ਇਮਤਿਹਾਨ, ਵਿਦਿਆਰਥੀ ਸਖਸ਼ੀਅਤ ਉਸਾਰੀ ਕੈਂਪ, ਵਿਦਿਅਕ ਸੈਮੀਨਾਰ, ਸਮਰ ਕੈਂਪ, ਯੁਵਕ ਮੇਲੇ, ਵਿਦਿਅਕ ਟੂਰ, ਨਸ਼ੇ-ਵਿਰੋਧੀ ਚੇਤਨਾ ਮਾਰਚ, ਜਾਤ-ਪਾਤ ਛੱਡੋ ਮੁਹਿੰਮ ਅਤੇ ਪੁਸਤਕ ਪ੍ਰਦਰਸ਼ਨੀਆਂ ਰਾਹੀ ਵਿਦਿਆਰਥੀਆਂ ਨੂੰ ਆਪਣੇ ਅਮੀਰ ਵਿਰਸੇ ਪ੍ਰਤੀ ਜਾਣੂ ਕਰਵਾ ਰਿਹਾ ਹੈ। ਇਸ ਮੌਕੇ ਵੱਖ-ਵੱਖ ਖੇਤਰਾਂ ਤੋਂ ਆਏ ਖੇਤਰ ਨਿਗਰਾਨਾ ਵਲੋਂ ਆਪਣੇ-ਆਪਣੇ ਖੇਤਰਾਂ ਵਿੱਛ ਕੀਤੇ ਕਾਰਜਾਂ ਬਾਰੇ ਵਿਸਥਾਰ ਨਾਲ ਦੱਸਿਆ।

Related Images:

Newsletter


Job Placements

Social Empowerment & Economic Development Directorate

Helpline

Helpline

Career Guidance

Career Guidance

Monthly Magazine

Monthly Magazine