ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਦਿਲਵਾਨ ਖੇਤਰ ਵਲੋਂ ਮਿਤੀ 12-1-10 ਨੂੰ ਕੇਸ ਪਿਆਰ ਮੁਹਿੰਮ ਤਹਿਤ ਇੱਕ ਵਿਸ਼ੇਸ ਸਮਾਗਮ ਕੀਤਾ। ਇਸ ਸਮਾਗਮ ਦੀ ਵਿਸ਼ੇਸਤਾ ਇਹ ਸੀ ਕਿ ਉਨ੍ਹਾਂ ਮਾਤਾਵਾਂ ਨੂੰ ਜਿਨ੍ਹਾਂ ਨੇ ਆਪਣੇ ਬੱਚਿਆਂ ਦੇ ਕੇਸਾਂ ਦੀ ਸੰਭਾਲ ਕੀਤੀ, ਨੂੰ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ.ਜਰਨੈਲ ਸਿੰਘ, ਅਤੇ ਸ. ਰਣਜੀਤ ਸਿੰਘ, ਖੇਤਰ ਪ੍ਰਧਾਨ ਕੋਟਕਪੂਰਾ ਨੇ ਸੰਗਤਾਂ ਨੂੰ ਸੰਬੋਧਨ ਕੀਤਾ ਅਤੇ ਕੇਸਾਂ ਦੀ ਅਦਮੁੱਲੀ ਦਾਤ ਸੰਭਾਲਣ ਦੀ ਪ੍ਰੇਰਣਾ ਕੀਤੀ।