ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਫ਼ਰੀਦਕੋਟ-ਮੁਕਤਸਰ-ਬਠਿੰਡਾ ਜੋਨ ਵਲੋਂ ਨੌਜਵਾਨਾਂ ਨੂੰ ਅਮੀਰ ਵਿਰਸੇ, ਉਸਾਰੂ ਸੱਭਿਆਚਾਰ ਅਤੇ ਗੁਰਬਾਣੀ ਦੀ ਸਰਬਸਾਂਝੀ ਵਿਚਾਰਧਾਰਾ ਨਾਲ ਜੋੜਨ ਦੇ ਉਪਰਾਲੇ ਵਜੋਂ ਬਾਬਾ ਫਰੀਦ ਨਰਸਿੰਗ ਕਾਲਜ, ਕੋਟਕਪੂਰਾ ਵਿਖੇ ਅੰਤਰ ਕਾਲਜ ਯੁਵਕ ਮੇਲਾ ਆਯੋਜਿਤ ਕੀਤਾ ਗਿਆ। ਇਸ ਮੇਲੇ ਦੇ ਮੁੱਖ ਮਹਿਮਾਨ ਡਾ:ਪੁਸ਼ਪਿੰਦਰ ਸਿੰਘ, ਇੰਚਾਰਜ ਕੇਂਦਰੀ ਦਫ਼ਤਰ, ਲੁਧਿਆਣਾ ਅਤੇ ਵਿਸ਼ੇਸ ਮਹਿਮਾਨ ਰਿਟਾਰਇਡ ਕਰਨਲ ਦਰਵਿੰਦਰ ਸਿੰਘ ਸਨ। ਇਸ ਮੋਕੇ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ। ਨਤਿਕ ਸਿੱਖਿਆ ਪ੍ਰੀਖਿਆ ਦੇ ਇਨਾਮ ਵੀ ਵੰਡੇ ਗਏ।