ਭਰੂਣ ਹੱਤਿਆ ਅਤੇ ਨਸ਼ਿਆਂ ਵਿਰੁੱਧ ਪਿੰਡਾਂ ਵਿੱਚ ਜਾਗਰਤੀ ਸਮਾਗਮ

On: 7 February, 2010, By: Simranjit Singh, Location: Ludhiana

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਭਰੂਣ ਹੱਤਿਆ ਅਤੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਪੇਂਡੂ ਲੋਕਾਂ ਨੂੰ ਸੁਚੇਤ ਕਰਨ ਲਈ ਜਾਗਰਤੀ ਸਮਾਗਮ ਕੀਤੇ ਗਏ। ਹਰੇਕ ਸਮਾਜਿਕ ਵਿੱਚ ਯੁਵਕ ਸੇਵਾਵਾਂ ਦੇ ਡਾਇਰੈਕਟਰ ਸ੍ਰ: ਸਤਨਾਮ ਸਿੰਘ ਸਲ੍ਹੋਪੁਰੀ ਨੇ ਪਿੰਡਾਂ ਦੀਆਂ ਸੰਗਤਾਂ ਨੂੰ ਪੰਜਾਬ ਵਿੱਚ ਵਗ ਰਹੇ ਸ਼ਰਾਬ ਦੇ ਛੇਵੇਂ ਤਰਿਆ ਤੇ ਵੱਡੀ ਗਿਣਤੀ ਵਿੱਚ ਪੰਜਾਬੀਆਂ ਦੇ ਢਿੱਡ ਵਿੱਚ ਜਾ ਰਹੀ ਸਮੈਕ। ਡੋਡੇ, ਤੰਬਾਕੂ ਦੇ ਮਾੜੇ ਪ੍ਰਭਾਵਾਂ ਤੋਂ ਸੁਚੇਤ ਕਰਕੇ ਹੋਏ ਇਨ੍ਹਾਂ ਦਾ ਤਿਆਗ ਕਰਨ ਤੇ ਪਿੰਡਾਂ ਦੀ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਅਪੀਲ ਕੀਤੀ। ਉਸ ਪਿੰਡਾਂ ਵਿੱਚ ਕੁੜੀਮਾਰਾਂ ਦੀ ਪਛਾਣ ਕਰਕੇ ਉਨ੍ਹਾਂ ਵਿਰੁੱਧ ਲਾਮਬੰਦ ਹੋਣ ਦਾ ਵੀ ਸੱਦਾ ਦਿੱਤਾ। ਉਨ੍ਹਾਂ ਤੋਂ ਇਲਾਵਾ ਸ੍ਰ: ਸਤਿੰਦਰਮੋਹਨ ਸਿੰਘ ਬਾਵਾ, ਸ੍ਰ: ਇੰਦਰਜੀਤ ਸਿੰਘ ਤੇ ਸ੍ਰ: ਚਮਕੌਰ ਸਿੰਘ ਹੋਰਾਂ ਵੀ ਹਰੇਕ ਪਿੰਡ ਵਿੱਚ ਸੰਗਤਾਂ ਨਾਲ ਵਿਚਾਰ ਸਾਂਝੇ ਕੀਤੇ।

ਪਿੰਡ ਫੁੱਲਾਂਵਾਲ ਦੇ ਗੁਰਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਧਾਨ ਸ੍ਰ: ਰਘਵੀਰ ਸਿੰਘ ਹੋਰਾਂ ਆਏ ਪਤਵੰਤਿਆਂ ਦਾ ਧੰਨਵਾਦ ਕੀਤਾ। ਪਿੰਡ ਥਰੀਕੇ ਦੇ ਗੁਰਦੁਆਰਾ ਅਤਰ ਸਰ ਸਾਹਿਬ ਤੇ ਦੇ ਪ੍ਰਧਾਨ ਸ੍ਰ: ਗੁਰਚਰਨ ਸਿੰਘ, ਪਿੰਡ ਲਲਤੋਂ ਖੁਰਦ ਵਿਖੇ ਗੁਰਦੁਆਰਾ ਸਾਹਿਬ ਦੇ ਸਕੱਤਰ ਸ੍ਰ: ਹਰਦੇਵ ਸਿੰਘ, ਪਿੰਡ ਜੋਧਾਂ ਵਿਖੇ ਗੁਰਦੁਆਰਾ ਦਮਦਮਾ ਸਾਹਿਬ ਦੇ ਜਥੇਦਾਰ ਸ੍ਰ: ਦਰਸ਼ਨ ਸਿੰਘ, ਲਲਤੋਂ ਕਲਾਂ ਵਿਖੇ ਗੁਰਦੁਆਰਾ ਸਾਹਿਬ ਦੇ ਸਕੱਤਰ ਸ੍ਰ: ਭਗਵੰਤ ਸਿੰਘ, ਮਨਸੂਰਾਂ ਸੈਮੀਨਾਰ ਸਮੇਂ ਗੁਰਦੁਆਰਾ ਰੈਂਕੀ ਪੱਤੀ ਦੇ ਸ੍ਰ: ਹਰਵਿੰਦਰ ਸਿੰਘ ਗਾਂਧੀ ਨੇ ਆਏ ਪਤਵੰਤਿਆਂ, ਬੁਲਾਰਿਆਂ ਤੇ ਸੰਗਤਾਂ ਦਾ ਧੰਨਵਾਦ ਕੀਤਾ ਤੇ ਆਪਣੇ ਪਿੰਡਾਂ ਵਿੱਚ ਸਮਾਜਿਕ ਬੁਰਾਈਆਂ ਨੂੰ ਜੜ੍ਹੋਂ ਉਖੇੜਨ ਲਈ ਲਾਮਬੰਦ ਹੋ ਕੇ ਪੂਰੀ ਤਨਦੇਹੀ ਨਾਲ ਡਟਣ ਦਾ ਐਲਾਨ ਕੀਤਾ। ਕੇਂਦਰੀ ਦਫ਼ਤਰ ਦੇ ਇੰਚਾਰਜ ਡਾ: ਪੁਸ਼ਪਇੰਦਰ ਸਿੰਘ ਹੋਰਾਂ ਕਿਹਾ ਕਿ ਪਿੰਡਾਂ ਵਿੱਚ ਜਾਗਰਤੀ ਮੁਹਿੰਮ ਹੋਰ ਤੇਜ ਕੀਤੀ ਜਾਵੇਗੀ।

Related Images:

Newsletter


Job Placements

Social Empowerment & Economic Development Directorate

Helpline

Helpline

Career Guidance

Career Guidance

Monthly Magazine

Monthly Magazine