ਚੰਡੀਗੜ੍ਹ ਜ਼ੋਨ ਵੱਲੋਂ ਸਾਲ 2009-10 ਵਿੱਚ ਕੀਤੇ ਗੁਰਮਤਿ ਕਾਰਜ਼ਾਂ ਦਾ ਵੇਰਵਾ

On: 5 February, 2010, By: Manjit Singh, Location: Chandigarh

ਮਿਤੀ 26 ਨਵੰਬਰ 2009 ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਸੀ.ਸੈ. ਸਕੂਲ ਸੈਕਟਰ 35, ਚੰਡੀਗੜ੍ਹ ਵਿਖੇ ਵਿਦਿਆਰਥੀਆਂ ਦਾ ਦਸਤਾਰ ਮੁਕਾਬਲਾ ਕਰਾਇਆ ਗਿਆ ਜਿਸ ਵਿੱਚ 25 ਵਿਦਿਆਰਥੀਆਂ ਨੇ ਹਿੱਸਾ ਲਿਆ।

ਮਿਤੀ 27 ਨਵੰਬਰ 2009 ਨੂੰ ਗੁਰੂ ਨਾਨਕ ਪਬਲਿਕ ਸਕੂਲ ਸੈਕਟਰ 36, ਚੰਡੀਗੜ੍ਹ ਵਿਖੇ ਦਸਤਾਰ ਮੁਕਾਬਲਾ ਕਰਾਇਆ ਗਿਆ।ਜਿਸ ਵਿੱਚ 35 ਵਿਦਿਆਰਥੀਆਂ ਨੇ ਹਿੱਸਾ ਲਿਆ।

ਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸੈਕਟਰ 34 ਚੰਡੀਗੜ੍ਹ ਵਿਖੇ ਮਿਤੀ 30 ਨਵੰਬਰ 2009 ਸ਼ਾਮ ਨੂੰ ਗਾਵਹੁ ਸੱਚੀ ਬਾਣੀ ਦੇ ਜੇਤੂ ਵਿਦਿਆਰਥੀਆਂ ਵੱਲੋਂ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਂਹੀ ਨਿਹਾਲ ਕੀਤਾ।

ਮਿਤੀ 2 ਜਨਵਰੀ 2010 ਨੂੰ ਗੁਰਦੁਆਰਾ ਨਾਨਕ ਦਰਬਾਰ ਪਿੰਡ ਡੱਡੂ ਮਾਜਰਾ ਵਿਖੇ ਦਸਤਾਰ ਮੁਕਾਬਲਾ ਕਰਾਇਆ ਗਿਆ।ਜਿਸ ਵਿੱਚ 15 ਵਿਦਿਆਰਥੀਆਂ ਨੇ ਹਿੱਸਾ ਲਿਆ।

ਮਿਤੀ 5 ਜਨਵਰੀ 2010 ਨੂੰ ਗੁਰਦੁਆਰਾ ਗੁਰੂ ਸਿੰਘ ਸਭਾ ਪਿੰਡ ਭਡੌਂਜੀਆਂ ਵਿਖੇ ਵਿਦਿਆਰਥੀਆਂ ਦੇ ਗੁਰਬਾਣੀ ਗਾਇਨ, ਕਵਿਤਾ ਅਤੇ ਦਸਤਾਰ ਮੁਕਾਬਲੇ ਕਰਾਏ ਗਏ ਜਿਸ ਵਿੱਚ ਵੱਖ-2 ਪਿੰਡਾਂ ਦੇ 40 ਵਿਦਿਆਰਥੀਆਂ ਨੇ ਹਿੱਸਾ ਲਿਆ।

ਮਿਤੀ 7 ਜਨਵਰੀ 2010 ਨੂੰ ਗੁਰਦੁਆਰਾ ਸਿੰਘ ਸਭਾ ਪਿੰਡ ਝਿਉਰਹੇੜੀ, ਚੰਡੀਗੜ੍ਹ ਵਿਖੇ ਵਿਦਿਆਰਥੀਆਂ ਦੇ ਗੁਰਬਾਣੀ ਲਿੱਖਣ, ਗੁਰਬਾਣੀ ਗਾਇਨ ਅਤੇ ਕਵਿਤਾ ਮੁਕਾਬਲੇ ਕਰਾਏ ਗਏ।ਜਿਸ ਵਿੱਚ 30 ਵਿਦਿਆਰਥੀਆਂ ਨੇ ਹਿੱਸਾ ਲਿਆ।ਜੇਤੂ ਵਿਦਿਆਰਥੀਆਂ ਨੂੰ ਚਾਂਦੀ ਦੇ ਸਿੱਕੇ ਅਤੇ ਹੋਰ ਵੀ ਆਕਰਸ਼ਕ ਇਨਾਮ ਦੇਕੇ ਸਨਮਾਨਿਤ ਕੀਤਾ ਗਿਆ।

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਾਇਸ ਚਾਂਸਲਰ ਵੱਲੋਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਚੜਦੀ ਕਲਾ ਲਈ ਪਾਏ ਜਾ ਰਹੇ ਪੂਰਿਨਆਂ ਦੀ ਖੁਸੀ ਵਿੱਚ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਚੰਡੀਗੜ੍ਹ ਜ਼ੋਨ ਵੱਲੋਂ ਪ੍ਰੋਫੈਸਰ ਆਰ.ਸੀ.ਸੋਬਤੀ (ਵਾਇਸ ਚਾਂਸਲਰ ਪਂਜਾਬ ਯੂਨੀਵਰਸਿਟੀ ਚੰਡੀਗੜ੍ਹ)ਨੂੰ ਮਿਤੀ 19 ਜਨਵਰੀ 2010 ਨੂੰ ਆਈ.ਸੀ.ਐਸ.ਐਸ.ਆਰ ਹਾਲ (ਪਂਜਾਬ ਯੂਨੀਵਰਸਿਟੀ ਚੰਡੀਗੜ੍ਹ)ਵਿਖੇ ਸਨਮਾਨ ਸਮਾਰੋਹ ਕੀਤਾ ਗਿਆ ਸਮਾਰੋਹ ਦੀ ਅਰੰਭਤਾ ‘ਦੇਹਿ ਸ਼ਿਵਾ ਵਰਿ ਮੋਹਿ ਇਹੈ ਸੁਭ ਕਰਮਨ ਤੇ ਕਬਹੂੰ ਨ ਟਰੋਂ’ ਸ਼ਬਦ ਦੇ ਗਾਇਨ ਤੋਂ ਕੀਤੀ ਗਈ।ਸਮਾਰੋਹ ਵਿੱਚ ਪ੍ਰੋਫੈਸਰ ਆਰ.ਸੀ.ਸੋਬਤੀ (ਵਾਇਸ ਚਾਂਸਲਰ ਪਂਜਾਬ ਯੂਨੀਵਰਸਿਟੀ ਚੰਡੀਗੜ੍ਹ)ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।ਸਮਾਗਮ ਵਿੱਚ ਪੰਜਾਬੀ ਦੇ ਪ੍ਰਸਿਦ ਕਵੀ ਸ. ਸੁਰਜੀਤ ਸਿੰਘ ਪਾਤਰ ਅਤੇ ਪੰਜਾਬੀ ਟ੍ਰਿਬਿਉਨ ਦੇ ਮੁਖ ਸੰਪਾਦਕ ਸ.ਵਰਿੰਦਰ ਸਿੰਘ ਵਾਲਈਆ ਨੇ ਮੁਖ ਮਹਿਮਾਨ ਵਜੋਂ ਹਾਜ਼ਰੀ ਭਰੀ।ਇਸ ਮੌਕੇ ਸਰਕਲ ਦੇ ਚੀਫ ਆਰਗੇਨਾਈਜ਼ਰ ਪ੍ਰਿੰਸੀਪਲ ਰਾਮ ਸਿੰਘ ਜੀ ਅਤੇ ਚੀਫ ਸਕੱਤਰ ਸ. ਇੰਦਰਪਾਲ ਸਿੰਘ ਨੇ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ।ਸਟੇਜ ਸਕੱਤਰ ਦੀ ਸੇਵਾ ਸ.ਇਦਰਪਾਲ ਸਿੰਘ ਜੀ ਨੇ ਕੀਤੀ।

Newsletter


Job Placements

Social Empowerment & Economic Development Directorate

Helpline

Helpline

Career Guidance

Career Guidance

Monthly Magazine

Monthly Magazine