ਸਫ਼ਲ ਜੀਵਨ ਜਾਂਚ ਵਿਸ਼ੇ ਤੇ ਵਿਦਿਅਕ ਸੈਮੀਨਾਰ

On: 28 January, 2010, By: Press Secretary, Location: Faridkot

ਨੌਜਵਾਨ ਵਰਗ ਵਿੱਚ ਧਰਮ ਅਤੇ ਵਿਰਸੇ ਪ੍ਰਤੀ ਚੇਤੰਨਤਾ ਪੈਦਾ ਕਰਨ ਅਤੇ ਸਫ਼ਲ ਜੀਵਨ ਜੁਗਤ ਪੈਦਾ ਕਰਨ ਦੇ ਉਦੇਸ਼ ਨੂੰ ਸਮਰਪਿਤ ਇਕ ਵਿਸ਼ੇਸ਼ ਵਿਦਿਅਕ ਸੈਮੀਨਾਰ ਦਾ ਆਯੋਜਨ, ਬਾਬਾ ਫ਼ਰੀਦ ਨਰਸਿੰਗ ਕਾਲਜ, ਕੋਟਕਪੂਰਾ ਵਿਖੇ ਕੀਤਾ ਗਿਆ ਜਿਸ ਵਿੱਚ ਸ. ਕੁਲਵੀਰ ਸਿੰਘ ਜੀਵਨਵਾਲਾ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ। ਵਿਦਿਆਰਥੀਆਂ ਨਾਲ ਵਿਚਾਰ ਸਾਂਝੇ ਕਰਦਿਆਂ ਸ. ਕੁਲਵੀਰ ਸਿੰਘ ਨੇ ਕਿਹਾ ਕਿ ਜਿਵੇਂ ਜਖਮ ਦਾ ਨਿਸ਼ਾਨ ਠੀਕ ਹੋਣ ਤੇ ਵੀ ਅਤੇ ਫ਼ਟਿਆ ਕੱਪੜਾ ਸਿਉਦ ਕੇ ਵੀ ਆਪਣਾ ਦਾਗ ਪਿੱਛੇ ਛੱਡ ਜਾਂਦਾ ਹੈ, ਉਸੇ ਤਰ੍ਹਾਂ ਜੀਵਨ ਵਿੱਚ ਕੀਤਾ ਹਰ ਕਾਰਜ ਸੱਚ ਆਚਾਰੀ ਹੋਣਾ ਚਾਹੀਦਾ ਹੈ। ਡਾ. ਅਵੀਨਿੰਦਰ ਪਾਲ ਸਿੰਘ ਨੇ ਕਿਹਾ ਕਿ ਸਾਡਾ ਬੋਲਣ ਢੰਗ, ਜੀਵਨ ਦੇ ਉਤਾਰ ਚੜਾਅ ਪ੍ਰਤੀ ਸਾਡਾ ਨਜਰੀਆ, ਸਾਡੇ ਜੀਵਨ ਦੀ ਦਿਸ਼ਾ ਨਿਰਧਾਰਤ ਕਰਦਾ ਹੈ। ਸੈਮੀਨਾਰ ਦੇ ਅੰਤ ਵਿੱਚ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ ਗਏ।

Related Images:

Newsletter


Job Placements

Social Empowerment & Economic Development Directorate

Helpline

Helpline

Career Guidance

Career Guidance

Monthly Magazine

Monthly Magazine