ਵਿਰਸਾ ਫੈਮਿਲੀ ਕਲੱਬ ਦੀ ਇਕੱਤਰਤਾ

On: 3 January, 2010, By: Press Secretary, Location: Bathinda

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਫਰੀਦਕੋਟ-ਮੁਕਤਸਰ-ਬਠਿੰਡਾ ਜ਼ੋਨ ਵੱਲੋਂ ਪਰਿਵਾਰਿਕ ਸਾਂਝਾਂ ਨੂੰ ਪ੍ਰਫੁੱਲਤ ਕਰਨ ਅਤੇ ਬੱਚਿਆਂ ਨੂੰ ਰੌਚਿਕ ਢੰਗ ਨਾਲ ਆਪਣੇ ਅਮੀਰ ਵਿਰਸੇ ਪ੍ਰਤੀ ਜਾਣਕਾਰੀ ਦੇਣ ਦੇ ਉਦੇਸ਼ ਨੂੰ ਸਮਰਪਿਤ ਵਿਰਸਾ ਫੈਮਿਲੀ ਕਲੱਬ ਦੀ ਸਥਾਪਨਾ ਪਿਛਲੇ ਦਿਨੀਂ ਕੀਤੀ ਗਈ ਸੀ, ਇਸ ਦੀ ਇਕੱਤਰਤਾ ਵਿੱਚ ਗੁਰੂ ਨਾਨਕ ਮਿਸ਼ਨ ਸਕੂਲ, ਕੋਟਕਪੂਰਾ ਦੇ ਵਿਹੜੇ ਵਿੱਚ ਕੀਤੀ ਗਈ। ਆਰੰਭ ਸਿੱਖ ਇਤਿਹਾਸ ਨਾਲ ਸਬੰਧਤ ਵੀਡੀਓਜ਼ ਅਤੇ ਸਲਾਈ ਸ਼ੋਅ ਦਿਖਾ ਕੇ ਕੀਤਾ ਗਿਆ। ਉਪਰੰਤ ਬੱਚਿਆਂ ਲਈ ਅਤੇ ਪਰਿਵਾਰਾਂ ਲਈ ਸਿੱਖਿਆਦਾਇਕ ਖੇਡਾਂ ਕਰਵਾਈਆਂ ਗਈਆਂ, ਜਿਨਾਂ ਦਾ ਸਾਰਿਆਂ ਨੇ ਅਨੰਦ ਮਾਣਿਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਬੱਚੀ ਸਿਮਰਿਤਾ ਨੇ ਸੱਭਿਆਚਾਰਕ ਅਤੇ ਸਿੱਖ ਇਤਿਹਾਸ ਨਾਲ ਸਬੰਧਤ ਗੀਤਾਂ ਦੀ ਪੇਸ਼ਕਾਰੀ ਕੀਤੀ। ਸ੍ਰ: ਗੁਰਪ੍ਰੀਤ ਸਿੰਘ ਕੋਆਰਡੀਨੇਟਰ, ਵਿਰਸਾ ਫੈਮਿਲੀ ਕਲੱਬ ਅਤੇ ਸ੍ਰ:ਅਵਤਾਰ ਸਿੰਘ ਜੀ ਨੇ ਉਪਰੋਕਤ ਬੱਚੀ ਨੂੰ ਸਨਮਾਨਤ ਕੀਤਾ। ਛੋਟੇ ਛੋਟੇ ਬੱਚਿਆਂ ਨੇ ਸਟੇਜਾਂ ਤੇ ਆ ਕੇ ਮੂਲ ਮੰਤਰ ਅਤੇ ਕਵਿਤਾਵਾਂ ਪੇਸ਼ ਕੀਤੀਆਂ ਗਈਆਂ। ਬੱਚਿਆਂ ਦੀ ਗੁਰਮਤਿ ਪ੍ਰਸ਼ਨੋਤਰੀ ਵੀ ਕਰਵਾਈ ਗਈ ਅਤੇ ਜੁਆਬ ਦੇਣ ਵਾਲਿਆਂ ਬੱਚਿਆਂ ਨੂੰ ਸਨਮਾਨਤ ਕੀਤਾ ਗਿਆ। ਇਕੱਤਰਤਾ ਦੀ ਸਮਾਪਤੀ ਸ੍ਰ: ਅਮਰਜੀਤ ਸਿੰਘ, ਕੋਆਰਡੀਨੇਟਰ, ਕੀਰਤਨ ਲੜੀ, ਕੋਟਕਪੂਰਾ ਸਮੂਹ ਹਾਜਰ ਵੀਰਾਂ, ਭੈਣਾਂ ਵੱਲੋਂ ਸ਼ਬਦ ਗਾਇਣ ਨਾਲ ਹੋਈ।

Related Images:

Newsletter


Job Placements

Social Empowerment & Economic Development Directorate

Helpline

Helpline

Career Guidance

Career Guidance

Monthly Magazine

Monthly Magazine