ਰਮੇਸ਼ਵਰੰਮ ਟਾਪੂ ਵਿਖੇ ਲਗਾਇਆ ਗੁਰਮਤਿ ਸਿੱਖਿਆ ਕੈਂਪ

On: 16 January, 2010, By: Press Secretary, Location: Tamil Nadu

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਚੀਫ਼ ਸਕੱਤਰ ਸ੍ਰ: ਇੰਦਰਪਾਲ ਸਿੰਘ ਹੋਰਾਂ ਦੱਸਿਆ ਕਿ ਜਥੇਬੰਦੀ ਵੱਲੋਂ ਗੁਰਦੁਆਰਾ ਗੁਰੂ ਨਾਨਕ ਧਾਮ ਰਮੇਸ਼ਵਰੰਮ (ਤਾਮਿਲਨਾਡੂ) ਵਿਖੇ ਤਿੰਨ ਰੋਜਾ ਗੁਰਮਤਿ ਸਿੱਖਿਆ ਕੈਂਪ ਲਗਾਇਆ ਗਿਆ। ਇਹ ਸਥਾਨ ਚੇਨਈ ਤੋਂ ਛੋ ਸੌ ਕਿਲੋਮੀਟਰ ਦੀ ਦੂਰੀ ਤੇ ਸਮੁੰਦਰ ਦੇ ਵਿੱਚ ਵਸਿਆ ਰਮੇਸ਼ਵਰੰਮ ਸ਼ਹਿਰ ਹੈ। ਗੁਰੂ ਨਾਨਕ ਦੇਵ ਜੀ ਨੇ ਸ੍ਰੀ ਲੰਕਾ ਫੇਰੀ ਸਮੇਂ ਇਸ ਅਸਥਾਨ ਤੇ ਚਰਨ ਪਾਏ ਸਨ। ਕੈਂਪ ਲਗਾ ਕੇ ਪਰਤੇ ਯੁਵਕ ਸੇਵਾਵਾਂ ਦੇ ਡਾਇਰੈਕਟਰ ਸ੍ਰ: ਸਤਨਾਮ ਸਿੰਘ ਸਲ੍ਹੋਪੁਰੀ ਨੇ ਦੱਸਿਆ ਕਿ ਚੇਨਈ, ਕੋਇੰਬੇਟੂਰ, ਤਿਰਚੀ, ਮਦਰਈ ਯੂਨੀਵਰਸਿਟੀ ਆਦਿ ਸਥਾਨਾਂ ਤੋਂ ਚਾਰ ਸੌ ਦੇ ਕਰੀਬ ਵਿਦਿਆਰਥੀਆਂ ਤੇ ਮਾਪਿਆਂ ਨੇ ਇਸ ਕੈਂਪ ਵਿੱਚ ਸ਼ਮੂਲੀਅਤ ਕੀਤੀ।

ਇਸ ਕੈਂਪ ਦੀ ਵਿਲੱਖਣਤਾ ਇਹ ਹੈ ਕਿ ਇਹ ਕੈਂਪ ਚਾਰੇ ਪਾਸਿਓ ਸਮੂੰਦਰ ਵਿੱਚ ਘਿਰੇ ਸ਼ਹਿਰ ਵਿੱਚ ਲਗਾਇਆ ਗਿਆ ਤੇ ਇਸ ਕੈਂਪ ਵਿੱਚ ਦੋ ਸੂਬਿਆਂ ਤੇ ਰਾਜਪਾਲ ਸਾਹਿਬਾਨ ਨੇ ਸ਼ਮੂਲੀਅਤ ਕੀਤੀ। ਕੈਂਪ ਦੇ ਵਿਦਾਇਗੀ ਸੈਸ਼ਨ ਵਿੱਚ ਤਾਮਿਲਨਾਡੂ ਦੇ ਗਵਰਨਰ ਸ੍ਰ: ਸੁਰਜੀਤ ਸਿੰਘ ਬਰਨਾਲਾ ਨੇ ਬੋਲਦਿਆਂ ਰਮੇਸ਼ਵਰੰਮ ਨਾਲ ਜੁੜਿਆ ਗੁਰੂ ਨਾਨਕ ਦੇਵ ਜੀ ਦਾ ਇਤਿਹਾਸ ਸਾਂਝਾ ਕੀਤਾ ਅਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਸ੍ਰੀ ਲੰਕਾ ਦੇ ਸਮੂੰਦਰੀ ਬੋਰਡਰ ਤੱਕ ਪਹੁੰਚ ਕਰਨ ਦੀ ਵਧਾਈ ਦਿੱਤੀ ਤੇ ਕੀਤੇ ਜਾ ਰਹੇ ਕਾਰਜਾਂ ਦੀ ਪ੍ਰਸ਼ੰਸਾ ਕੀਤੀ। ਪਾਂਡੀਚਰੀ ਦੇ ਰਾਜਪਾਲ ਸ੍ਰ: ਇਕਬਾਲ ਸਿੰਘ ਹੋਰਾਂ ਸਮੂੰਹ ਸੰਗਤਾਂ ਨੂੰ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਨਾਲ ਜੁੜਨ ਲਈ ਕਿਹਾ। ਉਨ੍ਹਾਂ ਕਿਹਾ ਕਿ ਮੈਂ ਸਟੱਡੀ ਸਰਕਲ ਬਾਰੇ ਕਈ ਦਹਾਕਿਆਂ ਤੋਂ ਸੁਣਦਾ ਤੇ ਪੜ੍ਹਦਾ ਆ ਰਿਹਾ ਹਾਂ। ਮੇਰੀ ਅਰਦਾਸ ਹੈ ਕਿ ਇਹ ਜਥੇਬੰਦੀ ਇਸੇ ਤਰ੍ਹਾਂ ਕੌਮ, ਸਮਾਜ ਦੀ ਸੇਵਾ ਕਰਦੀ ਰਹੇ। ਜਥੇਬੰਦੀ ਵੱਲੋਂ ਦੋਨਾਂ ਰਾਜਪਾਲਾਂ ਨੂੰ ਵੱਖ-ਵੱਖ ਗੁਰਦੁਆਰਿਆਂ ਦੇ ਪ੍ਰਧਾਨ ਸਾਹਿਬਾਨ ਨੂੰ ਸਨਮਾਨਿਤ ਕੀਤਾ ਗਿਆ।

ਕੈਂਪ ਦੌਰਾਨ ਕੇਂਦਰੀ ਦਫ਼ਤਰ ਤੋਂ ਪਹੁੰਚੇ ਸ੍ਰ: ਸਤਨਾਮ ਸਿੰਘ ਸਲ੍ਹੋਪੁਰੀ ਤੇ ਵਿਜ਼ਟਿੰਗ ਲੈਕਚਰਾਰ ਸ੍ਰ: ਦਰਸ਼ਨ ਸਿੰਘ ਅਹਿਮਦਗੜ੍ਹ ਹੋਰਾਂ ਗੁਰਮਿਤ, ਇਤਿਹਾਸ, ਸਿਧਾਂਤ, ਪਰੰਪਰਾਵਾਂ, ਮਰਿਆਦਾ ਤੇ ਹੋਰ ਵਿਸ਼ਿਆਂ ਤੇ ਪ੍ਰੋਜੈਕਟਰ ਤੇ ਲੈਪਟਾਪ ਦੀ ਸਹਾਇਤਾ ਨਾਲ ਸਮੂੰਹ ਸੰਗਤਾਂ ਨਾਲ ਵਿਚਾਰਾਂ ਦੀ ਸਾਂਝ ਕੀਤੀ। ਗੁਰਦੁਆਰਾ ਗੁਰੂ ਨਾਨਕ ਸਤਿਸੰਗ ਸਭਾ, ਚੇਨਈ ਦੇ ਪ੍ਰਧਾਨ ਸ੍ਰ: ਸ਼ੀਤਲ ਸਿੰਘ, ਗੁਰਦੁਆਰਾ ਕੁਇੰਬੇਟੂਰ ਦੇ ਸ੍ਰ: ਅਮਰਜੀਤ ਸਿੰਘ, ਸਟੱਡੀ ਸਰਕਲ ਤਾਮਿਲਨਾਡੂ ਦੇ ਪ੍ਰਧਾਨ ਸ੍ਰ: ਹਰਬੰਸ ਸਿੰਘ ਤੇ ਸਟੇਟ ਸਕੱਤਰ ਸ੍ਰ: ਰਜਿੰਦਰ ਸਿੰਘ, ਸ੍ਰ: ਗੁਰਨਾਮ ਸਿੰਘ, ਸ੍ਰ: ਨਰਿੰਦਰ ਸਿੰਘ ਹੋਰਾਂ ਵੱਖ-ਵੱਖ ਵਿਸ਼ਿਆਂ ਤੇ ਵਿਚਾਰ ਰੱਖੇ। ਮਦਰਈ ਯੂਨੀਵਰਸਿਟੀ ਦੀ ਸਿੱਖ ਚੇਅਰ ਦੇ ਮੁਖੀ ਡਾ: ਮੁਥੂ ਮੋਹਨ ਹੋਰਾਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਪੜ੍ਹਨ, ਸਮਝਣ ਤੇ ਅਪਨਾਉਣ ਨਾਲ ਪੂਰੀ ਦੁਨੀਆਂ ਵਿੱਚ ਸ਼ਾਤੀ ਸਥਾਪਤ ਕੀਤੀ ਜਾ ਸਕਦੀ ਹੈ। ਡਾ: ਸਾਹਿਬ ਸਿੱਖ ਧਰਮ ਤੇ ਖੋਜ ਕਰ ਰਹੇ ਦਸ ਵਿਦਿਆਰਥੀ ਇਸ ਕੈਂਪ ਵਿੱਚ ਨਾਲ ਲੈ ਕੇ ਆਏ।

ਕੈਂਪ ਦੌਰਾਨ ਰੋਜ਼ਾਨਾ ਸਵੇਰੇ ਸ਼ਾਮ ਨਿੱਤਨੇਮ, ਕਥਾ, ਕੀਰਤਨ ਦੁਆਰਾ ਸੰਗਤ ਨੂੰ ਗੁਰੂ ਜੱਸ ਨਾਲ ਜੋੜਿਆ ਜਾਂਦਾ। ਭਾਈ ਸੁਖਦੇਵ ਸਿੰਘ ਨਾਨਕਸਰ ਵਾਲੇ, ਭਾਈ ਤਰਜਿੰਦਰ ਸਿੰਘ ਅਲਵਰ ਵਾਲੇ ਤੇ ਭਾਈ ਪ੍ਰਿਤਪਾਲ ਸਿੰਘ (ਗੁਰਦੁਆਰਾ ਚੇਨਈ), ਭਾਈ ਗੰਗਾ ਸਿੰਘ (ਗੁਰਦੁਆਰਾ ਰਮੇਸ਼ਵਰੰਮ) ਹੋਰਾਂ ਗੁਰਬਾਣੀ ਕੀਰਤਨ ਦੀਆਂ ਝੜੀਆਂ ਲਗਾ ਕੇ ਸੰਗਤਾਂ ਨੂੰ ਖੂਬ ਨਿਹਾਲ ਕੀਤਾ।

Related Images:

Newsletter


Job Placements

Social Empowerment & Economic Development Directorate

Helpline

Helpline

Career Guidance

Career Guidance

Monthly Magazine

Monthly Magazine