ਅਕਾਲ ਸਹਾਏ ਖਾਲਸਾ ਅਕੈਡਮੀ ਗੁਰੂ ਹਰ ਸਹਾਏ ਵਿਖੇ ਅੰਤਰ ਸਕੂਲ ਯੁਵਕ ਮੇਲਾ

On: 10 January, 2010, By: Press Secretary, Location: Ferozepur

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੀ ਸਾਲਾਨਾ ਪ੍ਰਥਾਮਿਕਤਾ, ਵਿਦਿਆਰਥੀਆਂ ਵਿੱਚ ਨੈਤਿਕਤਾ ਦੀ ਪ੍ਰਫੁੱਲਤਾ ਲਈ ਫਿਰੋਜ਼ਪੁਰ-ਮੋਗਾ ਦੇ ਜ਼ੋਨ ਵਲੋਂ ਅਕਾਲ ਸਹਾਏ ਖਾਲਸਾ ਅਕੈਡਮੀ ਗੁਰੂ ਹਰ ਸਹਾਏ ਵਿਖੇ ਅੰਤਰ ਸਕੂਲ ਯੁਵਕ ਮੇਲਾ ਮਨਾਇਆ ਗਿਆ। ਇਸ ਯੁਵਕ ਮੇਲੇਵਿੱਚ ਲਗਭਗ ਵੀਹ ਸਕੂਲਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਦੌਰਾਨ ਵੱਖ-ਵੱਖ ਮੁਕਾਬਲੇ ਕਰਵਾਏ ਗਏ। ਗੁਰਮਤਿ ਪ੍ਰਸ਼ਨੋਤਰੀ ਮੁਕਾਬਲੇ ਵਿੱਚੋ ਖਾਲਸਾ ਮਿਸ਼ਨ ਅਕੈਡਮੀ ਦੇ ਵਿਦਿਆਰਥੀ ਹਰਸਿਮਰਨ ਕੌਰ ਤੇ ਸੁਖਮਨਪ੍ਰੀਤ ਕੌਰ ਪਹਿਲੇ ਸਥਾਨ ਤੇ ਰਹੇ। ਸੁਪਿੰਦਰ ਕੌਰ ਤੇ ਰਣਜੀਤ ਕੌਰ ਅਕਾਲ ਸਹਾਏ ਖਾਲਸਾ ਅਕੈਡਮੀ ਦੂਸਰੇ ਤੇ ਰਵਿੰਦਰ ਸ਼ਰਮਾ ਤੇ ਪ੍ਰਭਜੋਤ ਸਿੰਘ ਸ.ਸ.ਸ.ਸ.ਗੁਰੂ ਹਰ ਸਹਾਏ ਤੀਸਰੇ ਸਥਾਨ ਤੇ ਰਹੇ । ਪੇਂਟਿੰਗ ਮੁਕਾਬਲੇ ਵਿੱਚੋਂ ਜਸਕਰਨ ਸਿੰਘ ਡੀ.ਸੀ.ਐਮ.ਪ.ਸ.ਗੋਲੂਕਾ, ਜਤਿੰਦਰ ਸਿੰਘ ਗੁਰੂ ਗੋਬਿੰਦ ਸਿੰਘ ਪ.ਸ:ਗੁਰੂ ਹਰ ਸਹਾਏ ਤੇ ਪਰਮਿੰਦਰ ਕੌਰ ਅਕਾਲ ਸਹਾਏ ਖਾਲਸਾ ਅਕੈਡਮੀ ਕ੍ਰਮਵਾਰ ਪਹਿਲੇ, ਦੂਜੇ ਤੇ ਤੀਜੇ ਸਥਾਨ ਤੇ ਰਹੇ। ਦਸਤਾਰ ਸਜਾਉਣ, ਕਵਿਤਾ ਮੁਕਾਬਲੇ ਵੀ ਬੱਚਿਆਂ ਨੇ ਭਾਗ ਲਿਆ। ਇਸ ਦੌਰਾਨ ਅਕਾਲ ਅਕੈਡਮੀ ਸਹਾਏ ਖਾਲਸਾ ਅਕੈਡਮੀ ਦੇ ਵਿਦਿਆਰਥੀਆਂ ਨੂੰ ਸਾਲਾਨਾ ਇਮਤਿਹਾਨ ਵਿਚੋਂ ਪਹਿਲੇ ਦੂਜੇ ਤੇ ਤੀਜੇ ਸਥਾਨ ਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਟੱਡੀ ਸਰਕਲ ਵਲੋਂ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ। ਵੱਖ-ਵੱਖ ਮੁਖੀਆ ਤੇ ਸਮੂਹ ਸਟਾਫ ਦੇ ਸਹਿਯੋਗ ਸਦਕਾ ਇਹ ਯੁਵਕ ਮੇਲਾ ਨੇਪਰੇ ਚੜ੍ਹਾਇਆ ਗਿਆ।

Related Images:

Newsletter


Job Placements

Social Empowerment & Economic Development Directorate

Helpline

Helpline

Career Guidance

Career Guidance

Monthly Magazine

Monthly Magazine