ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਹੁਸ਼ਿਆਰਪੁਰ ਜ਼ੋਨ ਵਲੋਂ ਸਕੂਲਾਂ, ਕਾਲਜਾਂ ਦੇ ਵਿਦਿਆਰਥੀਆਂ (ਲੜਕੇ) ਦਾ ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਵਿਦਿਆਰਥੀ ਸ਼ਖਸੀਅਤ ਉਸਾਰੀ ਕੈਂਪ ਗੁਰਦੁਆਰਾ ਰਾਮਪੁਰ ਖੇੜਾ ਗੜਦੀਵਾਲਾ (ਹੁਸ਼ਿਆਰਪੁਰ) ਵਿਖੇ ਸੰਤ ਸੇਵਾ ਸਿੰਘ ਜੀ ਮੁੱਖ ਪ੍ਰਬੰਧਕ ਦੇ ਸਹਿਯੋਗ ਨਾਲ ਲਗਾਇਆ ਗਿਆ । ਇਸ ਵਿੱਚ ਕਰੀਬ ਸਕੂਲ, ਕਾਲਜ ਦੇ ੧੫੦ਵਿਦਿਆਰਥੀਆਂ ਨੇ ਭਾਗ ਲਿਆ। ਕੈਂਪ ਦੀ ਰਸਮੀ ਸ਼ੁਰੂਆਤ ੨੫ ਦਸੰਬਰ ਨੂੰ ਸਵੇਰੇ ੯.੦੦ ਵਜੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗਾਰਡ ਆਫ਼ ਆਨਗਰ ਪੇਸ਼ ਕਰਨ ਨਾਲ ਹੋਈ। ਸਮੂਹ ਕੈਂਪਰਜ਼ ਨੂੰ ੧੦ ਹਾਊਸ ਵਿੱਚ ਵੰਡਿਆ ਗਿਆ ਸੀ। ਚੀਫ਼ ਕੈਂਪ ਕਮਾਂਡਰ ਡਾ: ਕਮਲਜੀਤ ਸਿੰਘ ਜੀ ਟਾਂਡਾ ਨੇ ਬੱਚਿਆਂ ਨੂੰ ਜਾਤ ਪਾਤ ਰਹਿਤ ਸਮਾਜ ਸਿਰਜਣ ਅਤੇ ਆਪਣਾ ਜੀਵਨ ਗੁਰਮਤਿ ਅਨੁਸਾਰ ਜੀਊਣ ਲਈ ਪ੍ਰਣ ਕਰਵਾਇਆ। ਇਸ ਉਪਰੰਤ ਪ੍ਰੋ: ਆਪਿੰਦਰ ਸਿੰਘ ਜੀ ਮਾਹਿਲਪੁਰ ਸਟੇਟ ਪ੍ਰਧਾਨ ਨੇ ਸਾਹਿਬਜ਼ਾਦਿਆਂ ਦੇ ਜੀਵਨ ਵਿਚੋਂ ਪ੍ਰੇਰਨਾਵਾਂ ਦੇ ਕੇ ਵਿਦਿਆਰਥੀਆਂ ਨੂੰ ਸਚਿਆਰਾ ਜੀਵਨ ਘੜਨ ਵਾਸਤੇ ਜ਼ੋਰਦਾਰ ਪ੍ਰੇਰਨਾ ਦਿੱਤੀ। ਪਹਿਲੇ ਸੈਸ਼ਨ ਦੀ ਆਰੰਭਤਾ ਇੰਜੀ: ਗੁਰਪ੍ਰੀਤ ਸਿੰਘ ਜੀ ਮੁਕਤਸਰ ਨੇ ਬਿਹਤਰੀਨ ਜੀਵਨ ਜਾਂਚ ਵਿਸ਼ੇ ਉਪਰ ਬੋਲਦਿਆਂ ਬੱਚਿਆਂ ਨੂੰ ਬੁਰੇ ਕੰਮਾਂ ਦੇ Virus ਨੂੰ ਹਟਾਉਣ ਵਾਸਤੇ ਗੁਰਬਾਣੀ ਰੂਪੀ Anti Virus ਅਪਨਾਉਣ ਲਈ ਆਖਿਆ। ਦੂਸਰੇ ਸੈਸ਼ਨ ਵਿੱਚ ਡਾ: ਲਖਵਿੰਦਰ ਸਿੰਘ ਜੀ, ਸਟੇਟ ਸਕੱਤਰ ਨੇ ਧਰਮ ਅਤੇ ਵਿਗਿਆਨ ਵਿਸ਼ੇ ਤੇ ਬੋਲਦਿਆਂ ਬੱਚਿਆਂ ਨੂੰ ਸਿੱਖ ਧਰਮ ਦੇ ਵਿਗਿਆਨਕ ਪੱਖਾਂ ਬਾਰੇ ਜਾਣਕਾਰੀ ਦਿੱਤੀ। ਸ਼ਾਮ ਦੇ ਸ਼ੈਸ਼ਨ ਦੌਰਾਨ ਪ੍ਰਸਿੱਧ ਵਿਦਵਾਨ ਡਾ: ਗੁਰਬਖਸ਼ ਸਿੰਘ ਜੀ ਯੂ.ਐਸ.ਏ. ਨੇ open discussion ਰਾਹੀਂ ਬੱਚਿਆਂ ਦੇ ਸੁਆਲਾਂ ਦੇ ਰੌਚਕ ਢੰਗ ਨਾਲ ਜੁਆਬ ਦਿੱਤਾ।
੨੬ ਦਸੰਬਰ ਦੇ ਪਹਿਲੇ ਸੈਸ਼ਨ ਵਿੱਚ ਸ੍ਰ: ਜਸਵੀਰ ਸਿੰਘ ਜੀ ਲੁਧਿਆਣਾ ਨੇ ਬੱਚਿਆਂ ਨੂੰ Life Skill ਤੇ ਬੋਲਦਿਆਂ ਉਹਨਾਂ ਨੂੰ ਸਮਾਜਿਕ ਬੁਰਾਈਆਂ ਨੂੰ ਸਮਾਜ ਵਿਚੋਂ ਖਤਮ ਕਰਨ ਦਾ ਸੱਦਾ ਦਿੱਤਾ। ਦੂਸਰੇ ਸੈਸ਼ਨ ਵਿੱਚ ਪ੍ਰਸਿੱਧ ਕਥਾਕਾਰ ਸ੍ਰ: ਸੁਖਜੀਤ ਸਿੰਘ SDO ਕਪੂਰਥਲਾ ਨੇ ਸ਼ਬਦ ਗੁਰੂ ਵਿਸ਼ੇ ਤੇ ਜ਼ੋਰਦਾਰ ਖੰਡਨ ਕੀਤਾ। ਸ੍ਰ: ਕਮਲਜੀਤ ਸਿੰਘ ਟਾਂਡਾ ਨੇ ਬੱਚਿਆਂ ਨੂੰ ਕਿੱਤਾ ਅਗਵਾਈ ਤੇ ਵਿਸਥਾਰ ਨਾਲ ਚਾਨਣਾ ਪਾਇਆ। ਡਾ: ਗੁਰਬਖਸ਼ ਸਿੰਘ ਜੀ ਯੂ.ਐਸ.ਏ. ਨੇ ਫਿਰ open discussion ਰਾਹੀਂ ਫੇਰ ਬੱਚਿਆਂ ਦੇ ਸੰਕਿਆਂ ਦਾ ਨਿਵਾਰਣ ਕੀਤਾ। ਕੈਂਪ ਨੂੰ ਹੋਰ ਰੌਚਕ ਬਣਾਉਣ ਵਾਸਤੇ ਵਿਦਿਆਰਥੀਆਂ ਵਿੱਚ ਘੋਲੂ ਗੇਮ ਖੇਡੀ ਗਈ। 27 ਦਸੰਬਰ ਨੂੰ ਵਿਦਾਇਗੀ ਸੈਸ਼ਨ ਦੌਰਾਨ Deputy organiser ਸ੍ਰ: ਪਿਰਥੀ ਸਿੰਘ ਜੀ ਨੇ ਉਚੇਚੇ ਤੌਰ ਤੇ ਆ ਕੇ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਵਿਚੋਂ ਪ੍ਰੇਰਣਾ ਦੇ ਕੇ ਸੁਖ ਦੁਖ ਵਿੱਚ ਸਮਤਲ ਬਣਾਉਣ ਵਾਸਤੇ ਆਖਿਆ। ਮਾ: ਹਰਭਜਨ ਸਿੰਘ, ਮਾਸਟਰ ਸਤਨਾਮ ਸਿੰਘ, ਸ੍ਰ: ਸੁਖਬੀਰ ਸਿੰਘ ਆਦਿ ਨੂੰ ਸ੍ਰ: ਪਿਰਥੀ ਸਿੰਘ ਜੀ ਵਲੋਂ ਸਨਮਾਨਤ ਕੀਤਾ ਗਿਆ। ਸਵੇਰੇ-ਸ਼ਾਮ ਵਿਦਿਆਰਥੀਆਂ ਨੇ ਨਿਤਨੇਮ ਤੇ ਕੀਰਤਨ ਰਾਹੀਂ ਹਾਜ਼ਰੀ ਭਰੀ। ਡਾ: ਲਖਵਿੰਦਰ ਜੀ ਸਮੇਂ ਸਮੇਂ ਤੇ ਸਲਾਈਡ ਸ਼ੋਅ ਪੇਸ਼ ਕਰਕੇ ਵਿਰਸੇ ਪ੍ਰਤੀ ਜਾਗਰੂਕ ਕੀਤਾ। ਕੈਂਪ ਦੌਰਾਨ ਮੰਚ ਦਾ ਸੰਚਾਲਨ, ਸ੍ਰ: ਨਵਪ੍ਰੀਤ ਸਿੰਘ ਜ਼ੋਨਲ ਸਕੱਤ, ਡਾ: ਲਖਵਿੰਦਰ ਸਿੰਘ, ਡਾ: ਮਨਮੋਹਨਜੀਤ ਸਿੰਘ ਜੀ ਨੇ ਬਾਖੂਬੀ ਕੀਤਾ। ਸ਼ਾਮਿਲ ਬੱਚਿਆਂ ਨੂੰ ਸਰਟੀਫਿਕੇਟ ਵੀ ਦਿੱਤੇ ਗਏ। ਪੂਰੇ ਕੈਂਪ ਦੌਰਾਨ ਜ਼ੋਨਲ ਮੈਂਬਰਾਂ ਸ੍ਰ: ਕਮਲਜੀਤ ਸਿੰਘ, ਸ੍ਰ: ਤਰਲੋਕ ਸਿੰਘ ਦਸੂਹਾ, ਸ੍ਰ: ਬਲਬੀਰ ਸਿੰਘ, ਸ੍ਰ: ਨਿਰਮਲ ਸਿੰਘ, ਸ੍ਰ: ਲਖਬੀਰ ਸਿੰਘ ਨਿਹੰਗ, ਬੀਬੀ ਇੰਦਰਜੀਤ ਕੌਰ ਹੁਸ਼ਿਆਰਪੁਰ, ਸ੍ਰ: ਹਰਪਾਲ ਸਿੰਘ, ਜਥੇਬੰਦਕ ਸਕੱਤਰ ਆਦਿ ਨੇ ਭਰਪੂਰ ਸਹਿਯੋਗ ਦਿੱਤਾ।
ਨਵੇਂ ਸਾਲ ਦੀ ਆਮਦ ਨੂੰ ਮੁੱਖ ਰੱਖਦਿਆਂ ੩੧ ਦਸੰਬਰ ਨੂੰ ਸ਼ਾਮ ਸ੍ਰ: ਨਵਪ੍ਰੀਤ ਸਿੰਘ, ਜ਼ੋਨਲ ਸਕੱਤਰ ਦੇ ਗ੍ਰਹਿ ਵਿਖੇ ਗੁਰਮਤਿ ਸਮਾਗਮ ਕੀਤਾ ਗਿਆ। ਜਿਸ ਵਿੱਚ ਸੰਗਤਾਂ ਨੇ ਪਹਿਲਾਂ ਸੁਖਮਨੀ ਸਾਹਿਬ ਦੇ ਪਾਠ ਕੀਤੇ, ਉਪਰੰਤ ਕੀਰਤਨ, ਅਖਾੜੇ ਸਜੇ ਤੇ ਸਿਮਰਨ ਕੀਤਾ। ਬਾਅਦ ਵਿੱਚ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ।
ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਪਿੰਡ ਮੰਡਿਆਲਾ (ਹੁਸ਼ਿਆਰਪੁਰ) ਵਿਖੇ ੫ ਜਨਵਰੀ ਨੂੰ ਅਖੰਡ ਪਾਠ ਦੇ ਭੋਗ ਪਾਏ ਗਏ, ਉਪਰੰਤ ਭਾਈ ਮੱਖਣ ਸਿੰਘ ਜੀ ਦੇ ਰਾਗੀ ਜਥੇ ਨੇ ਕੀਰਤਨ ਕੀਤਾ। ਸ੍ਰ: ਨਵਪ੍ਰੀਤ ਸਿੰਘ ਜ਼ੋਨਲ ਸਕੱਤਰ ਨੇ ਸੰਗਤਾਂ ਨਾਲ ਦਸਮ ਪਾਤਸ਼ਾਹ ਸੰਬੰਧੀ ਸੰਗਤਾਂ ਨਾਲ ਸਾਂਝ ਪਾਈ।
ਦਸਵੇਂ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਸੰਬੰਧੀ ੫ ਜਨਵਰੀ ਸ਼ਾਮ ਨੂੰ ਸ੍ਰ: ਦਰਸ਼ਨ ਸਿੰਘ ਜੀ ਗ੍ਰਹਿ ਵਿਖੇ ਕੀਰਤਨ ਸਮਾਗਮ ਰੱਖਿਆ ਗਿਆ। ਜਿਸ ਭਾਈ ਤਰਲੋਚਨ ਸਿੰਘ ਜੀ ਨੇ ਕੀਰਤਨ ਉਪਰੰਤ ਸਟੱਡੀ ਸਰਕਲ ਦੇ ਵੀਰਾਂ ਸ੍ਰ: ਨਵਪ੍ਰੀਤ ਸਿੰਘ, ਜ਼ੋਨਲ ਸਕੱਤਰ ਤੇ ਸ੍ਰ: ਕੁਲਵੰਤ ਸਿੰਘ ਯੂਨਿਟ ਪ੍ਰਧਾਨ ਨੇ ਵੀ ਹਾਜ਼ਰੀ ਭਰੀ।