ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸਮਰਪਿਤ ਕਵੀ ਦਰਬਾਰ ਅਤੇ ਸਲਾਈਡ ਸ਼ੋਅ 'ਨਿੱਕੀਆਂ ਜਿੰਦਾ ਵੱਡੇ ਸਾਕੇ' ਅੱਜ ਗੁਰਦੁਆਰਾ ਤੰਬੂ ਸਾਹਿਬ ਮੁਕਤਸਰ ਵਿਖੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਤੇ ਸਮੂੰਹ ਧਾਰਮਿਕ ਜਥੇਬੰਦੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ, ਜਿਸ ਵਿੱਚ ਸੰਗਤਾਂ ਨੇ ਭਾਰੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਅਤੇ ਨਮ ਅੱਖਾਂ ਨਾਲ ਸਾਹਿਬਜਾਦਾ ਅਜੀਤ ਸਿੰਘ ਤੇ ਜੁਝਾਰ ਸਿੰਘ ਦੀਆਂ ਸ਼ਹੀਦੀਆਂ ਨੂੰ ਯਾਦ ਕੀਤਾ। ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਬੀਬਾ ਰਮਨਦੀਪ ਕੌਰ, ਬੀਬਾ ਪਰਵਿੰਦ ਰ ਕੌਰ ਤੇ ਅਰਪਨਜੋਤ ਕੌਰ ਨੇ ਇਤਿਹਾਸਕ ਕਵਿਤਾਵਾਂ ਸਰਵਣ ਕਰਵਾਈਆਂ। ਸ੍ਰੀ ਗੁਰੂ ਦਸਮੇਸ਼ ਅਕੈਡਮੀ ਭਾਗੂ ਦੇ ਬੱਚਿਆਂ ਦੇ ਢਾਡੀ ਜਥੇ ਵਲੋਂ ਬੀਰ ਰਸੀ ਵਾਰਾਂ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ। ਇੰਜੀ: ਗੁਰਪ੍ਰੀਤ ਸਿੰਘ ਨੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਐਲ.ਸੀ.ਡੀ.ਪ੍ਰੋਜੈਕਟਰ ਦੁਆਰਾ ਸਲਾਈਡਾਂ ਦੇ ਰੂਪ ਵਿੱਚ ਸੰਗਤਾਂ ਦੇ ਰੂ-ਬ-ਰੂ ਕੀਤਾ ਅਤੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਉਹਨਾਂ ਬੋਲਦਿਆਂ ਆਖਿਆ ਕਿ ਸਾਹਿਬਜ਼ਾਦਿਆਂ ਦੀ ਕੁਰਬਾਨੀਆਂ ਸੱਚਾਈ ਦੇ ਪਹਿਰਾ ਦੇਣ, ਧਰਮ ਤੇ ਡੇ ਰਹਿਣ ਅਤੇ ਅਸੂਲਾਂ ਦੀ ਖਾਤਰ ਆਪਾ ਕੁਰਬਾਨ ਕਰ ਦੇਣ ਦੀ ਪ੍ਰੇਰਣਾ ਦਾ ਸ੍ਰੋਤ ਹਨ। ਇਸ ਤੋਂ ਬਾਅਦ ਇਤਿਹਾਸਕ ਸਲਾਈਡ ਸ਼ੋਅ ਸਿੱਖੀ ਦੀ ਦਾਸਤਾਂ ਦਿਖਾਇਆ ਗਿਆ, ਜਿਸ ਰਾਹੀਂ ਇਤਿਹਾਸ ਵਿੱਚ ਮਿਲਦੀਆਂ ਵੱਖ-ਵੱਖ ਪ੍ਰੇਰਨਾਵਾਂ ਨੂੰ ਸੰਗਤਾਂ ਦੇ ਨਾਲ ਸਾਂਝਾ ਕੀਤਾ ਗਿਆ। ਸਮਾਗਮ ਦੇ ਅਖੀਰ ਵਿੱਚ ਬੱਚਿਆਂ ਦੇ ਢਾਡੀ ਜੱਥੇ ਨੂੰ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ੍ਰ: ਕਰਨ ਸਿੰਘ, ਹੈੱਡ ਗ੍ਰੰਥੀ ਭਾਈ ਹਰਪ੍ਰੀਤ ਸਿੰਘ, ਸ੍ਰ: ਪ੍ਰੀਤਮ ਸਿੰਘ ਜੇ.ਈ. ਵਲੋਂ ਸਨਮਾਨਿਤ ਕੀਤਾ ਗਿਆ। ਸਟੱਡੀ ਸਰਕਲ ਦੇ ਖੇਤਰੀ ਸਕੱਤਰ ਸ੍ਰ: ਪਰਮਿੰਦਰ ਸਿੰਘ ਨੇ ਆਈ ਹੋਈ ਸਮੂੰਹ ਸਾਧ ਸੰਗਤ ਅਤੇ ਜਥੇਬੰਦੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਇਕਉਂਕਾਰ ਸਿੰਘ, ਗੁਰਵਿੰਦਰ ਸਿੰਘ, ਕੁਲਦੀਪ ਸਿੰਘ ਆਰੇ ਵਾਲੇ, ਸ੍ਰ: ਰਮਨਦੀਪ ਸਿੰਘ, ਸ੍ਰ: ਰਾਮ ਸਿੰਘ, ਸ੍ਰ: ਸੁਰਿੰਦਰ ਸਿੰਘ, ਸਾਹਿਬ ਸਿੰਘ, ਹਰਬੰਸ ਸਿੰਘ ਆਦਿ ਵਿਸ਼ੇਸ਼ ਤੌਰ ਤ ਹਾਜ਼ਰ ਸਨ। ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਹਰਿੰਦਰ ਸਿੰਘ, ਸ਼ਗਤੀ ਸਿੰਘ, ਅੰਮ੍ਰਿਤਜੋਤ ਸਿੰਘ, ਜਸਪ੍ਰੀਤ ਸਿੰਘ, ਦਮਨਜੀਤ ਸਿੰਘ ਆਦਿ ਦਾ ਵਿਸ਼ੇਸ਼ ਸਹਿਯੋਗ ਰਿਹਾ। ਇਸ ਮੌਕੇ ਤੇ ਸੁਕ੍ਰਿਤ ਲੁਧਿਆਣਾ ਵਲੋਂ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ।