ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਫਰੀਦਕੋਟ-ਮੁਕਤਸਰ-ਬਠਿੰਡਾ ਜੋਨ ਵਲੋਂ ਵਿਦਿਆਰਥੀਆਂ ਵਿੱਚ ਨੈਤਿਕ ਕਦਰਾਂ ਕੀਮਤਾਂ ਦੀ ਬਹਾਲੀ, ਸਰਵਪੱਖੀ ਸਖਸ਼ੀਅਤ ਦੇ ਵਿਕਾਸ ਲਈ ਮੁਕਤਸਰ ਖੇਤਰ ਵਿਖੇ ਬਾਵਾ ਨਿਹਾਲ ਸਿੰਘ ਬੀ.ਐਡ.ਕਾਲਜ ਵਿੱਚ ਅੰਤਰ ਸਕੂਲ ਯੁਵਕ ਮੇਲਾ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ੨੦ ਵੱਖ-ਵੱਖ ਸਕੂਲਾਂ ਦੇ 150 ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੌਕੇ ਵਿਦਿਆਰਥੀਆਂ ਦੇ ਕਵਿਤਾ ਮੁਕਾਬਲੇ, ਕੁਇਜ਼ ਮੁਕਾਬਲੇ, ਗੁਰਬਾਣੀ ਵਿਆਖਿਆ ਨੇ ਭਾਗ ਲਿਆ। ਇਸ ਮੌਕੇ ਵਿਦਿਆਰਥੀਆਂ ਦੇ ਕਵਿਤਾ ਮੁਕਾਬਲੇ, ਗੁਰਬਾਣੀ ਵਿਆਖਿਆ ਮੁਕਾਬਲੇ, ਦਸਤਾਰ ਮੁਕਾਬਲੇ, ਭਰੂਣ ਹੱਤਿਆ ਅਤੇ ਨਸ਼ਾ ਵਿਰੋਧੀ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ, ਇਸ ਦੀ ਸ਼ੁਰੂਆਤ ਸ਼ਬਦ ਕੀਰਤਨ ਦੁਆਰਾ ਹੋਈ। ਸਭ ਤੋਂ ਪਹਿਲਾ ਕਵਿਤਾ ਮੁਕਾਬਲੇ ਸ਼ੁਰੂ ਹੋਏ। ਇਸ ਸਮੇਂ ਸ੍ਰ: ਗੁਰਬਚਨ ਸਿੰਘ, ਪ੍ਰਧਾਨ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਫਰੀਦਕੋਟ-ਮੁਕਤਸਰ-ਬਠਿੰਡਾ ਜੋਨ, ਡਾ: ਡੀ.ਐਸ.ਧਾਲੀਵਾਲ, (ਪ੍ਰਿੰ: ਗੁਰੂ ਨਾਨਕ ਗਰਲਜ਼ ਮੁਕਤਸਰ) ਡੀ. ਐਸ. ਗਰੇਵਾਲ, ਪ੍ਰਿੰ: ਭਾਈ ਮਹਾਂ ਸਿੰਘ ਕਾਲਜ, ਡਾ: ਡੀ.ਐਸ. ਦਿਵੇਦੀ, ਪ੍ਰਿੰਸੀਪਲ ਅਤੇ ਰਾਣਾ ਸਰਵਪਾਲ ਸਿੰਘ ਬਾਵਾ (ਬਾਵਾ ਨਿਹਾਲ ਸਿੰਘ ਕਾਲਜ ਮੁਕਤਸਰ) ਆਦਿ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਹਾਜ਼ਰ ਸਨ। ਮੁਕਾਬਲੇ ਦੀ ਜਜਮੈਂਟ ਪ੍ਰੋ: ਸਤਵੰਤ ਕੌਰ, ਸੁਖਪਾਲ ਕੌਰ,ਜਸਵੀਰ ਕੌਰ ਗੁਰਨਿਸ਼ਾਨ ਸਿੰਘ, ਸੁਖਪਾਲ ਕੌਰ, ਪ੍ਰਿੰਸੀਪਾਲ ਸਿੰਘ ਮਲੌਟ, ਰਣਜੀਤ ਸਿੰਘ ਵਾੜਾਦਰਾਕਾ, ਸੁਖਪਾਲ ਕੌਰ, ਬਾਵਾ ਨਿਹਾਲ ਸਿੰਘ ਕਾਲਜ ਤੇ ਪ੍ਰੀਤਇੰਦਰ ਸਿੰਘ ਬਾਜਵਾ ਨੇ ਕੀਤੀ। ਸਟੱਡੀ ਸਰਕਲ ਵਲੋਂ ਕਰਵਾਏ ਗਏ ਨੈਤਿਕ ਸਿੱਖਿਆ ਇਮਤਿਹਾਨ 2009 ਵਿੱਚ ਜ਼ਿਲ੍ਹਾ ਪੱਧਰ ਤੇ ਮੈਰਿਟ ਵਿੱਚ ਆਉਣ ਵਾਲੇ ਵਿਦਿਆਰਥੀਆਂ ਨੂੰ ਨਕਦ ਇਨਾਮਾਂ ਅਤੇ ਯਾਦ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਬੱਚਿਆਂ ਨੇ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕਰਕੇ ਉਤਸ਼ਾਹ ਇਨਾਮ ਹਾਸਲ ਕੀਤੇ। ਇਸ ਮੌਕੇ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ।