ਯੂਥ ਫੈਸਟੀਵਲ 'ਚ 10 ਸਕੂਲਾਂ ਦੇ 300 ਬੱਚਿਆਂ ਨੇ ਹਿੱਸਾ ਲਿਆ

On: 1 December, 2009, By: Press Secretary, Location: Ferozepur

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਫਿਰੋਜ਼ਪੁਰ-ਮੋਗਾ ਜ਼ੋਨ ਵਲੋਂ ਅੱਜ ਨਜ਼ਦੀਕੀ ਪਿੰਡ ਘਾਂਗਾ ਖੁਰਦ ਦੇ ਆਜ਼ਾਦ ਮਾਡਲ ਸਕੂਲ ਵਿਖੇ ਅੰਤਰ ਸਕੂਲ ਯੁਵਕੇ ਮੇਲਾ ਕਰਵਾਇਆ ਗਿਆ। ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਜ਼ੋਨਲ ਕੋਆਰਡੀਨੇਟਰ ਵਿਦਿਆਰਥੀ ਵਿੰਗ ਸ੍ਰ: ਗੁਰਮੀਤ ਸਿੰਘ ਨੇ ਦੱਸਿਆ ਕਿ ਵਿਦਿਆਰਥੀਆਂ ਵਿੱਚ ਅਜਿਹੇ ਨੈਤਿਕਤਾ ਦੇ ਗੁਣ ਭਰਨ ਲਈ ਤਤਪਰ ਹੈ, ਜਿਸ ਨਾਲ ਵਿਦਿਆਰਥੀਆਂ ਦਾ ਪੜ੍ਹਾਈ ਦੇ ਨਾਲ-ਨਾਲ ਉਨ੍ਹਾਂ ਦੇ ਅੰਦਰ ਅਜਿਹੇ ਗਿਆਨ ਦੀ ਜੋਤ ਜਗਾਈ ਜਾਵੇ, ਜਿਸ ਨਾਲ ਉਨ੍ਹਾਂ ਦੀ ਸ਼ਖਸੀਅਤ ਦਾ ਵਿਕਾਸ ਹੋ ਸਕਦੇ। ਮੇਲੇ ਵਿੱਚ ੧੦ ਸਕੂਲਾਂ ਦੇ ੩੦੦ ਵਦਿਆਰਥੀਆਂ ਨੇ ਹਿੱਸਾ ਲਿਆ। ਕਵਿਤਾ, ਪੇਂਟਿੰਗ, ਦਸਤਾਰਬੰਦੀ ਅਤੇ ਕੁਇੰਜ਼ ਮੁਕਾਬਲੇ ਕਰਵਾਏ ਗਏ। ਸ੍ਰ: ਗੁਰਮੀਤ ਸਿੰਘ ਨੇ ਦੱਸਿਆ ਕਿ ਕਵਿਤਾ ਮੁਕਾਬਲੇ ਵਿੱਚ ਪਹਿਲਾ ਸਥਾਨ ਸ਼ੇਖ ਫਰੀਦ ਸਕੂਲ ਝਾੜੀ ਵਾਲਾ ਦੇ ਸਪਨਜੰਗ ਸਿੰਘ ਨੇ ,ਦੂਜਾ ਸਥਾਨ ਅਮਨਦੀਪ ਕੌਰ ਆਜ਼ਾਦ ਮਾਡਲ ਸਕੂਲ ਘਾਂਗਾ, ਤੀਜਾ ਸਥਾਨ ਸਰਬਜੀਤ ਕੌਰ, ਗੁਰੂ ਨਾਨਕ ਪਬਲਿਕ ਸਕੂਲ ਮੋਠਾਂ ਵਾਲਾ, ਪੇਂਟਿੰਗ ਮੁਕਾਬਲੇ ਵਿੱਚ ਰਮਨਪ੍ਰੀਤ ਕੌਰ ਤੇ ਰਜਿੰਦਰ ਸਿੰਘ ਆਜਾਦ ਮਾਡਲ ਸਕੂਲ ਘਾਂਗਾਂ ਖੁਰਦ ਨੇ ਪਹਿਲਾ ਅਤੇ ਦੂਜਾ ਅਤੇ ਗੁਰੂ ਨਾਨਕ ਪਬਿਲਕ ਸਕੂਲ ਨੱਥਾ ਵਾਲਾ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਸਕੂਲ ਦੀ ਗੁਰਜੀਤ ਕੌਰ ਨੇ ਵਿਸ਼ੇਸ਼ ਪੁਰਸਕਾਰ ਹਾਸਲ ਕੀਤਾ। ਦਸਤਾਰਬੰਦੀ ਮੁਕਾਬਲੇ ਵਿੱਚ ਮਨਪ੍ਰੀਤ ਸਿੰਘ ਖਾਲਸਾ ਮਿਸ਼ਨ ਅਕੈਡਮੀ ਗੁਰੂ ਹਰ ਸਹਾਏ ਨੇ ਪਹਿਲਾ, ਗੁਰੂ ਸਾਹਿਬ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੁਰੂਹਰਸਹਾਏ ਨੇ ਦੂਜਾ, ਗੁਰਵਿੰਦਰ ਸਿੰਘ ਗੁਰੂ ਨਾਨਕ ਪਬਲਿਕ ਸਕੂਲ ਲੱਧੂਵਾਲਾ ਨੇ ਤੀਜਾ ਅਤੇ ਇੰਦਰਜੀਤ ਸਿੰਘ, ਗੁਰੂ ਨਾਨਕ ਪਬਲਿਕ ਸਕੂਲ ਲੱਧੂ ਵਾਲਾ ਨੇ ਵਿਸ਼ੇਸ਼ ਪੁਰਸਕਾਰ ਹਾਸਲ ਕੀਤਾ।

ਇਸ ਮੇਲੇ ਨੂੰ ਨੇਪਰੇ ਚੜ੍ਹਾਉਣ ਲਈ ਲਵਪ੍ਰੀਤ ਸਿੰਘ, ਹਰਸਤਵਿੰਦਰ ਸਿੰਘ ਤੇ ਸਰਬਇੰਦਰ ਸਿੰਘ ਨੇ ਵਿਸ਼ੇਸ਼ ਸਹਿਯੋਗ ਦਿੱਤਾ।

Related Images:

Newsletter


Job Placements

Social Empowerment & Economic Development Directorate

Helpline

Helpline

Career Guidance

Career Guidance

Monthly Magazine

Monthly Magazine