ਸਟੱਡੀ ਸਰਕਲ ਵਲੋਂ ਪਲਸ ਪੋਲੀਓ ਕੈਂਪ ਲਗਾਇਆ ਗਿਆ

On: 7 December, 2009, By: Press Secretary, Location: Sangrur

ਪੰਜਾਬ ਦੇ ਸਿਹਤ ਵਿਭਾਗ ਵਲੋਂ ਦਿੱਤੇ ਪ੍ਰੋਗਰਾਮ ਅਨੁਸਾਰ ਸਿੰਚਾਈ ਵਿਭਾਗ ਦੇ ਸਥਾਨਕ ਦਫਤਰ ਵਿਖੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਸ੍ਰ: ਗੁਰਦਿਆਲ ਸਿੰਘ, ਯੂਨਿਟ ਪ੍ਰਧਾਨ ਤੇ ਸ੍ਰ: ਹਰਬੰਸ ਸਿੰਘ ਕੁਮਾਰ ਯੂਨਿਟ ਸਕੱਤਰ ਦੀ ਦੇਖ-ਰੇਲ ਹੇਠ ਪਲਸ ਪੋਲੀਓ ਕੈਂਪ ਲਗਾਇਆ ਗਿਆ। ਇਸ ਕੈਂਪ ਦਾ ਉਦਘਾਟਨ ਸ੍ਰ: ਸੁਰਜੀਤ ਸਿੰਘ ਕਾਰਜ ਸਾਂਧਕ ਅਫਸਰ ਸੰਗਰੂਰ ਨੇ ਕੀਤਾ। ਇਸ ਮੌਕੇ ਤੇ ਸ੍ਰ: ਗਿਆਨ ਸਿੰਘ ਬਲਾਕ ਸਿੱਖਿਆ ਅਫਸਰ ਅਤੇ ਸ੍ਰ: ਅਜੀਤ ਸਿੰਘ ਮਾਸ ਮੀਡੀਆ ਅਫਸਰ ਰਿਟਾਇਰਡ, ਦਿੱਲੀ ਦੇ ਨਾਲ, ਸ੍ਰ: ਲਾਭ ਸਿੰਘ, ਸ੍ਰ: ਸੁਰਿੰਦਰਪਾਲ ਸਿੰਘ ਸਿਦਕੀ, ਸ੍ਰ: ਤੀਰਥ ਸਿੰਘ, ਸ੍ਰ: ਵੀਰਇੰਦਰਪਾਲ ਸਿੰਘ, ਸ੍ਰ: ਜੋਗਿੰਦਰ ਸਿੰਘ ਖੇਤੀ ਵਕੀਲ, ਬੀਬੀ ਹਰਬੰਤ ਕੌਰ ਬੱਗੂਆਣਾ ਤੋਂ ਬਿਨਾ ਗਿਆਨੀ ਪਿਆਰਾ ਸਿੰਘ, ਸ੍ਰ: ਬਹਾਦਰ ਸਿੰਘ, ਸ੍ਰ: ਛੱਜੂ ਸਿੰਘ ਮਾਨ, ਸ੍ਰੀ ਕ੍ਰਿਸ਼ਨ ਲਾਲ ਆਦਿ ਵੱਖ-ਵੱਖ ਸੰਸਥਾਵਾਂ ਦੇ ਨੁਮਾਇੰਦੇ ਹਾਜ਼ਰ ਸਨ।

ਸਿਹਤ ਵਿਭਾਗ ਵਲੋਂ ਸ੍ਰੀਮਤੀ ਸੁਨੀਤਾ ਦੇਵੀ ਸਾਫ ਨਰਸ ਦੀ ਅਗਵਾਈ ਵਿੱਚ ਨਰਸਿੰਗ ਕਾਲਜ ਦੀਆਂ ਵਿਦਿਆਰਥਣਾਂ ਨੇ ੨੦੦ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਉਣ ਦੀ ਡਿਊਟੀ ਨਿਭਾਈ। ਸ੍ਰ: ਸੁਰਜੀਤ ਸਿੰਘ ਈ.ਓ. ਸਾਹਿਬ ਨੇ ਸਟੱਡੀ ਸਰਕਲ ਵਲੋਂ ਸਿਹਤ ਖੇਤਰ ਵਿੱਚ ਪਾਏ ਜਾ ਰਹੇ ਯੋਗਦਾਨ ਦੀ ਪ੍ਰਸੰਸਾ ਕੀਤੀ।

Related Images:

Newsletter


Job Placements

Social Empowerment & Economic Development Directorate

Helpline

Helpline

Career Guidance

Career Guidance

Monthly Magazine

Monthly Magazine