ਫਰੀਦਕੋਟ-ਮੁਕਤਸਰ-ਬਠਿੰਡਾ ਜ਼ੋਨ ਵਲੋਂ ਜਥੇਬੰਦਕ ਕਾਰਜਾਂ ਦੀ ਪ੍ਰਫੁੱਲਤਾ ਹਿੱਤ ਜਥੇਬੰਦਕ ਵਿਚਾਰ ਵਿਕਾਸ ਕਾਰਜਸ਼ਾਲਾ ਦਾ ਆਯੋਜਨ

On: 6 December, 2009, By: Press Secretary, Location: Bathinda

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਫਰੀਦਕੋਟ-ਮੁਕਤਸਰ-ਬਠਿੰਡਾ ਜ਼ੋਨ ਵਲੋਂ ਜਥੇਬੰਦਕ ਕਾਰਜਾਂ ਦੀ ਪ੍ਰਫੁੱਲਤਾ ਹਿੱਤ ਮਿਤੀ ੬-੧੨-੨੦੦੯ ਨੂੰ ਜ਼ੋਨਲ ਦਫ਼ਤਰ, ਕੋਟਕਪੂਰਾ ਵਿਖੇ ਸਲਾਨਾ ਜਥੇਬੰਦਕ ਵਿਚਾਰ ਵਿਕਾਸ ਕਾਰਜਸ਼ਾਲਾ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਜ਼ੋਨ ਦੇ ਵੱਖ-ਵੱਖ ਖੇਤਰਾਂ ਵਿੱਚੋਂ ੧੪੫ ਸੇਵਾਦਾਰ ਵੀਰਾਂ, ਭੈਣਾਂ ਨੇ ਭਾਗ ਲਿਆ। ਕਾਰਜਸ਼ਾਲਾ ਦੀ ਸ਼ੁਰੂਆਤ ਸ਼ਬਦ ਗਾਇਣ ਨਾਲ ਹੋਈ। ਉਪਰੰਤ ਸ੍ਰ: ਬਲਵਿੰਦਰ ਸਿੰਘ ਜੀ ਸਰਪ੍ਰਸਤ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਫਰੀਦਕੋਟ-ਮੁਕਤਸਰ-ਬਠਿੰਡਾ ਜ਼ੋਨ ਨੇ ਆਏ ਹੋਏ ਡੈਲੀਗੇਟ ਸਾਹਿਬਾਨ ਨੂੰ ਜੀ ਆਇਆਂ ਕਿਹਾ। ਪ੍ਰਿੰ: ਰਾਮ ਸਿੰਘ, ਚੀਫ਼ ਆਰਗੇਨਾਈਜ਼ਰ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਇਸ ਮੌਕੇ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ। ਉਨ੍ਹਾਂ ਨੇ ਸਰਬੱਤ ਦੇ ਭਲੇ ਹਿੱਤ ਕਾਰਜਸ਼ੀਲ ਕਾਫਲੇ ਵਿੱਚ ਸ਼ਾਮਲ ਹੋ ਕੇ ਤਨ ਮਨ ਧਨ ਨਾਲ ਸਮਰਪਿਤ ਹੋ ਕੇ ਸੇਵਾ ਕਾਰਜ ਕਰ ਰਹੇ ਸਮੂਹ ਕੈਡਰ ਨੂੰ ਵਧਾਈ ਦਿੱਤੀ ਤੇ ਹੋਰ ਉਤਸ਼ਾਹ ਨਾਲ ਡਟਣ ਦੀ ਪ੍ਰੇਰਨਾ ਕੀਤੀ। ਇਸ ਸਮੇਂ ਸ੍ਰ: ਸ਼ਿਵਰਾਜ ਸਿੰਘ ਨੇ ਜੋਨ ਦੀ ਸਾਲਾਨਾ ਪ੍ਰਗਤੀ ਰਿਪੋਰਟ ਪੇਸ਼ ਕੀਤੀ ਅਤੇ ਡਾ: ਅਵੀਨਿੰਦਰਪਾਲ ਸਿੰਘ ਜ਼ੋਨਲ ਸਕੱਤਰ, ਫਰੀਦਕੋਟ-ਮੁਕਤਸਰ-ਬਠਿੰਡਾ ਜ਼ੋਨ ਵਲੋਂ ਗੁਰ ਇਤਿਹਾਸ ਅਤੇ ਗੁਰਬਾਣੀ ਵਿੱਚੋਂ ਜਥੇਬੰਦਕ ਪ੍ਰੇਰਨਾਵਾਂ ਪ੍ਰਤੀ ਸਲਾਈਡ ਸ਼ੋਅ ਦੀ ਸਾਂਝ ਪਾਈ ਗਈ।

ਸ੍ਰ: ਕੁਲਦੀਪ ਸਿੰਘ ਫਰੀਦਕੋਟ, ਸ੍ਰ: ਜਗਦੀਪ ਸਿੰਘ, ਪੋ੍: ਮਨਿੰਦਰ ਸਿੰਘ, ਸ੍ਰ: ਸ਼ਿਵਰਾਜ ਸਿੰਘ ਅਤੇ ਇੰਜ. ਗੁਰਪ੍ਰੀਤ ਸਿੰਘ ਮੁਕਤਸਰ ਨੇ ਆਪਣੈ ਸੇਵਾ ਤਜ਼ਰਬਿਆਂ ਨੂੰ ਕੈਡਰ ਨਾਲ ਸਾਂਝਾ ਕੀਤਾ। ਇਸ ਸਮੇਂ ਅਗਲੇ ਵਰ੍ਹੇ ਦੀ ਕਾਰਜਯੋਜਨਾ ਜਾਰੀ ਕੀਤੀ।

ਅੰਤ ਵਿੱਚ ਸ੍ਰ: ਗੁਰਬਚਨ ਸਿੰਘ ਦੋਦਾ, ਪ੍ਰਧਾਨ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਫਰੀਦਕੋਟ-ਮੁਕਤਸਰ-ਬਠਿੰਡਾ ਜ਼ੋਨ ਨੇ ਆਏ ਹੋਏ ਵੀਰਾਂ, ਭੈਣਾਂ ਦਾ ਧੰਨਵਾਦ ਕੀਤਾ। ਇਸ ਮੌਕੇ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ

Related Images:

Newsletter


Job Placements

Social Empowerment & Economic Development Directorate

Helpline

Helpline

Career Guidance

Career Guidance

Monthly Magazine

Monthly Magazine