ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਫਿਰੋਜਪੁਰ ਮੋਗਾ ਜੋਨ ਵੱਲੋਂ ਵਿਦਿਆਰਥੀ ਸ਼ਖ਼ਸੀਅਤ ਉਸਾਰੀ ਕੈਪ ਦਾ ਆਯੋਜਨ

On: 29 November, 2009, By: Press Secretary, Location: Ferozepur

ਗੁਰੂ ਗੋਬਿੰਦ ਸਿੰਘਸਟੱਡੀ ਸਰਕਲ ਦੀ ਇਸ ਵਰੇ ਦੀ ਪ੍ਰਾਥਮਿਕਤਾ ਵਿਦਿਆਰਥੀਆ ਦੇ ਮਨਾਂ ਅੰਦਰ ਨੈਤਿਕ ਸਿਖਿਆਂ ਨੂੰ ਪ੍ਰਫੁਲਤ ਕਰਨ ਹਿਤ ਫਿਰੋਜਪੁਰ ਮੋਗਾ ਜੋਨ ਦੇ ਫਿਰੋਜਪੁਰ ਖੇਤਰ ਵੱਲੋਂ ਮਿਤੀ 25-11-09- ਤੋਂ 28-11-09 ਤੱਕ ਵਿਦਿਆਰਥੀ ਸ਼ਖ਼ਸੀਅਤ ਉਸਾਰੀ ਕੈਪ ਦਾ ਆਯੋਜਨ ਗੁਰੂ ਦੁਆਰ ਜਾਮਨੀ ਸਾਹਿਬ (ਵਜੀਦਪੁਰ) ਫਿਰੋਜਪੁਰ ਵਿਖੇ ਕੀਤਾ ਗਿਆ ਇਸ ਕੈਪ ਵਿੱਚ 22 ਸਕੂਲਾਂ ਤੋ ਲਗਭਗ 261 ਵਿਦਿਆਰਥੀਆਂ ਵੱਲੋਂ ਭਾਗ ਲਿਆ ਗਿਆ । ਕੈਪ ਦੇ ਪਹਿਲੇ ਦਿਨ ਸੁ. ਸੁਖਜਿੰਦਰ ਸਿੰਘ ਅਬੋਹਰ ਵੱਲੋਂ ਸੁਚਜਾ ਜੀਵਨ ਜਿਉਣ ਦੇ ਢੰਗ ਅਤੇ ਸ. ਗੁਰਚੇਤ ਸਿੰਘ ਜੋਨਲ ਸਕੱਤਰ ਹੋਰਾਂ ਸਟਡੀ ਸਰਕਲ ਦੀ ਕਾਰਜ .ਯੋਜਨਾ ਬਾਰੇ ਵਿਦਿਆਰਥੀਆਂ ਨਾਲ ਵਿਸਥਾਰ ਸਹਿਤ ਚਾਨਣਾ ਪਾਇਆ ਗਿਆ । ਦੁਸਰੇ ਦਿਨ ਕੈਪ ਦੇ ਉਦਘਾਟਨੀ ਸਮਾਰੋਹ ਦੋਰਾਨ ਸ. ਟਹਿਲ ਸਿੰਘ ਵੱਲੋਂ ਨਿਸ਼ਾਨ ਸਾਹਿਬ ਦੀ ਮਹਾਨਤਾ ਬਾਰੇ ,ਸ. ਗੁਰਪ੍ਰੀਤ ਸਿੰਘ ਮੁਕਤਸਰ ਵੱਲੋਂ ਗੁਰਬਾਣੀ ਦਾ ਨਿਤ ਪ੍ਰਤੀ ਦਿਨ ਜੀਵਨ ਅੰਦਰ ਅਨੁਭਵ, ਸ. ਅਮਰੀਕ ਸਿੰਘ ਸ਼ੇਰਖਾਂ ਵੱਲੋਂ ਐਡੀਸ਼ਨਲ ਜੋਨਲ ਸਕੱਤਰ ਨੇ ਗੁਰਬਾਣੀ ਅਤੇ ਵਿਗਿਆਨ ਸਬੰਧੀ ਵਿਸ਼ੇ ਉਪਰ ਵਿਚਾਰਾਂ ਸਾਝੀਆ ਕੀਤੀਆਂ , ਤੀਸਰੇ ਦਿਨ ਸ. ਗੁਰਭੇਜ ਸਿੰਘ ਕੋਹਾਲਾ ਵੱਲੋ ਨੇਤਿਕ ਕਦਰਾਂ ਕੀਮਤਾ ਅਤੇ ਗੁਰਬਾਣੀ ਇਸ ਜਗ ਮਹਿ ਚਾਨਣ ਵਿਸ਼ੇ ਰਾਹੀ ਵਿਦਿਆਰਥੀਆਂ ਨਾਲ ਵਿਚਾਰ ਸਾਂਝੇ ਕੀਤੇ ਗਏ ਰਾਤ ਨੂੰ ਸ. ਹਰਦੇਵ ਸਿੰਘ ਕੋਆਰਡੀਨੇਟਰ ਵੱਲੋਂ . ਅਰਦਾਸ ਵਿਸ਼ੇ ਉਪਰ ਸਲਾਈਡ ਸੋਅ ਦਿਖਾਇਆ ਗਿਆ । ਸ. ਸੁਰਿਦਰ ਮੋਹਨ ਸਿੰਘ ਵੱਲੋ ਕੈਰੀਏਰ ਗਾਈਡੈਸ਼ ਵਿਸੇ ਅਤੇ ਸ. ਆਤਮਾ ਸਿੰਘ ਜੀ ਵੱਲੋਂ ਗੁਰਬਾਣੀ ਅਤੈ ਵਹਿਮ ਭਰਮ , ਸ,ਗੁਰਮੀਤ ਸਿੰਘ ਜੋਨਲ ਕੋਆਰਡੀਨੇਟਰ ਵੱਲੋਂ ਨਸ਼ਿਆ ( ਨਸ਼ਾ ਇਕ ਕੋਹੜ ਹੈ) ਸ. ਪ੍ਰੀਤਮ ਸਿੰਘ ਮੈਂਬਰ ਸੁਪਰੀਮ ਕੌਂਸਲ ਵੱਲੋਂ ਆਪਣੇ ਵਿਚਾਰ ਵਿਦਿਆਰਥੀਆਂ ਨਾਲ ਸਾਝੇ ਕੀਤੇ ਗਏ ।ਕੈਪ ਦੇ ਆਖਿਰੀ ਦਿਨ ਕਵਿਤਾ ਅਤੇ ਦਸਤਾਰ ਮੁਕਾਬਲੇ ਕਰਵਾਏ ਗਏ ਦਸਤਾਰ ਮੁਕਾਬਲੇ ਵਿੱਚ ਸੁਮਨਦੀਪ ਸਿੰਘ ਗੁਰੂ ਹਰ ਗੋਬਿੰਦ ਸਿੰਘ ਪਬਲਿਕ ਸਕੂਲ ਮੇਹਰ ਸਿੰਘ ਵਾਲਾ ,ਸ਼ਹਿਬਾਜ ਸਿੰਘ ਮਾਲਵਾ ਖਾਲਸਾ ਸੀ. ਸਕੈ ਸਕੂਲ .ਗੁਰਜੰਟ ਸਿੰਘ ਸ.ਸ.ਸ ਸਕੂਲ ਨੂਰ ਪੁਰ ਸੇਠਾਂ ਨੇ ਕ੍ਰਮਵਾਰ ਪਹਿਲਾਂ ਦੁਸਰਾ ਤੀਸਰਾ ਸਥਾਨ ਹਾਸਿਲ ਕੀਤਾ ।ਕਵਿਤਾ ਮੁਕਾਬਲੇ ਵਿੱਚ ਜਸਵੀਰ ਸ.ਸ.ਸ.ਸਕੂਲ ਭਾਗੋ ਕੇ ,ਰਾਜਬੀਰ ਸਿੰਘ ਸ.ਸ.ਹਾਈ ਸਕੂਲ ਰੁਕਨਾ ਬੇਗੁ, ਜਗਸੀਰ ਸਿੰਘ ਸ.ਸ.ਸਕੂਲ ਭਾਗੋ ਕੇ ਵਿਦਾਇਗੀ ਸਮਾਰੋਹ ਦੋਰਾਨ ਗੁ. ਗੁਰੂ ਸਰ ਜਾਮਨੀ ਸਾਹਿਬ ਦੇ ਮੈਨੇਜਰ ਸ. ਗੁਰਦੀਪ ਸਿੰਘ ਵੱਲੋਂ ਅਪਣੇ ਵਿਚਾਰ ਵਿਦਿਆਰਥੀਆਂ ਨਾਲ ਸਾਝੇ ਕੀਤੇ ਅਤੇ ਕਿਹਾ ਕਿ ਗੁਰੂ ਗੌਬਿੰਦ ਸਿੰਘ ਸਟਡੀ ਸਰਕਲ ਵੱਲਓਂ ਲਗਾਇਆ ਗਿਆ ਵਿਦਿਆਰਥੀ ਸ਼ਖ਼ਸੀਅਤ ਉਸਾਰੀ ਕੈਪ ਇਕ ਸ਼ਲਾਘਾ ਯੋਗ ਕਦਮ ਹੈ । ਭਵਿਖ ਵਿੱਚ ਵੀ ਅਜਿਹੇ ਕੈਪਾਂ ਵਿੱਚ ਵੀ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿਤਾ ।ਇਸ ਮੌਕੇ ਟਹਿਲ ਸਿੰਘ ਖੇਤਰੀ ਸਕੱਤਰ, ਗੁਰੂ ਗੌਬਿੰਦ ਸਿੰਘ ਸਟਡੀ ਸਰਕਲ , ਗੁਰਤੇਜ ਸਿੰਘ ਜੋਨਲ ਸਕੱਤਰ, ਰੇਸ਼ਮ ਸਿੰਘ ਵਿਦਿਆਰਥੀ ਕੋਆਰਡੀਨੇਟਰ ,ਸ. ਮੁਕੰਦ ਸਿੰਘ ਸੁਖਦੇਵ ਸਿੰਘ ਅਤੇ ਗੁਰਮੀਤ ਸਿੰਘ ਕੋਹਰ ਸਿੰਘ ਵਾਲਾ ਆਦਿ ਨੇ ਕੈਪਰਾਂ ਨੂੰ ਪ੍ਰੰਸ਼ਸ਼ਾ ਪੱਤਰ ਅਤੇ ਮੁਕਾਬਲਿਆ ਵਿੱਚ ਜੇਤੂ ਰਹਿਣ ਵਾਲੇ ਵਿਦਿਆਰਥੀ ਨੂੰ ਸਨਮਾਨ ਚਿੰਨ ਭੇਟ ਕੀਤੇ ਗਏ । ਇਸ ਚਾਰ ਰੋਜਾ ਕੈਂਪ ਦੌਰਾਨ ਕਵੀ ਦਰਬਾਰ, ਸਲਾਈਡ ਸ਼ੋਅ ਅਤੇਧਾਰਮਿਕ ਫਿਲਮਾਂ ਦਾ ਪੇਸ਼ਕਾਰੀ ਖਿੱਚ ਦਾ ਕੇਂਦਰ ਰਹੀ ।

Related Images:

Newsletter


Job Placements

Social Empowerment & Economic Development Directorate

Helpline

Helpline

Career Guidance

Career Guidance

Monthly Magazine

Monthly Magazine