ਵਿਦਿਆਰਥੀ ਸਖਸੀਅਤ ਉਸਾਰੀ ਕੈਂਪ (ਨਿਸ਼ਾਨ ਆਰਗੇਨਾਈਜੇਸ਼ਨ ਔਲਖ)

On: 26 November, 2009, By: Press Secretary, Location: Faridkot

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਫਰੀਦਕੋਟ-ਮੁਕਤਸਰ-ਬਠਿੰਡਾ ਜ਼ੋਨ ਵਲੋਂ ਵਿਦਿਆਰਥੀਆਂ ਦੀ ਸਖਸੀਅਤ ਉਸਾਰੀ ਅਤੇ ਉਹਨਾਂ ਵਿੱਚ ਨੈਤਿਕ ਕਦਰਾਂ ਕੀਮਤਾਂ ਦਾ ਪ੍ਰਸਾਰ ਕਰਨ ਦੇ ਉਦੇਸ਼ ਨੂੰ ਸਮਰਪਿਤ ਚਾਰ ਦਿਨਾਂ ਵਿਦਿਆਰਥੀ ਸ਼ਖਸੀਅਤ ਉਸਾਰੀ ਕੈਂਪ ਨਿਸ਼ਾਨ ਆਰਗੇਨਾਈਜ਼ੇਸ਼ਨ, ਔਖਲ ਵਿਖੇ ਲਗਾਇਆ ਗਿਆ। ਇਸ ਵਿੱਚ ੧੨ ਸਕੂਲਾਂ ਦੇ ੧੮੦ ਵਿਦਿਆਰਥੀਆਂ ਨੇ ਭਾਗ ਲਿਆ। ਕੈਂਪ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਕੈਂਪਰਜ਼ ਨੂੰ ੧੦ ਗਰੁੱਪਾਂ ਵਿੱਚ ਵੰਡਿਆ ਗਿਆ। ਕੈਂਪ ਦੀ ਆਰੰਭਤਾ ਵਿਦਿਆਰਥੀਆਂ ਵਲੋਂ ਨਿਸ਼ਾਨ ਸਾਹਿਬ ਨੂੰ ਗਾਰਡ ਆਫ ਆਨਰ ਦੇ ਕੇ ਕੀਤੀ ਗਈ। ਉਦਘਾਟਨੀ ਸੈਸ਼ਨ ਦੌਰਾਨ ਡਾ: ਮਨਦੀਪ ਸਿੰਘ ਅਬੋਹਰ ਨੇ ਕੈਂਪਰਜ਼ ਨਾਲ ਬਿਹਤਰਜੀਨ ਜੀਵਨ ਢੰਗ ਵਿਸ਼ੇ ਤੇ ਵਿਚਾਰ ਸਾਂਝੇ ਕੀਤੇ ਅਤੇ ਉਹਨਾਂ ਦੇ ਸੳਾਲਾਂ ਦੇ ਜਵਾਬ ਦਿੱਤੇ। ਰੋਜ਼ਾਨਾ ਨਿਤਨੇਮ ਅਤੇ ਕਸਰਤ ਸੈਸ਼ਨਾਂ ਦੇ ਨਾਲ-ਨਾਲ ਕੈਂਪ ਵਿੱਚ ਪਹੁੰਚੇ ਡਾ: ਅਵੀਨਿੰਦਰਪਾਲ ਸਿੰਘ,ਜ਼ੋਨਲ ਸਕੱਤਰ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਬੀਬੀ ਹਰਪ੍ਰੀਤ ਕੌਰ ਖਾਲਸਾ (ਸ਼ੋ੍:ਗੁ:ਪ੍ਰ:ਕ), ਡਾ: ਲਖਵਿੰਦਰ ਸਿੰਘ ਸਟੇ ਸਕੱਤਰ ਅਤੇ ਸ੍ਰ: ਗੁਰਵਿੰਦਰ ਸਿੰਘ ਵਲੋਂ ਸਖਸ਼ੀਅਤ ਉਸਾਰੀ, ਜ਼ਿੰਦਗੀ ਜਿਉਣ ਦੀ ਕਲਾ, ਗੁਰਮਤਿ ਅਤੇ ਵਹਿਮ ਭਰਮ ਅਤੇ ਜੀਵਨ ਵਿੱਚ ਖੁਲ਼. ਅਤੇ ਕਾਮਯਾਬੀ ਅਤੇ ਧਰਮ ਅਤੇ ਵਿਗਿਆਨ ਸੰਬੰਧੀ ਵਿਸ਼ਿਆਂ ਤੇ ਵਿਦਿਆਰਥੀਆਂ ਨਾਲ ਸਾਂਝ ਪਾਈ ਅਤੇ ਸਲਾਈਡ ਸ਼ੋਅ ਪੇਸ਼ ਕੀਤਾ। ਇਸ ਤੋਂ ਇਲਾਵਾ ਕੈਂਪ ਦੌਰਾਨ ਇਤਿਹਾਸਕ ਫਿਲਮਾਂ ਰਾਈਜ਼ ਆਫ ਖਾਲਸਾ ਅਤੇ ਸਾਹਿਬਜ਼ਾਦੇ ਦੇ ਸ਼ੋਅ ਗਰੁੱਪ ਡਿਸਕਸ਼ਨਜ, ਆਤਮ ਅਨੁਭਵ ਸੈਸ਼ਨ ਅਤੇ ਕਵੀ ਦਰਬਾਰ ਇਸ ਕੈਂਪ ਦਾ ਮੁੱਖ ਆਕਰਸ਼ਣ ਰਹੇ। ਕੈਂਪ ਦੌਰਾਨ ਲੰਗਰ ਵਰਤਾਉਣ ਦੀ, ਬਰਤਨ ਸਾਫ ਕਰਨ ਦੀ ਅਤੇ ਹੋਰ ਸੇਵਾਵਾਂ ਵਿਦਿਆਰਥੀਆਂ ਨੇ ਨਿਭਾਈਆਂ। ਕੈਂਪ ਦੀ ਵਿਸ਼ੇਸ਼ਤਾ ਇਹ ਸੀ ਕਿ ਇਸ ਦੌਰਾਨ ਵਿਦਿਆਰਥੀਆਂ ਵਲੋਂ ਸੁਚੱਜਾ ਜੀਵਨ ਜਿਉਣ ਲਈ ਪੁੱਛੇ ਗਏ ਸਵਾਲਾਂ ਦੇ ਜਵਾਬ ਬੁਲਾਰਿਆਂ ਵਲੋਂ ਤਸੱਲੀ ਬਖਸ਼ ਢੰਗ ਨਾਲ ਦਿੱਤੇ ਗਏ। ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨੇ ਸਰਬੱਤ ਦੇ ਭਲੇ ਹਿੱਤ ਉਸਾਰੀ ਜਾ ਰਹੀ ਲਹਿਰ ਵਿੱਚ ਆਪਣਾ ਯੋਗਦਾਨ ਪਾਉਣ ਦਾ ਪ੍ਰਣ ਕੀਤਾ। ਵਿਦਾਇਗੀ ਸੈਸ਼ਨ ਮੌਕੇ ਸ੍ਰ: ਗੁਰਬਚਨ ਸਿੰਘ, ਮੀਤ ਪ੍ਰਧਾਨ,ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨੇ ਵਿਦਿਆਰਥੀਆਂ ਨਾਲ ਵਿਚਾਰ ਸਾਂਝੇ ਕੀਤੇ ਅਤੇ ਚੰਗੇ ਢੰਗ ਨਾਲ ਜੀਵਨ ਜੀਊਣ ਲਈ ਪ੍ਰੇਰਿਆ। ਕੈਂਪ ਕੋਆਰਡੀਨੇਟਰ ਸ੍ਰ: ਏਕਓਂਕਾਰ ਸਿੰਘ ਦੇ ਸਹਿਯੋਗ ਸਦਕਾ ਕੈਂਪ ਸਫਲਤਾ ਸਹਿਤ ਸੰਪੂਰਨ ਹੋਇਆ। ਇਸ ਮੌਕੇ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ। ਕੈਂਪ ਨੂੰ ਸਫਲ ਬਣਾਉਣ ਹਿੱਤ ਸਮੂੰਹ ਕਾਲਜ ਸਟਾਫ ਵਲੋਂ ਭਰਪੂਰ ਯੋਗਦਾਨ ਪਾਇਆ ਗਿਆ।

Related Images:

Newsletter


Job Placements

Social Empowerment & Economic Development Directorate

Helpline

Helpline

Career Guidance

Career Guidance

Monthly Magazine

Monthly Magazine