ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਫਰੀਦਕੋਟ-ਮੁਕਤਸਰ-ਬਠਿੰਡਾ ਜ਼ੋਨ ਵਲੋਂ ਬਠਿੰਡਾ ਜ਼ੋਨ ਵੱਲੋਂ ਵਿਦਿਆਰਥੀਆਂ ਦੀ ਸਖਸ਼ੀਅਤ ਉਸਾਰੀ ਅਤੇ ਉਹਨਾਂ ਵਿੱਚ ਨੈਤਿਕ ਕਦਰਾਂ ਕੀਮਤਾਂ ਦਾ ਪ੍ਰਸਾਰ ਕਰਨ ਦ ਉਦਸ਼ ਨੂੰ ਸਮਰਪਿਤ ਚਾਰ ਦਿਨਾਂ ਵਿਦਿਆਰਥੀ ਸ਼ਖਸੀਅਤ ਉਸਾਰੀ ਕੈਂਪ ਗੁ੍ਰੂ ਨਾਨਕ ਗਰਲਜ਼ ਕਾਲਜ (ਮੁਕਤਸਰ) ਵਿਖ ਲਗਾਇਆ ਗਿਆ। ਇਸ ਵਿੱਚ ਕਾਲਜ ਦ ੨੫੦ ਵਿਦਿਆਰਥੀਆਂ ਨੇ ਭਾਗ ਲਿਆ। ਕੈਂਪ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਕੈਪਰਜ਼ ਨੂੰ ੧੦ ਗਰੁੱਪਾਂ ਵਿੱਚ ਵੰਡਿਆ ਗਿਆ। ਕੈਂਪ ਦੀ ਆਰੰਭਤਾ ਵਿਦਿਆਰਥੀਆਂ ਵਲੌਂ ਨਿਸ਼ਾਨ ਸਾਹਿਬ ਨੂੰ ਗਾਰਡ ਆਫ ਦੇ ਕੇ ਕੀਤੀ ਗਈ। ਉਦਘਾਟਨੀ ਸੈਸ਼ਨ ਦੌਰਾਨ ਡਾ: ਅਵੀਨਿੰਦਰਪਾਲ ਸਿੰਘ, ਜ਼ੋਨਲ ਸਕੱਤਰ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਪਟਿਆਲਾ ਨੇ ਕੈਂਪਰਜ਼ ਨਾਲ ਬਿਹਤਰੀਨ ਜੀਵਨ ਢੰਗ ਵਿਸ਼ੇ ਤੇ ਵਿਚਾਰ ਸਾਂਝੇ ਕੀਤੇ ਅਤੇ ਉਹਨਾਂ ਦੇ ਸਵਾਲਾਂ ਦੇ ਜਵਾਬ ਦਿੱਤੇ। ਇਸ ਮੌਕੇ ਸ਼੍ਰੀਮਤੀ ਤੇਜਵਿੰਦਰ ਕੌਰ ਧਾਲੀਵਾਲ, ਪ੍ਰਿੰ: ਗੁਰੂ ਨਾਨਕ ਗਰਲਜ਼ ਕਾਲਜ, ਸ੍ਰ: ਗੁਰਬਚਨ ਸਿੰਘ, ਖੇਤਰ ਪ੍ਰਧਾਨ ਅਤੇ ਸਟਾਫ ਮੈਂਬਰ ਵੀ ਹਾਜ਼ਰ ਸਨ। ਰੋਜ਼ਾਨਾ ਨਿਤਨੇਮ ਅਤੇ ਕਸਰਤ ਸੈਸ਼ਨਾਂ ਦੇ ਨਾਲ-ਨਾਲ ਕੈਂਪ ਵਿੱਚ ਪਹੁੰਚੇ ਸ੍ਰ: ਜਗਦੀਪ ਸਿੰਘ, ਸ੍ਰ: ਸੁਰਜੀਤ ਸਿੰਘ, ਸ੍ਰ: ਗੁਰਬਚਨ ਸਿੰਘ, ਡਾ: ਮਨਦੀਪ ਸਿੰਘ ਵਲੋਂ ਸੱਭਿਆਚਾਰ ਅਤੇ ਆਚਰਣ ਉਸਾਰੀ ਸਖਸ਼ੀਅਤ ਉਸਾਰੀ, ਜ਼ਿੰਦਗੀ ਜਿਉਣ ਦੀ ਕਲਾ, ਗੁਰਮਤਿ ਅਤੇ ਵਹਿਮ ਭਰਮ, ਅਤੇ ਜੀਵਨ ਵਿੱਚ ਖੁਲ਼ੀ ਅਤੇ ਕਾਮਯਾਬੀ ਅਤੇ ਧਰਮ ਅਤੇ ਵਿਗਿਆਨ ਵਿਸ਼ਿਆਂ ਤੇ ਵਿਦਿਆਰਥੀਆਂ ਨਾਲ ਸਾਂਝ ਪਾਈ ਅਤੇ ਸਲਾਈਡ ਸ਼ੋਅ ਪੇਸ਼ ਕੀਤਾ। ਇਸ ਤੋਂ ਇਲਾਵਾ ਕੈਂਪ ਦੌਰਾਨ ਇਤਿਹਾਸਕ ਫਿਲਮਾਂ ਸਾਹਿਬਜ਼ਾਦੇ ਅਤੇ ਗੁਰੂ ਮਾਨਿਊ ਗ੍ਰੰਥ ਕਰਵਾਇਆ ਗਿਆ। ਨਾਰਿਆਂ ਅਤੇ ਜੈਕਾਰਿਆਂ ਦੀ ਗੂੰਜ ਵਿੱਚ ਕੈਂਪ ਸਫਲਤਾ ਸਹਿਤ ਸੰਪੰਨ ਹੋਇਆ।