ਇਸ ਸਾਲ (ਅਕਾਦਮਿਕ ਵਰੇਂ ਦੀ ਪ੍ਰਰਾਥਮਿਕਤਾ ) ਵਿਦਿਆਰਥੀਆਂ ਅੰਦਰ ਨੈਤਿਕਤਾ ਦੀ ਭਾਵਨਾ ਨੂੰ ਪ੍ਰਫੂਲਤ ਕਰਨ ਲਈ ਗੁਰੂ ਗੌਬਿੰਦ ਸਿੰਘ ਸਟੱਡੀ ਸਰਕਲ ਫਿਰੋਜਪੁਰ ਮੋਗਾ ਜੌਨ ਵੱਲੋਂ ਸਰਸਵਤੀ ਐਜੁਕੈਸ਼ਨਲ ਇੰਸਟੀਚਿਉਟ ਗੁਰੂ ਹਰਸਹਾਏ ਵਿਖੇ ਮਿਤੀ 10-11-09 ਨੂੰ ਇੱਕ ਰੋਜਾ ਸੈਮੀਨਾਰ (ਸਰਬੱਤ ਦਾ ਭਲਾ ) ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸ. ਗੁਰਮੀਤ ਸਿੰਘ ਜੋਨਲ ਕੋਆਰਡੀਨੇਟਰ ਨੇ ਆਪਣੇ ਵਿਚਾਰ ਰਖੇ ਕਿ ਅੱਜ ਦਾ ਮਨੁੱਖ ਆਪਣੀ ਜਿੰਦਗੀ ਨੂੰ ਕਿਸ ਤਰੀਕੇ ਨਾਲ ਖੁਸ਼ਹਾਲ ਬਣਾ ਸਕਦਾ ਹੈ ਅੱਜ ਦਾ ਮਨੁਖ ਕੇਵਲ ਆਪਣ ਲਈ ਹੀ ਜੀਅ ਰਿਹਾ ਹੈ । ਦੁਜਿਆ ਦੇ ਸੁਖਾਂ ਨੂੰ ਵੇਖ ਕੇ ਦੁਖੀ ਰਹਿੰਦਾ ਹੈ । ਜੇਕਰ ਅਸੀ ਵਧੀਆ ਅਤੇ ਖੁਸ਼ਹਾਲ ਹੋ ਕੇ ਜੀਣਾ ਚਾਹੁੰਦੇ ਹਾਂ ਤਾਂ ਸਾਨੂੰ ਸਮਾਜ ਭਲਾਈ ਦੇ ਕਾਰਜ , ਗਰੀਬ ਦਾ ਭਲਾ , ਦੁਜਿਆ ਦੇ ਦੁੱਖ ਵਿੱਚ ਸ਼ਰੀਕ , ਆਪਸੀ ਪਿਆਰ,ਜਾਤ ਪਾਤ ਦੀ ਨਫਰਤ ਤੋਂ ਉਪਰ ਉਠ ਕੇ ਜਿੰਦਗੀ ਨੂੰ ਸਮਾਜਿਕ ਕਾਰਜਾ ਵਿੱਚ ਸਮਰਪਿਤ ਕਰਕੇ ਹੀ ਖੁਸ਼ਾਹਲ ਬਣਾਇਆ ਜਾ ਸਕਦਾ ਹੈ । ਜੇਕਰ ਅਸੀ ਇਹਨਾਂ ਗੁਣਾ ਨੂੰ ਆਪਣੇ ਅੰਦਰ ਧਾਰਨ ਕਰ ਲਈਏ ਤਾਂ ਦੀ ਸਰਬਤ ਦਾ ਭਲਾ ਹੋ ਸਕਦਾ ਹੈ । ਅਤੇ ਆਉ ਅਸੀ ਸਾਰੇ ਰਲ ਕੇ ਸਮਾਜਿਕ ਵਿਤਕਰੇ ਤੋਂ ਉਪਰ ਉਠ ਕੇ ਵਧੀਆ ਸਮਾਜ ਸਿਰਜੀਏ ਅਤੇ ਆਪਣੀ ਜਿੰਦਗੀ ਨੂੰ ਖੁਸ਼ਹਾਲ ਬਣਾਈਏ ਵਿਚਾਰਾਂ ਰਾਹੀ ਵਿਚਾਰ ਰਖੇ , ਸ ਹਰਦੇਵ ਸਿੰਘ ਕੋਆਰਡੀਨੇਟਰ ਵੱਲੋਂ ਵਿਦਿਆਰਥੀਆਂ ਦੇ ਜੀਵਨ ਅੰਦਰ ਨੈਤਿਕਤਾ ਦੇ ਗੁਣ ਕਿਵੇ ਭਰੀਏ ਰਾਹੀ ਆਪਣੇ ਵਿਚਾਰ ਰਖੇ ਅੰਤ ਵਿੱਚ ਸੰਸਥਾ ਦੇ ਮੈਨੇਜਿੰਗ ਡਾਇਰੈਕਟਰ ਸ੍ਰੀ ਤਰੂਨ ਕੁਮਾਰ ਨਰੁਲਾ ਨੇ ਵੀ ਆਪਣੇ ਵਿਚਾਰ ਰੱਖੇ ਅਤੇ ਕਿਹਾ ਕਿ ਅਜੋਕੇ ਸਮੇਂ ਅੰਦਰ ਅਜਿਹੇ ਸੈਮੀਨਾਰਾਂ ਦੀ ਬਹੁਤ ਜਰੂਰਤ ਹੈ । ਅਤੇ ਅੰਤ ਵਿੱਚ ਸੰਸਥਾ ਵੱਲੋਂ ਸਟੱਡੀ ਸਰਕਲ ਦੇ ਵੀਰਾ ਦਾ ਧੰਨਵਾਦ ਕੀਤਾ ਅਤੇ ਸਟੱਡੀ ਸਰਕਲ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ । ਅਤੇ ਆਉਣ ਵਾਲੇ ਸਮੇਂ ਦੇ ਦੋਰਾਨ ਸੱਟਡੀ ਸਰਕਲ ਵੱਲੋਂ ਕਰਵਾਏ ਜਾਣ ਵਾਲੇ ਕਾਰਜਾਂ ਵਿੱਚ ਸ਼ਮੁਲੀਅਤ ਕਰਨ ਦੀ ਸਹਿਮਤੀ ਪ੍ਰਗਟਾਈ ।