ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਵਿਦਿਅਕ ਖੇਤਰ ਵਿੱਚ ਨੈਤਿਕ ਪ੍ਰਫੁੱਲਤਾ ਦੇ ਵਰੇ ਅਧੀਨ ਸ਼ੁਰੂ ਕੀਤੀ ਯੁਵਕ ਮੇਲਿਆਂ ਦੀ ਲੜੀ ਅਧੀਨ ਅੰਤਰ ਖੇਤਰੀ ਮੁਕਾਬਲੇ ਸਥਾਨਕ ਗੁ: ਸਿੰਘ ਸਭਾ ਵਿਖੇ ਆਯੋਜਿਤ ਕੀਤੇ ਗਏ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਵਸ ਨੂੰ ਸਮਰਪਿਤ ਕਰਵਾਏ ਭਾਸ਼ਣ, ਕਵੀਸ਼ਰੀ ਅਤੇ ਦਸਤਾਰ ਸਜਾਉਣ ਦੇ ਮੁਕਾਬਲਿਆਂ ਵਿੱਚ ਸੰਗਰੂਰ-ਬਰਨਾਲਾ-ਮਾਨਸਾ ਜ਼ੋਨ ਦੇ 20 ਸਕੂਲਾਂ ਦੇ 300 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ। ਇਸ ਸਮਾਗਮ ਦੇ ਮੁੱਖ ਮਹਿਮਾਨ ਵਜੋਂ ਸ੍ਰ: ਸੁਰਜੀਤ ਸਿੰਘ ਕਾਰਜ ਸਾਧਕ ਅਫਸਰ ਸੰਗਰੂਰ ਅਤੇ ਵਿਸ਼ੇਸ਼ ਮਹਿਮਾਨ ਵਜੋਂ ਸਰਦਾਰਨੀ ਗੁਰਦਰਸ਼ਨ ਕੌਰ ਮਾਨਸਾਹੀਆਂ (ਸਕੂਤਰ ਭਾਈ ਗੁਰਦਾਸ ਗਰੁੱਪ ਆਫ ਇੰਸਟੀਚਿਊਟਸ) ਨੇ ਸ਼ਮੂਲੀਅਤ ਕੀਤੀ। ਸਮਾਗਮ ਦਾ ਆਰੰਭ ਵਿਦਿਆਰਥੀਆਂ ਵਲੋਂ ਦੇਹਿ ਸ਼ਿਵਾ ਸ਼ਿਰ ਮੋਹਿ ਇਹੈ........ਦੇ ਨਾਲ ਕੀਤੀ ਗਈ। ਸ੍ਰ: ਹਰਬੰਸ ਸਿੰਘ ਸਕੱਤਰ ਨੇ ਪ੍ਰਤੀਯੋਗੀਆਂ ਤੇ ਮਹਿਮਾਨਾਂ ਦਾ ਸਵਾਗਤ ਕੀਤਾ। ਉਪਰੰਤ ਸ੍ਰ: ਕਰਤਾਰ ਸਿੰਘ ਪ੍ਰਧਾਨ ਗੁ: ਸਿੰਘ ਸਭਾ ਨੇ ਉਦਘਾਟਨੀ ਸ਼ਬਦ ਕਹੇ।ਸਰਦਾਰ ਸੁਰਿੰਦਰਪਾਲ ਸਿੰਘ ਸਿਦਕੀ, ਜ਼ੋਨਲ ਸਕੱਤਰ ਨੇ ਯੁਵਕ ਮੇਲੇ ਦੇ ਮੰਤਵ ਬਾਰੇ ਦੱਸਦੇ ਹੋਏ ਕਿਹਾ ਕਿ ਵਿਦਿਆਰਥੀਆਂ ਵਿੱਚ ਨੈਤਿਕ ਕਦਰਾਂ ਕੀਮਤਾਂ ਪ੍ਰਫੁੱਲਤ ਕਰਕੇ ਉਸ ਦੀ ਸਰਬਪੱਖੀ ਸ਼ਖਸੀਅਤ ਨੂੰ ਉਭਾਰਨ ਦੇ ਉਦੇਸ਼ ਵਜੋਂ ਇਹ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਸ੍ਰ: ਲਾਭ ਸਿੰਘ, ਜ਼ੋਨਲ ਪ੍ਰਧਾਨ ਨੇ ਸਟੱਡੀ ਸਰਕਲ ਦੀਆਂ ਨੀਤੀਆਂ ਉਦੇਸ਼ ਪ੍ਰੋਗਰਾਮਾਂ ਅਤੇ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ। ਭਾਸ਼ਣ ਮੁਕਾਬਲੇ ਦੇ ਪ੍ਰਤੀਯੋਗੀਆਂ ਵੱਲੋਂ ਜਿੱਥੇ ਨਸ਼ਿਆਂ ਦੇ ਮਾਰੂ ਪ੍ਰਭਾੳ, ਭਰੂਣ ਹੱਤਿਆ ਅਜੋਕੀ ਇਸਤਰੀ ਆਦਿ ਵਿਸ਼ਿਆਂ ਰਾਹੀਂ ਸਮਾਜਿਕ ਬੁਰਾਈਆਂ ਵਿਰੁੱਧ ਸੁਚੇਤ ਹੋਣ ਦਾ ਹਲੂਣਾ ਦਿੱਤਾ ਉੱਥੇ ਆਧੁਨਿਕ ਵਿਗਿਆਨ ਅਤੇ ਤਕਨਾਲੋਜੀ ਦੇ ਯੁੱਗ ਵਿੱਚ ਧਰਮ ਦੀ ਲੋੜ ਤੇ ਜ਼ੋਰ ਦਿੰਦੇ ਹੋਏ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਬ ਸਾਂਝੀ ਵਿਚਾਰ ਧਾਰਾ ਨੂੰ ਅਪਣਾਉਣ ਵੱਲ ਧਿਆਨ ਦਿਵਾਇਆ। ਕਵੀਸ਼ਰੀ ਮੁਕਾਬਲਿਆਂ ਦੌਰਾਨ ਪ੍ਰਤੀਯੋਗੀਆਂ ਵੱਲੋਂ ਜਿੱਥੇ ਨਸ਼ਿਆਂ ਦੇ ਮਾਰੂ ਪ੍ਰਭਾਵ, ਭਰੂਣ ਹੱਤਿਆ ਉੱਥੇ ਆਧੁਨਿਕ ਵਿਗਿਆਨ ਅਤੇ ਤਕਨਾਲੋਜੀ ਦੇ ਯੁੱਗ ਵਿੱਚ ਧਰਮ ਦੀ ਲੋੜ ਤੇ ਜ਼ੋਰ ਦਿੰਦੇ ਹੋਏ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਬ ਸਾਂਝੀ ਵਿਚਾਰ ਧਾਰਾ ਨੂੰ ਅਪਣਾਉਣ ਵੱਲ ਧਿਆਨ ਦਿਵਾਇਆ। ਇਹਨਾਂ ਮੁਕਾਬਲਿਆਂ ਦੌਰਾਨ ਪ੍ਰਤੀਯੋਗੀਆਂ ਵੱਲੋਂ ਸਿੱਖ ਇਤਿਹਾਸ, ਸਭਿਆਚਾਰ ਅਤੇ ਸਿੱਖ ਸ਼ਹੀਦਾਂ ਦੀ ਗਾਥਾ ਨੂੰ ਬੀਰਰਸੀ ਢੰਗ ਨਾਲ ਪੇਸ਼ ਕਰਕੇ ਸਰੋਤਿਆਂ ਤੋਂ ਜੈਕਾਰਿਆਂ ਦੀ ਗੂੰਜ ਵਿੱਚ ਵਾਹ-ਵਾਹ ਖੱਟੀ। ਇਹਨਾਂ ਮੁਕਾਬਲਿਆਂ ਲਈ ਜੱਜ ਸਾਹਿਬਾਨ ਦੀ ਸੇਵਾ ਸ੍ਰ: ਇਕਬਾਲ ਸਿੰਘ (ਗੁਰ ਸਾਗਰ ਮਸਤੂਆਣਾ ਸਾਹਿਬ) ਸ੍ਰ: ਮਨਜੀਤ ਸਿੰਘ ਸਾਗਰ ਬਰਨਾਲਾ ਅਤੇ ਬੀਬੀ ਗੁਰਮੀਤ ਕੋਰ ਵਜੋਂ ਸਹਿਯੋਗ ਦਿੱਤਾ। ਦਸਤਾਰ ਸਜਾਉਣ ਦੇ ਮੁਕਾਬਲਿਆਂ ਵਿੱਚ ਛੇਵੀਂ ਤੋਂ ਅੱਠਵੀਂ ਅਤੇ ਨੌਵੀਂ ਤੋਂ 10+2 ਤੱਕ ਦੇ ਬਣਾਏ ਦੋ ਗਰੁੱਪਾਂ ਵਿੱਚ 100 ਤੋਂ ਵੱਧ ਵਿਦਿਆਰਥੀ ਸ਼ਾਮਲ ਹੋਏ। ਸਮਾਪਤੀ ਉਪਰੰਤ ਸ੍ਰ: ਸੁਰਜੀਤ ਸਿੰਘ E.O. ਨੇ ਵਿਦਿਅਕ ਖੇਤਰ ਵਿੱਚ ਸਟੱਡੀ ਸਰਕਲ ਵਲੋਂ ਵਿਦਿਆਰਥੀਆਂ ਦੇ ਕੀਤੇ ਜਾ ਰਹੇ ਮਾਰਗ-ਦਰਸ਼ਨ ਦੀ ਸ਼ਲਾਘਾ ਕੀਤੀ ਅਤੇ ਜੇਤੂ ਨੂੰ ਵਧਾਈ ਦਿੱਤੀ। ਇਨ੍ਹਾਂ ਮੁਕਾਬਲਿਆਂ ਦੇ ਨਤੀਜਿਆਂ ਅਨੁਸਾਰ ਕਵੀਸ਼ਰੀ ਮੁਕਾਬਲਿਆਂ ਦੀ ਚਲੰਤ ਟਰਾਫੀ ਸੰਤ ਅਤਰ ਸਿੰਘ ਅਕੈਡਮੀ ਮਸਤੂਆਣਾ ਸਾਹਿਬ ਨੇ ਪਹਿਲੇ ਸਥਾਨ ਦੇ ਜੇਤੂ ਬਣ ਕੇ ਪ੍ਰਾਪਤ ਕੀਤੀ। ਅਕਾਲ ਅਕੈਡਮੀ ਫਤਿਹਗੜ੍ਹ ਛੰਨਾ ਅਤੇ ਬਾਬਾ ਆਲਾ ਸਿੰਘ ਪਬਲਿਕ ਸਕੂਲ ਬਰਨਾਲਾ ਨੇ ਕ੍ਰਮਵਾਰ ਦੂਸਰਾ ਤੇ ਤੀਸਰਾ ਸਥਾਨ ਪ੍ਰਾਪਤ ਕੀਤਾ। ਜਦੋਂ ਕਿ ਸਰਕਾਰੀ ਪ੍ਰਾਇਮਰੀ ਸਕੂਲ ਕੁੰਨਰਾਂ ਅਤੇ ਪ੍ਰੀਤ ਮਾਡਲ ਸਕੂਲ ਬਡਰੁੱਖਾ ਨੇ ਹੌਂਸਲ ਵਧਾਊ ਇਨਾਮ ਪ੍ਰਾਪਤ ਕੀਤੇ। ਭਾਸ਼ਣ ਮੁਕਾਬਲਿਆਂ ਵਿੱਚ ਮਨਪ੍ਰੀਤ ਕੌਰ (ਸ: ਜੋ$ਸਿੰਘ ਫ ਸਿੰਘ ਗੁਰਮਤਿ ਅਕੈਡਮੀ ਚੰਗਾਲ (ਨਿਸ਼ਾ ਰਾਣੀ (ਸ:ਸ:ਸ:ਉਭਾਵਾਲ) ਅਤੇ ਲਵਪ੍ਰੀਤ ਕੌਰ (ਨਨਕਾਣਾ ਸਾਹਿਬ) ਨੇ ਕ੍ਰਮਵਾਰ ਪਹਿਲੇ ਤਿੰਨ ਸਥਾਨ ਹਾਸਲ ਕੀਤੇ। ਅਤੇ ਹੋਂਸਲਾ ਵਧਾਈ ਇਨਾਮ ਪ੍ਰਾਪਤ ਕੀਤੇ।