ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੁਆਰਾ ਰਾਹ ਭਟਕਿਆਂ ਲਈ "ਪੂਨਰ ਸੁਰਜੀਤੀ ਲਹਿਰ" ਸ਼ੁਰੂ ਕੀਤੀ ਗਈ ਹੈ। ਇਸ ਤਹਿਤ ਜਿਹੜੇ ਵਿਅਕਤੀ ਆਪਣੀ ਜ਼ਿੰਦਗੀ ਦੇ ਮੁਖ ਮਕਸਦ ਤੋਂ ਭਟਕ ਕੇ ਨਸ਼ਿਆਂ ਅਤੇ ਪਤਿਤਪੁਣੇ ਦੇ ਸ਼ਿਕਾਰ ਹੋ ਗਏ ਹਨ ਉਹਨਾਂ ਨੂੰ ਮੁੜ ਤੋਂ ਮੁੱਖ ਧਾਰਾ ਵਿੱਚ ਸ਼ਾਮਲ ਕੀਤਾ ਜਾਵੇਗਾ। ਜਥੇਬੰਦੀ ਦੇ ਚੀਫ਼ ਸਕੱਤਰ ਸ੍ਰ: ਇੰਦਰਪਾਲ ਸਿੰਘ ਹੋਰਾਂ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ 37ਵੇਂ ਸਾਲਾਨਾ ਸਮਾਗਮ ਦੇ ਸਮਾਪਨ ਸਮਾਰੋਹ ਸਮੇਂ ਜੀ.ਆਰ.ਡੀ.ਅਕੈਡਮੀ,ਹੰਬੜਾ ਰੋਡ, ਲੁਧਿਆਣਾ ਵਿਖੇ ਪ੍ਰੈਸ ਨੂੰ ਸੰਬੋਧਨ ਕਰਦਿਆਂ ਕਹੇ। ਉਹਨਾਂ ਅੱਗੇ ਦੱਸਿਆ ਕਿ ਇਸ ਲਹਿਰ ਤਹਿਤ ਹੇਠ ਲਿਖੇ ਪ੍ਰੇਜੌਕਟ ਚਲਾਏ ਜਾਣਗੇ। :
ਇਸ ਲਹਿਰ ਦੀ ਸ਼ੁਰੂਆਤ 37ਵੇਂ ਸਾਲਾਨਾ ਸਮਾਗਮ ਦੇ ਸਮਾਪਨ ਸਮਾਰੋਹ ਤਹਿਤ ਸਮੂੰਹ ਸਟੇਟ ਸਕੱਤਰਾਂ, ਪ੍ਰਧਾਨਾਂ ਅਤੇ ਸਮੂੰਹ ਜ਼ੋਨਲ ਸਕੱਤਰਾਂ ਅਤੇ ਪ੍ਰਧਾਨਾਂ ਦੀ ਹਾਜ਼ਰੀ ਵਿੱਚ ਜੈਕਾਰਿਆਂ ਦੀ ਗੂੰਜ ਨਾਲ ਕੀਤਾ ਗਿਆ। ਇਸ ਸਮੇਂ ਯੂ.ਐਸ.ਏ. ਸਟੇਟ ਦੇ ਸਟੇਟ ਸਕੰਤਰ ਅਤੇ ਮੈਂਬਰ ਸੁਪਰੀਮ ਕੌਂਸਲ ਸ੍ਰ: ਸਰਬਜੀਤ ਸਿੰਘ ਦੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਇਸ ਲਹਿਰ ਤਹਿਤ ਪਤਿਤ ਹੋ ਚੁੱਕੇ ਵਿਅਕਤੀਆਂ ਦੀ ਵਾਪਸੀ, ਨਸ਼ਿਆਂ ਨਾਲ ਗਲਤਾਨ ਹੋ ਚੁੱਕੇ ਵਿਅਕਤੀਆਂ ਦਾ ਇਲਾਜ ਕਰਕੇ ਅਤੇ ਇਹਨਾਂ ਦੇ ਸਰੀਰ ਦੇ ਮਾੜੇ ਪ੍ਰਭਾਵਾਂ ਬਾਰੇ ਜਾਣਕਾਰੀ ਮੁਹੱਈਆ ਕਰਵਾ ਕੇ ਮੁੜ ਜ਼ਿੰਦਗੀ ਦੀ ਸ਼ੁਰੂਆਤ ਭਰੂਣ ਹੱਤਿਆਂ ਸੰਬੰਧੀ ਜਾਗਰਤੀ ਪੈਦਾ ਕਾਰਜ ਕੀਤੇ ਜਾਣਗੇ।
ਇਸ ਮੁਹਿੰਮ ਤਹਿਤ ਸਟੱਡੀ ਸਰਕਲ ਦੁਆਰਾ ਵਿਸ਼ੇਸ਼ ਤੌਰ ਤੇ ਜਾਣਕਾਰੀ ਭਰਪੂਰ ਗੱਡੀ ਤਿਆਰ ਕੀਤੀ ਜਾ ਰਹੀ ਹੈ। ਜਿਸ ਰਾਹੀਂ ਵੱਡੀ ਮਾਤਰਾ ਵਿੱਚ ਲਿਟਰੇਚਰ ਪਿੰਡ ਪਿੰਡ ਪਹੁਚਾਇਆ ਜਾਵੇਗਾ। ਇਸ ਲਹਿਰ ਦਾ ਮੁੱਖ ਮਕਸਦ "ਧਰਮ ਕਿਰਦਾਰ ਅਤੇ ਰੁਜ਼ਗਾਰ" ਸੰਬੰਧੀ ਕ੍ਰਾਂਤੀ ਲਿਆਉਣਾ ਹੈ। ਇਸ ਸਮੁੱਚੀ ਲਹਿਰ ਸ੍ਰੀ ਅਕਾਲ ਤਖਤ ਦੀ ਸਰਪ੍ਰਸਤੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਅਤੇ ਸਮਾਜਿਕ, ਧਾਰਮਿਕ ਅਤੇ ਵਿਦਿਅਕ ਸੰਸਥਾਵਾਂ ਦੇ ਸਹਿਯੋਗ ਨਾਲ ਚਲਾਈ ਜਾਵੇਗੀ। ਹੋਰਨਾਂ ਤੋਂ ਇਲਾਵਾ ਇਸ ਸਮੇਂ ਚੀਫ ਆਰਗੇਨਾਈਜ਼ਰ ਪ੍ਰਿੰ: ਰਾਮ ਸਿੰਘ, ਟਰੱਸਟ ਦੇ ਵਾਈਸ ਚੇਅਰਮੈਨ ਸ੍ਰ: ਪ੍ਰਤਾਪ ਸਿੰਘ, ਸਕੱਤਰ ਸ੍ਰ: ਗੁਰਮੀਤ ਸਿੰਘ, ਡਿਪਟੀ ਚੀਫ਼ ਆਰਗੇਨਾਈਜ਼ਰ, ਡਾ: ਚਰਨ ਕਮਲ ਸਿੰਘ, ਸ੍ਰ: ਪਿਰਥੀ ਸਿੰਘ ਖਾਲਸਾ, ਸ੍ਰ: ਰਣਜੀਤ ਸਿੰਘ, ਅਡੀਸ਼ਨਲ ਚੀਫ਼ ਸਕੱਤਰ, ਪ੍ਰੋ: ਬਲਵਿੰਦਰ ਸਿੰਘ, ਸ੍ਰ: ਹਰੀ ਸਿੰਘ ਜਾਚਕ, ਇੰਚਾਰਜ, ਕੇਂਦਰੀ ਦਫ਼ਤਰ, ਡਾ: ਪੁਸ਼ਪਇੰਦਰ ਸਿੰਘ, ਮੈਂਬਰ-ਸੁਪਰੀਮ ਕੌਂਸਲ, ਬੀਬੀ ਕੰਵਲਜੀਤ ਕੌਰ, ਸ੍ਰ: ਪ੍ਰੀਤਮ ਸਿੰਘ ਜੀਰਾ, ਸ੍ਰ: ਮਿਹਰਪ੍ਰੀਤ ਸਿੰਘ, ਸ੍ਰ: ਹਰਚਰਨਜੀਤ ਸਿੰਘ ਬੱਬ, ਮੌਜੂਦ ਸਨ। ਜੰਮੂ ਸਟੇਟ ਤੋਂ ਸ੍ਰ: ਤੇਜਵੰਤ ਸਿੰਘ, ਬੰਗਾਲ ਤੋਂ ਸ੍ਰ: ਦਰਸ਼ਨ ਸਿੰਘ, ਹਰਿਆਣੇ ਤੋਂ ਸ੍ਰ: ਅਜਿੰਦਰਪਾਲ ਸਿੰਘ, ਪੰਜਾਬ ਸਟੇਟ ਤੋਂ ਡਾ: ਲਖਵਿੰਦਰ ਸਿੰਘ ਅਤੇ ਸਮੂਹ ਜ਼ੋਨਲ ਅਤੇ ਅਡੀਸ਼ਨਲ ਜ਼ੋਨਲ ਸਕੱਤਰ, ਲੁਧਿਆਣਾ ਤੋਂ ਸ੍ਰ: ਜਸਪਾਲ ਸਿੰਘ, ਸ੍ਰ: ਹਰਜੀਤ ਸਿੰਘ ਖਾਲਸਾ, ਸ੍ਰ: ਪ੍ਰਭਜੋਤ ਸਿੰਘ, ਅੰਮ੍ਰਿਤਸਰ ਤੋਂ ਸ੍ਰ: ਗੁਰਚਰਨ ਸਿੰਘ, ਸ੍ਰ: ਗੁਰਦੇਵ ਸਿੰਘ, ਗੁਰਦਾਸਪੁਰ ਤੋਂ ਸ੍ਰ: ਪ੍ਰਿਤਪਾਲ ਸਿੰਘ, ਸ੍ਰ: ਸੰਪੂਰਨ ਸਿੰਘ, ਚੰਡੀਗੜ੍ਹ ਤੋਂ ਸ੍ਰ: ਰਵਿੰਦਰ ਸਿੰਘ, ਮੁਹਾਲੀ ਤੋਂ ਸ੍ਰ: ਜਤਿੰਦਰਪਾਲ ਸਿੰਘ, ਡਾ: ਸਰਬਦੀਪ ਸਿੰਘ, ਫਿਰੋਜ਼ਪੁਰ ਤੋਂ ਸ੍ਰ: ਨਰਿੰਦਰਪਾਲ ਸਿੰਘ, ਸ੍ਰ:ਗੁਰਚੇਤ ਸਿੰਘ, ਸ੍ਰ: ਪਰਵਿੰਦਰ ਸਿੰਘ, ਫਰੀਦਕੋਟ ਤੋਂ ਡਾ: ਅਵੀਨਿੰਦਰਪਾਲ ਸਿੰਘ, ਸ੍ਰ: ਗੁਰਬਚਨ ਸਿੰਘ, ਜਲੰਧਰ ਤੋਂ ਸ੍ਰ: ਮਿਹਰਪ੍ਰੀਤ ਸਿੰਘ, ਸੰਗਰੂਰ ਤੋਂ ਸ੍ਰ: ਸੁਰਿੰਦਰਪਾਲ ਸਿੰਘ ਸਿਦਕੀ, ਸ੍ਰ: ਲਾਭ ਸਿੰਘ, ਪਟਿਆਲੇ ਤੋਂ ਸ੍ਰ: ਹਰਬੰਸ ਸਿੰਘ ਤੇ ਸ੍ਰ: ਪਰਵਿੰਦਰ ਸਿੰਘ ਹਾਜਰ ਸਨ।