ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ 37ਵੇਂ ਸਾਲਾਨਾ ਸਮਾਗਮ ਦੌਰਾਨ 8 ਨਵੰਬਰ, 09 ਨੂੰ 1984 ਦੌਰਾਨ ਮਾਰੇ ਗਏ ਨਿਰਦੋਸ਼ ਲੋਕਾਂ ਲਈ ਵਿਸ਼ੇਸ਼ ਅਰਦਾਸ ਸਮਾਗਮ ਕੀਤਾ ਗਿਆ। ਇਸ ਸਮਾਗਮ ਦੌਰਾਨ ਚੀਫ਼ ਆਰਗੇਨਾਈਜ਼ਰ ਪ੍ਰਿੰ: ਰਾਮ ਸਿੰਘ ਨੇ ਪ੍ਰਭਾਵਤ ਪਰਵਾਰਾਂ ਦੇ ਮੁੜ ਵਸੇਬੇ ਲਈ ਯੋਗ ਮੁਆਵਜੇ ਦੀ ਸਰਕਾਰ ਪਾਸੋਂ ਮੰਗ ਕੀਤੀ ਅਤੇ ਵਿਸ਼ੇਸ਼ ਅਦਾਲਤਾਂ ਦੀ ਬਹਾਲੀ ਰਾਹੀਂ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਸਜਾਵਾਂ ਦੇਣ ਦੀ ਅਪੀਲ ਕੀਤੀ ਤਾਂ ਜੋ ਪ੍ਰਭਾਵਤ ਪਰਿਵਾਰਾਂ ਨੂੰ ਇਨਸਾਫ਼ ਮਿਲ ਸਕੇ। ਚੀਫ਼ ਸਕੱਤਰ ਸ੍ਰ: ਇੰਦਰਪਾਲ ਸਿੰਘ ਹੋਰਾਂ ਕਿਹਾ ਕਿ ਸਿੱਖਾਂ ਦੇ ਘੱਟ ਗਿਣਤੀ ਵਿੱਚ ਹੋਣ ਕਾਰਣ ਇਹਨਾਂ ਨੂੰ ਇਨਸਾਫ ਮਿਲਣ ਵਿੱਚ ਹਮੇਸ਼ਾਂ ਦੇਰੀ ਹੁੰਦੀ ਰਹੀ ਹੈ। ਉਹਨਾਂ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਨੂੰ ਅਪੀਲ ਕੀਤੀ ਕਿ ਉਹ ਇਹਨਾਂ ਕੇਸਾਂ ਨੂੰ ਸੁਹਿਰਦਤਾ ਨਾਲ ਨਿਪਟਾਉਣ ਅਤੇ ਪ੍ਰਭਾਵਤ ਪਰਿਵਾਰਾਂ ਨੂੰ ਹੋਏ ਨੁਕਸਾਨ ਅਨੁਸਾਰ ਸਹਾਇਤਾ ਮੁਹੱਈਆ ਕਰਵਾਉਣ। ਉਹਨਾਂ ਅੱਗੇ ਕਿਹਾ ਕਿ ਬੇਸ਼ੱਕ ਸਹਾਇਤਾ ਰਾਸ਼ੀਆਂ ਨਾਲ ਜ਼ਖਮ ਨਹੀਂ ਭਰ ਸਕਦੇ ਅਤੇ ਸ਼ਹੀਦ ਹੋਏ ਪਰਿਵਾਰਕ ਮੈਂਬਰ ਵਾਪਸ ਨਹੀਂ ਆ ਸਕਦੇ ਪਰ ਇਸ ਨਾਲ ਸਰਕਾਰਾਂ ਦੇ ਸੁਹਿਰਦ ਹੋਣ ਦਾ ਪਰਿਭਾਵਤ ਪਰਿਵਾਰਾਂ ਨੂੰ ਅਹਿਸਾਸ ਹੁੰਦਾ ਹੈ ਅਤੇ ਕੌਮ ਇਸ ਨਾਲ ਸੁਰੱਖਿਅਤ ਮਹਿਸੂਸ ਕਰੇਗੀ। ਜਿਸ ਨਾਲ ਰਾਸ਼ਟਰਵਾਦ ਨੂੰ ਬਲ ਮਿਲੇਗਾ। ਇਸ ਸਮਾਗਮ ਵਿੱਚ ਪੰਜਾਬ ਭਰ ਦੇ ਸਮੂੰਹ ਜ਼ੋਨ ਅਤੇ ਭਾਰਤ ਦੇ ਸਮੂੰਹ ਸਟੇਟਾਂ ਦੇ ਪ੍ਰਤੀਨਿਧਾਂ ਨੇ ਸ਼ਮੂਲੀਅਤ ਕੀਤੀ। ਯੂ.ਐਸ.ਏ. ਸਟੇਟ ਤੋਂ ਸ੍ਰ : ਸਰਬਜੀਤ ਸਿੰਘ ਮੈਂਬਰ, ਸੁਪਰੀਮ ਕੌਂਸਲ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਲਈ ਪਹੁੰਚੇ। ਜਦਕਿ ਕੈਨੇਡਾ ਸਟੇਟ ਦੇ ਸਟੇਟ ਸਕੱਤਰ ਸ੍ਰ: ਗੁਰਲਾਲ ਸਿੰਘ ਅਤੇ ਯੂ.ਕੇ. ਤੋਂ ਸ੍ਰ: ਸਚਦੇਵ ਸਿੰਘ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਸੰਗਤਾਂ ਨਾਲ ਵਿਚਾਰ ਸਾਂਝੇ ਕੀਤੇ। ਹੋਰਨਾਂ ਤੋਂ ਇਲਾਵਾ ਇਸ ਸਮੇਂ ਚੀਫ ਆਰਗੇਨਾਈਜ਼ਰ ਪ੍ਰਿੰ: ਰਾਮ ਸਿੰਘ, ਟਰੱਸਟ ਦੇ ਵਾਈਸ ਚੇਅਰਮੈਨ ਸ੍ਰ: ਪ੍ਰਤਾਪ ਸਿੰਘ, ਸਕੱਤਰ ਸ੍ਰ: ਗੁਰਮੀਤ ਸਿੰਘ, ਡਿਪਟੀ ਚੀਫ਼ ਆਰਗੇਨਾਈਜ਼ਰ, ਡਾ: ਚਰਨ ਕਮਲ ਸਿੰਘ, ਸ੍ਰ: ਪਿਰਥੀ ਸਿੰਘ
ਖਾਲਸਾ, ਸ੍ਰ: ਰਣਜੀਤ ਸਿੰਘ, ਅਡੀਸ਼ਨਲ ਚੀਫ਼ ਸਕੱਤਰ, ਪ੍ਰੋ: ਬਲਵਿੰਦਰ ਸਿੰਘ, ਸ੍ਰ: ਹਰੀ ਸਿੰਘ ਜਾਚਕ, ਇੰਚਾਰਜ, ਕੇਂਦਰੀ ਦਫ਼ਤਰ, ਡਾ: ਪੁਸ਼ਪਇੰਦਰ ਸਿੰਘ, ਮੈਂਬਰ-ਸੁਪਰੀਮ ਕੌਂਸਲ, ਬੀਬੀ ਕੰਵਲਜੀਤ ਕੌਰ, ਸ੍ਰ: ਪ੍ਰੀਤਮ ਸਿੰਘ ਜੀਰਾ, ਸ੍ਰ: ਮਿਹਰਪ੍ਰੀਤ ਸਿੰਘ, ਸ੍ਰ: ਹਰਚਰਨਜੀਤ ਸਿੰਘ ਬੱਬ, ਮੌਜੂਦ ਸਨ। ਜੰਮੂ ਸਟੇਟ ਤੋਂ ਸ੍ਰ: ਤੇਜਵੰਤ ਸਿੰਘ, ਬੰਗਾਲ ਤੋਂ ਸ੍ਰ: ਦਰਸ਼ਨ ਸਿੰਘ, ਹਰਿਆਣੇ ਤੋਂ ਸ੍ਰ: ਅਜਿੰਦਰਪਾਲ ਸਿੰਘ, ਪੰਜਾਬ ਸਟੇਟ ਤੋਂ ਡਾ: ਲਖਵਿੰਦਰ ਸਿੰਘ ਅਤੇ ਸਮੂਹ ਜ਼ੋਨਲ ਅਤੇ ਅਡੀਸ਼ਨਲ ਜ਼ੋਨਲ ਸਕੱਤਰ, ਲੁਧਿਆਣਾ ਤੋਂ ਸ੍ਰ: ਜਸਪਾਲ ਸਿੰਘ, ਸ੍ਰ: ਹਰਜੀਤ ਸਿੰਘ ਖਾਲਸਾ, ਸ੍ਰ: ਪ੍ਰਭਜੋਤ ਸਿੰਘ, ਅੰਮ੍ਰਿਤਸਰ ਤੋਂ ਸ੍ਰ: ਗੁਰਚਰਨ ਸਿੰਘ, ਸ੍ਰ: ਗੁਰਦੇਵ ਸਿੰਘ, ਗੁਰਦਾਸਪੁਰ ਤੋਂ ਸ੍ਰ: ਪ੍ਰਿਤਪਾਲ ਸਿੰਘ, ਸ੍ਰ: ਸੰਪੂਰਨ ਸਿੰਘ, ਚੰਡੀਗੜ੍ਹ ਤੋਂ ਸ੍ਰ: ਰਵਿੰਦਰ ਸਿੰਘ, ਮੁਹਾਲੀ ਤੋਂ ਸ੍ਰ: ਜਤਿੰਦਰਪਾਲ ਸਿੰਘ, ਡਾ: ਸਰਬਦੀਪ ਸਿੰਘ, ਫਿਰੋਜ਼ਪੁਰ ਤੋਂ ਸ੍ਰ: ਨਰਿੰਦਰਪਾਲ ਸਿੰਘ, ਸ੍ਰ:ਗੁਰਚੇਤ ਸਿੰਘ, ਸ੍ਰ: ਪਰਵਿੰਦਰ ਸਿੰਘ, ਫਰੀਦਕੋਟ ਤੋਂ ਡਾ: ਅਵੀਨਿੰਦਰਪਾਲ ਸਿੰਘ, ਸ੍ਰ: ਗੁਰਬਚਨ ਸਿੰਘ, ਜਲੰਧਰ ਤੋਂ ਸ੍ਰ: ਮਿਹਰਪ੍ਰੀਤ ਸਿੰਘ, ਸੰਗਰੂਰ ਤੋਂ ਸ੍ਰ: ਸੁਰਿੰਦਰਪਾਲ ਸਿੰਘ ਸਿਦਕੀ, ਸ੍ਰ: ਲਾਭ ਸਿੰਘ, ਪਟਿਆਲੇ ਤੋਂ ਸ੍ਰ: ਹਰਬੰਸ ਸਿੰਘ ਤੇ ਸ੍ਰ: ਪਰਵਿੰਦਰ ਸਿੰਘ ਹਾਜਰ ਸਨ।