ਗੁਰੂ ਗੌਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਫਿਰੋਜਪੁਰ ਮੋਗਾ ਜੋਨ ਵੱਲੋਂ ਲਗਭਗ ਪਿਛਲੇ ਤਿੰਨ ਦਹਾਕਿਆਂ ਵਿਦਿਅਕ ਖੇਤਰ ਅੰਦਰ ਵਿਦਿਆਰਥੀਆਂ ਦੇ ਜੀਵਨ ਅੰਦਰ ਨੈਤਿਕਤਾ ਦੇ ਗੁਣ ਭਰਨ ਨਸ਼ਿਆਂ ਅਤੇ ਸਮਾਜਿਕ ਬੁਰਾਈਆ ਤੋਂ ਬਚਣ, ਮਾਤਾ ਪਿਤਾ ਦਾ ਸਤਿਕਾਰ, ਅਤੇ ਨਰੋਏ ਸਮਾਜ ਦੀ ਸਿਰਜਨ ਲਈ ਸ. ਮੁਖਤਿਆਰ ਸਿੰਘ ਡਾਇਰੈਕਟਰ ਦੇ ਸਹਿਯੋਗ ਦਾ ਸਦਕਾ ਸੰਤ ਕਰਤਾਰ ਸਿੰਘ ਮੈਮੋ . ਖਾਲਸਾ ਪ. ਸਕੂਲ ਬੁਰਜ ਮੱਖਣ ਸਿਘ ਵਾਲਾ ਵਿਖੇ ਚਾਰ ਰੋਜਾ ਵਿਦਿਆਰਥੀ ਸ਼ਖ਼ਸੀਅਤ ਉਸਾਰੀ ਕੈਪ ਦਾ ਆਯੋਜਨ ਕੀਤਾ ਗਿਆ ਇਸ ਕੈਂਪ ਬਾਰੇ ਜਾਣਕਾਰੀ ਦਿੰਦੇ ਹੋਏ ਕੈਂਪ ਕਨਵੀਨਰ ਸ.ਕੁਲਵੰਤ ਸਿੰਘ ਨੇ ਦਸਿਆ ਕਿ ਇਸ ਕੈਪ ਅੰਦਰ 15 ਤੋਂ ਵੱਧ ਸਕੂਲ ਦੀਆਂ 250 ਤੋਂ ਵੱਧ ਵਿਦਿਆਰਥਣਾਂ ਨੇ ਹਿੱਸਾ ਲਿਆ ਅਤੇ ਕੈਪ ਵਿੱਚ ਵੱਖ –ਵੱਖ ਸ਼ੈਸ਼ਨਾਂ ਦੋਰਾਨ ਵਿਦਿਆਰਥਣਾਂ ਨੂੰ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਤੇ ਉਸਦੀ ਮਹਤੱਤਾ, ਵਹਿਮ ਭਰਮ , ਸੁਖ ਦੁੱਖ ਦੇ ਸੰਕਲਪ,ਕੈਰੀਅਰ ਗਾਈਡੈਂਸ ਆਦਿ ਵਿਸ਼ਿਆ ਦੇ ਉਪਰ ਬਾਹਰ ਤੋਂ ਆਏ ਵਿਦਵਾਨ ਸ. ਸੁਰਜੀਤ ਸਿੰਘ ਪਟਿਆਲਾ ਐਕਸਾਈਜ ਐਂਡ ਟੈਕਸਟੈਸ਼ਨ ਆਫਿਸਰ ਵੱਲੋਂ ਗੁਰਬਾਣੀ ਅਨੁਸਾਰ ਅੱਜ ਦੇ ਸਮਾਜ ਅੰਦਰ ਇਸਤਰੀ ਦਾ ਸਤਿਕਾਰ ਕਿਸ ਤਰੀਕੇ ਨਾਲ ਬਹਾਲ ਕੀਤਾ ਜਾਵੇ ,ਡਾ.ਮਨਦੀਪ ਸਿੰਘ ਵੈਟਨਰੀ ਅਫਸਰ ਅਬੋਹਰ ਵੱਲੋਂ ਵਹਿਮ ਭਰਮ ਬਾਰੇ ਵਿਦਿਆਰਥਣਾਂ ਜਾਣਕਾਰੀ ਦਿੱਤੀ ਗਈ , ਸ. ਅਮਰੀਕ ਸਿੰਘ ਸ਼ੇਰ ਖਾਂ ਵੱਲੋਂ ਗੁਰਬਾਣੀ ਅਨੁਸਾਰ ਜੀਵਨ ਦਾ ਅਸਲ ਮਨੋਰਥ , ਸ .ਨਰਿੰਦਰ ਪਾਲ ਸਿੰਘ , ਐਡੀਸ਼ਨਲ ਸਟੇਟ ਸਕੱਤਰ ਵੱਲੋਂ ਧਰਮ ਅਤੇ ਵਿਗਿਆਨ ਬਾਰੇ ਵਿਚਾਰ ਰਖੇ ਗਏ , ਅਤੇ ਬਚਿਆਂ ਦੇ ਸਵਾਲ ਦੇ ਜਵਾਬ ਦਿੱਤੇ ਗਏ ਸ. ਗੁਰਚੇਤ ਸਿੰਘ ਵੱਲੋਂ ਚਾਰ ਬੱਜਰ ਕੁਰਹਿਤਾਂ ਅਤੇ ਕਕਾਰਾਂ ਦੀ ਮਹਾਨਤਾ ਬਾਰੇ ਵਿਦਿਆਰਥੀਆਂ ਨਾਲ ਚਾਨਣਾ ਪਾਇਆ ਗਿਆ ਰਾਤ ਦੇ ਸਮੇ ਬੱਚਿਆਂ ਲਈ ਧਾਰਮਿਕ ਫਿਲਮਾਂ , ਅਤੇ ਕਵੀ ਦਰਬਾਰ ਦਾ ਵੀ ਆਯੋਜਨ ਵੀ ਕੀਤਾ ਗਿਆ ਜਿਸ ਵਿੱਚ ਸ. ਗੁਰਭੇਜ ਸਿੰਘ ਕੋਹਾਲਾ , ਗੁਰਮੀਤ ਸਿੰਘ ਕੋਹਰ ਸਿੰਘ ਵਾਲਾ , ਸ. ਸਤਵਿੰਦਰ ਸਿੰਘ ਗੁਰੂ ਹਰ ਸਹਾਏ , ਸਰਬਰਿੰਦਰ ਸਿੰਘ ਲਧੂ ਵਾਲਾ ਅਤੇ ਗੁਰਮੀਤ ਸਿੰਘ. ਸ. ਹਰਦੇਵਸਿੰਘ ਵੱਲੋਂ ਆਪਣੀਆਂ ਕਵਿਤਾਵਾਂ ਨਾਲ ਬੱਚਿਆਂ ਨੂੰ ਨਿਹਾਲ ਕੀਤਾ ਅਤੇ ਬਚਿੱਆਂ ਦੀ ਕਲਾਂ ਨੂੰ ਪਰਖਣ ਲਈ ਕਵਿਤਾ ਮੁਕਾਬਲਾ ਵੀ ਕਰਵਾਇਆ ਗਿਆ ਜਿਸ, ਵਿੱਚ ਚੰਦਰਪ੍ਰੀਤ ਕੋਰ . ਗੀਤਾ,ਰਾਣੀ, ਕਿਰਨਦੀਪ ਕੌਰ , ਨੇ ਕ੍ਰਮਵਾਰ ਪਹਿਲਾਂ , ਦੁਸਰਾ ਅਤੇ ਤੀਸਰਾ ਸਥਾਨ ਅਤੇ ਅਰਸ਼ਦੀਪ ਕੋਰ ਨੇ ਵਿਸ਼ੇਸ ਸਥਾਨ ਹਾਸਿਲ ਕੀਤਾ । ਇਸ ਸਮਾਗਮ ਦੋਰਾਨ ਸ. ਪ੍ਰੀਤਮ ਸਿੰਘ ਬਾਠ , ਸਰਕਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ , ਸ. ਕੁਲਵੰਤ ਸਿੰਘ ਸ਼ਾਮ ਸਿੰਘ ਵਾਲਾ , ਸ, ਗੁਰਮੇਜ ਸਿੰਘ ਪੀ. ਉ ,ਸ. ਮਹਿੰਦਰ ਸਿੰਘ ਸੀ.ਏ ਐਸ .ਐਸ ਬੁਰਜ ਮੱਖਣ ਸਿੰਘ ਵਾਲਾ ਵਿਸ਼ੇਸ ਤੋਰ ਤੇ ਹਾਜਿਰ ਹੋਏ ਅਤੇ ਜੇਤੁ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ ਗਏ ,ਵਿਦਾਇਗੀ ਸ਼ੇਸਨ ਦੋਰਾਨ ਬਚਿਆਂ ਵੱਲੋਂ ਆਪਣੇ ਵਿਚਾਰ ਵੀ ਰੱਖੇ ਗਏ ਅਤੇ ਸਕੂਲ ਦੇ ਪ੍ਰਿੰਸੀਪਲ ਸ੍ਰੀ ਮੰਗਤ ਰਾਏ ਵੱਲੋਂ ਆਪਣੇ ਭਾਵਪੁਰਨ ਸੰਦੇਸ ਵਿੱਚ ਬੱਚਿਆਂ ਨੂੰ ਸਮਾਜ ਅੰਦਰ ਫੈਲ ਰਹੀਆ ਕੁਰੀਤੀਆਂ ਨੂੰ ਠੱਲ ਪਾਉਣ ਲਈ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਸਟੱਡੀ ਸਰਕਲ ਵੱਲੋਂ ਕੀਤੇ ਜਾ ਰਹੇ ਇਹਨਾਂ ਦੀ ਉਪਰਾਲਿਆ ਦੀ ਬਹੁਤ ਜਰੂਰਤ ਹੈ ਅਤੇ ਉਹਨਾਂ ਵੱਲੋਂ ਅਗੇ ਤੋ ਵੀ ਅਜਿਹੇ ਉਪਰਾਲੇ ਕਰਵਾਉਣ ਦਾ ਭਰੋਸਾ ਦਿਤਾ ਇਸ ਮੋਕੇ ਪੁਸਤਕ ਪ੍ਰਦਰਸ਼ਨੀ ਦੀ ਆਯੋਜਨ ਸ. ਦਵਿੰਦਰ ਸਿੰਘ ਕੋਹਰ ਸਿੰਘ ਵਾਲਾ ਦੀ ਅਗਵਾਈ ਹੇਠ ( ਸ. ਕਾਰਜ ਸਿੰਘ , ਸ. ਬਰਜਿੰਦਰ ਸਿੰਘ, ਟੀਮ ਵੱਲੋਂ ਕੀਤਾ ਗਿਆ ।