ਗੁਰੂ ਗੌਬਿੰਦ ਸਿੰਘ ਸਟੱਡੀ ਸਰਕਲ ਵਲੋਂ ਗੁਰੂ ਰਾਮਦਾਸ ਬੀ.ਐਡ ਕਾਲਜ ਵਿਖੇ ਸੈਮੀਨਾਰ ਦਾ ਆਯੋਜਨ

On: 10 October, 2009, By: Press Secretary, Location: Ferozepur

ਗੁਰੂ ਰਾਮ ਦਾਸ ਜੀ ਦੇ ਪ੍ਰਕਾਸ਼ ਦਿਵਸ ਨੂੰ ਸਮਰਪਿਤ ਸਮਾਜਿਕ ਨੈਤਿਕ ਕਦਰ ਕੀਮਤਾਂ ਨੂੰ ਪਰਫੁਲਤ ਕਰਨ ਲਈ ਗੁਰੂ ਰਾਮਦਾਸ ਐਜੁਕੈਸ਼ਨਲ ਬੀ .ਐਡ ਕਾਲਜ ਜਲਾਲਾਬਾਦ ਵਿਖੇ ਗੁਰੂ ਗੌਬਿੰਦ ਸਿੰਘ ਸਟੱਡੀ ਸਰਕਲ ਵਲੋਂ ਨੈਤਿਕ ਕਦਰ ਕੀਮਤਾਂ ਦੇ ਵਿਸ਼ੇ ਤੇ ਵਿਦਿਅਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਸ਼ੈਸ਼ਨ ਦੀ ਸ਼ੁਰੂਆਤ ਤੇ ਕਾਲਜ ਦੀਆਂ ਅਧਿਆਪਕ ਵਿਦਿਆਰਥਨਾਂ ਵੱਲੋਂ (ਗੁਰੂ ਰਾਮਦਾਸ ਰਾਖਹੁ ਸ਼ਰਨਾਈ ਸ਼ਬਦ ਗਾਇਨ ਕੀਤਾ ਗਿਆ ) ਪਹਿਲੇ ਸ਼ੈਸ਼ਨ ਦੋਰਾਨ ਸ. ਨਰਿੰਦਰ ਪਾਲ ਸਿੰਘ ਐਡੀਸ਼ਨਲ ਜੋਨਲ ਸਟੇਟ ਸਕੱਤਰ ਵੱਲੋਂ ਆਪਣੇ ਵਿਸ਼ੇ (ਵਿਦਿਆਰਥੀਆਂ ਦੇ ਅੰਦਰ ਨੈਤਿਕਤਾ ਦੇ ਗੁਣਾਂ ਦਾ ਵਿਕਾਸ ਕਿਸ ਤਰੀਕੇ ਰਾਹੀ ਕਰੀਏ ਜਿਸ ਨਾਲ ਵਿਦਿਆਰਥੀ ਆਪਣੇ ਮਾਤਾ ਪਿਤਾ ਅਤੇ ਅਧਿਆਪਿਕਾ ਦਾ ਸਤਿਕਾਰ ਕਰਨ ਅਤੇ ਆਪਣੇ ਜੀਵਨ ਨੂੰ ਖੁਸ਼ਹਾਲ ਬਣਾ ਸਕਣ ਰਾਹੀ ਵਿਚਾਰ ਰਖੇ ਇਸ ਦੇ ਨਾਲ ਹੀ ਉਹਨਾਂ ਇਹ ਵੀ ਦਸਣ ਦਾ .ਯਤਨ ਕੀਤਾ ਕਿ ਅੱਜ ਦੇ ਪਦਾਰਥ ਵਾਦੀ ਮਾਹੋਲ ਅੰਦਰ ਜੇ ਨੈਤਿਕ ਕਦਰ ਕੀਮਤਾਂ ਸਾਡੇ ਆਪਣੇ ਮਨਾਂ ਅੰਦਰ ਹੋਣਗੀਆਂ ਤਾਂ ਹੀ ਅਸੀ ਆਪਣੇ ਸਮਾਜ ਅੰਦਰ ਆ ਰਹੇ ਨਿਘਾਰ ਨੂੰ ਠੱਲ ਪਾ ਸਕਦੇ ਹਾਂ । ਅਤੇ ਵਧੀਆ ਸਮਾਜ ਸਿਰਜਨ ਦੀ ਆਸ ਨੂੰ ਕਾਇਮ ਰਖਿਆ ਜਾ ਸਕਦਾ ਹੈ। ਕਿਉਕਿ ਵਿਦਿਆਰਥੀ ਆਪਣੇ ਵੱਡਿਆਂ ਅਤੇ ਅਧਿਆਪਿਕਾ ਤੋਂ ਹੀ ਪ੍ਰੇਰਨਾ ਲੈਦੇ ਹਨ ।ਇਸ ਲਈ ਸਾਨੂੰ ਆਪ ਹੀ ਮਾਡਲ ਰੋਲ ਅਦਾ ਕਰਨ ਲਈ ਵਧੀਆ ਮਨੁੰਖ ਬਣਨ ਦੀ ਲੋੜ ਹੈ । ਸ਼ੈਸ਼ਨ ਦੋਰਾਨ ਹੀ ਉਹਨਾਂ ਵੱਲੋਂ ਆਪਣੇ ਜੀਵਨ ਅੰਦਰ ਪਾਏ ਜਾਂਦੇ ਵਹਿਮ ਭਰਮ ,ਅਤੇ ਸ਼ੰਕਿਆ ਦਾ ਗੁਰਬਾਣੀ ਦੀ ਰੋਸ਼ਨੀ ਦੇ ਅਧਾਰ ਤੇ ਸਵਾਲਾਂ ਦੇ ਜਵਾਬ ਦਿੱਤੇ ।

ਦੁਸਰੇ ਸ਼ੈਸ਼ਨ ਦੋਰਾਨ ਸ. ਗੁਰਚੇਤ ਸਿੰਘ ਜੋਨਲ ਸਕੱਤਰ ਫਿਰੋਜਪੁਰ ਮੋਗਾ ਜੋਨ ਵੱਲੋਂ ਆਪਣੀ ਜਿੰਦਗੀ ਨੂੰ ਖੁਸ਼ਹਾਲ ਕਿਵੇ ਰਖੀਏ ਅਤੇ ਸਟੱਡੀ ਸਰਕਲ ਵੱਲੋਂ ਕੀਤੇ ਜਾਂਦੇ ਕਾਰਜਾਂ ਬਾਰੇ ਜਾਣਕਾਰੀ ਦਿਤੀ ਇਸ ਮੋਕੇ ਸ. ਗੁਰਬਚਨ ਸਿੰਘ ਮਦਾਨ ਯੁਨਿਟ ਇੰਚਾਰਜ ਜਲਾਲਾਬਾਦ ਵੀ ਹਾਜਿਰ ਸਨ। ਵਿਦਿਆਰਥੀਆ ਨੂੰ ਆਪਣੀ ਪੜਾਈ ਦੇ ਨਾਲ-ਨਾਲ ਚੰਗਾ ਸਾਹਿਤ ਪੜਨ ਦੀ ਪ੍ਰੇਰਨਾ ਹਿਤ ਪੁਸਤਕ ਪ੍ਰਦਰਸ਼ਨੀ ਦਾ ਵੀ ਆਯੋਜਨ ਕੀਤਾ ਗਿਆ ਜਿਸ ਦੀ ਸੇਵਾ ਸ. ਕਾਰਜ ਸਿੰਘ ਝੋਕ ਟਹਿਲ ਸਿੰਘ ਵਾਲਾ ਅਤੇ ਸ.ਹਰਦੇਵ ਸਿੰਘ ਵੱਲੋਂ ਨਿਭਾਈ ਗਈ ਅੰਤ ਵਿੱਚ ਕਾਲਜ ਦੇ ਪ੍ਰਿੰਸੀਪਲ ਸਰਦਾਰਨੀ ਸਰਬਜੀਤ ਕੋਰ ਵੱਲੋਂ ਸਟੱਡੀ ਸਰਕਲ ਦੇ ਵੱਲੋਂ ਕੀਤੇ ਜਾ ਰਹੇ ਕਾਰਜਾ ਦੀ ਸਲਾਘਾ ਕੀਤੀ ਅਤੇ ਅਧਿਆਪਕ ਵਿਦਿਆਰਥੀਂ ਅਤੇ ਸਮੁਹ ਸਟਾਫ ਦਾ ਵਿਸ਼ੇਸ਼ ਤੋਰ ਧੰਨਵਾਦ ਕੀਤਾ ਅਤੇ ਇਹ ਵੀ ਭਰੋਸਾ ਦਿਵਾਇਆ ਕਿ ਆਉਣ ਵਾਲੇ ਸਮੇਂ ਦੋਰਾਨ ਸਟੱਡੀ ਸਰਕਲ ਜੋ ਵੀ ਕਾਰਜ ਜਲਾਲਾਬਾਦ ਖੇਤਰ ਵਿੱਚ ਕਰੇਗਾ ਗੁਰੂ ਰਾਮਦਾਸ ਬੀ. ਐਡ ਕਾਲਜ ਵੱਲੋਂ ਉਹਨਾਂ ਕਾਰਜਾਂ ਵਿੱਚ ਸ਼ਮੁਲੀਅਤ ਕਰਨ ਦਾ ਯਤਨ ਕੀਤਾ ਜਾਵੇਗਾ ।

Newsletter


Job Placements

Social Empowerment & Economic Development Directorate

Helpline

Helpline

Career Guidance

Career Guidance

Monthly Magazine

Monthly Magazine