ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਫਿਰੋਜ਼ਪੁਰ ਜ਼ੋਨ ਵਲੋਂ ਆਜਾਦ ਮਾਡਲ ਸਕੂਲ, ਘਾਂਗਾ ਵਿਖੇ ਇਕ ਰੋਜ਼ਾ ਵਿਦਿਆਰਥੀ ਸ਼ਖਸੀਅਤ ਉਸਾਰੀ ਕੈਂਪ ਆਯੋਜਿਤ

On: 26 September, 2009, By: Press Secretary, Location: Ferozepur

ਪਿਛਲੇ ਚਾਰ ਦਹਾਕਿਆਂ ਤੋਂ ਵਿਦਿਆਰਥੀਆਂ ਦੇ ਮਨਾਂ ਦੇ ਅੰਦਰ ਨੈਤਿਕ ਕਦਰਾਂ ਕੀਮਤਾਂ ਭਰਣ ਅਤੇ ਨਰੋਆ ਸਮਾਜ ਸਿਰਜਣ ਲਈ ਯੋਗ ਉਪਰਾਲੇ ਕਰਨ ਲਈ ਗੁਰੂ ਗੌਬਿੰਦ ਸਿੰਘ ਸਟੱਡੀ ਸਰਕਲ ,ਫਿਰੋਜਪੁਰ ਜੌਨ ਦੇ ਖੇਤਰ ਵੱਲੋਂ ਅਜਾਦ ਮਾਡਲ ਸਕੂਲ , ਘਾਂਗਾ ਵਿਖੇ ਮਿਤੀ 26.09.09 ਨੂੰ ਇੱਕ ਰੋਜਾ ਵਿਦਿਆਰਥੀ ਸ਼ਖਸੀਅਤ ਉਸਾਰੀ ਕੈਂਪ ਲਗਾਇਆ ਗਿਆ ਜਿਸ ਵਿੱਚ ਵਿਦਿਆਰਥੀ ਨਾਲ ਵੱਖ- ਵੱਖ ਵਿਸ਼ਿਆ ਤੇ ਸਾਝ ਪਾਈ ਗਈ , ਪਹਿਲੇ ਸ਼ੈਸ਼ਨ ਦੋਰਾਨ ਸ. ਨਿਰਮਲ ਸਿੰਘ ਵੱਲੋਂ ਮਾਤਾ –ਪਿਤਾ ,ਅਤੇ ਅਧਿਆਪਕ ਅਤੇ ਵਿਦਿਆਰਥੀ ਦੇ ਰਿਸ਼ਤਿਆਂ ਦੀ ਆਪਸੀ ਸਾਂਝ ਉਪਰ ਵਿਚਾਰ ਸਾਂਝੇ ਕੀਤੇ ਦੁਸਰੇ ਸ਼ੈਸ਼ਨ ਦੋਰਾਨ ਸ ਨਰਿੰਦਰ ਪਾਲ ਸਿੰਘ ਐਡੀਸ਼ਨਲ ਸਟੇਟ ਸਕੱਤਰ ਵੱਲੋਂ (ਚੰਗੀ ਜੀਵਨ ਜਾਂਚ) ਵਿਸ਼ਾ ਗੁਰਬਾਣੀ ਅਨੁਸਾਰ ਸਚਿਆਰੇ ਜੀਵਨ ਜਾਂਚ ਸਬੰਧੀ ਵਿਚਾਰਾਂ ਦਾ ਵਿਸਥਾਰ ਸਾਹਿਤ ਚਾਨਣਾ ਪਾਇਆ ਅਤੇ ਬਚਿਆ ਦੇ ਮਨਾ ਅੰਦਰ ਪਏ ਸ਼ੰਕਿਆ ਦਾ ਉਹਨਾਂ ਦੇ ਸਵਾਲਾਂ ਰਾਹੀ ਗੁਰਬਾਣੀ ਦੇ ਚਾਨਣ ਵਿੱਚ ਜਵਾਬ ਦੇ ਕੇ ਉਹਨਾ ਦੇ ਮਨਾਂ ਅੰਦਰ ਪਾਏ ਸ਼ੰਕਿਆ ਦਾ ਨਿਵਾਰਨ ਕੀਤਾ ਅਤੇ ਸ. ਗੁਰਚੇਤ ਸਿੰਘ ਜੋਨਲ ਸਕੱਤਰ ਫਿਰੋਜਪੁਰ ਮੋਗਾ ਜੋਨ ਵੱਲੋਂ ਨਰੋਆ ਸਮਾਜ ਸਿਰਜਨ ਅਤੇ ਪੰਜਾਬ ਦੀ ਨੋਜਵਾਨ ਪੀੜੀ ਨੂੰ ਨਸ਼ਿਆ ਤੋਂ ਬਚਣ ਲਈ ਵਿਦਿਆਰਥੀਆ ਨਾਲ ਵਿਸ਼ਾ ਸਾਂਝਾ ਕੀਤਾ । ਇਸ ਕੈਪ ਦੋਰਾਨ ਸਕੂਲ ਦੇ ਵਿਦਿਆਰਥੀਆ ਵੱਲੋਂ ਸ਼ਬਦ ਗਾਇਨ ਅਤੇ ਕਵਿਤਾਵਾਂ ਸੁਣਾ ਕੇ ਚੰਗਾ ਰੰਗ ਬੰਨਿਆ ਅਤੇ ਆਪਣੇ ਰਿਵਿਉ ਸ਼ਾਸ਼ਨ ਦੋਰਾਨ ਨਸ਼ੇ ਤੋਂ ਬਚਣ ਅਤੇ ਚੰਗਾ ਸਮਾਜ ਸਿਰਜਨ ਲਈ ਪ੍ਰੇਰਨਾ ਸਬੰਧੀ ਆਪਣੇ ਵਿਚਾਰ ਰੱਖੇ । ਇਸ ਕੈਂਪ ਦੀ ਅਗਵਾਈ ਬੀਬਾ ਸਰਬਜੀਤ ਕੌਰ ਡਇਰੈਕਟਰ ਆਜਾਦ ਮਾਡਲ ਸਕੂਲ ਘਾਂਗਾ ਵੱਲੋਂ ਕੀਤੀ । ਇਸ ਮੋਕੇ ਵਿਦਿਆਰਥੀਆਂ ਨੂੰ ਵਧੀਆ ਸਾਹਿਤ ਪੜਨ ਲਈ ਪ੍ਰੇਰਿਤ ਕਰਨ ਹਿੱਤ ਪੁਸਤਕ ਪ੍ਰਦਰਸ਼ਨੀ ਦਾ ਵੀ ਆਯੋਜਨ ਸ. ਗੁਰਮੀਤ ਸਿਂਘ ਕੋਹਰ ਸਿੰਘ ਵਾਲਾ ਵੱਲੋਂ ਕੀਤਾ ਗਿਆ ਅੰਤ ਵਿੱਚ ਪ੍ਰਿੰਸੀਪਲ ਸ. ਗੁਰਮੀਤ ਸਿੰਘ ਵੱਲੋਂ ਆਏ ਹੋਏ ਪੰਤਵੰਤੇ ਸਜਣਾ ਅਤੇ ਪਿੰਡ ਨਿਵਾਸੀਆਂ ਦਾ ਧੰਨਵਾਦ ਕੀਤਾ ਗਿਆ ।

Guru Gobind Singh Study Circle-Ferozepur Zone organised one day students' personality camp at Azad Model School, Ghanga

Guru Gobind Singh Study Circle(GGSSC) has been working on developing the personality of students for last three decads. Continuing the same progame, GGSSC-Ferozepur Zone organised students personality camp at Azad Model School, Ghanga. More details in the punjabi news published underneath.

Newsletter


Job Placements

Social Empowerment & Economic Development Directorate

Helpline

Helpline

Career Guidance

Career Guidance

Monthly Magazine

Monthly Magazine