ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਭਾਈ ਕਾਨ੍ਹ ਸਿੰਘ ਨਾਭਾ ਮਨੁੱਖੀ ਵਸੀਲੇ ਵਿਕਾਸ ਸੰਸਥਾ ਲੁਧਿਆਣਾ ਵੱਲੋਂ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ੨੫ ਪ੍ਰਚਾਰਕਾਂ ਦਾ ਦੋ ਰੋਜਾ ਓਰੀਐਂਨਟੇਸ਼ਨ ਕੋਰਸ ਲਗਾਇਆ ਗਿਆ। ਇਸ ਕੋਰਸ ਦੇ ਉਦਘਾਟਨੀ ਸਮਾਗਮ ਵਿੱਚ ਸ੍ਰ: ਜਸਪਾਲ ਸਿੰਘ ਜ਼ੋਨਲ ਸਕੱਤਰ ਨੇ ਆਏ ਪ੍ਰਤੀਨਿੱਧਾਂ ਨੂੰ ਜੀ ਆਇਆਂ ਨੂੰ ਕਿਹਾ। ਜੀਵਨ ਘਾੜਤ (Life Skill) ਬਾਰੇ ਪ੍ਰਿੰ: ਰਵੇਲ ਸਿੰਘ, ਕੇਂਦਰੀ ਦਫ਼ਤਰ ਦੇ ਇੰਚਾਰਜ ਡਾ: ਪੁਸ਼ਪਇੰਦਰ ਸਿੰਘ ਤੇ ਸ੍ਰ: ਜਸਬੀਰ ਸਿੰਘ, ਦੁੱਗਰੀ ਹੋਰਾਂ ਵਿਚਾਰਾਂ ਦੀ ਸਾਂਝ ਕੀਤੀ। ਯੁਵਕ ਸੇਵਾਵਾਂ ਦੇ ਡਾਇਰੈਕਟਰ ਸ੍ਰ: ਸਤਨਾਮ ਸਿੰਘ ਸਲ੍ਹੋਪੁਰੀ ਹੋਰਾਂ ਹੁੰਨਰ ਘਾੜਤ, ਸਮਕਾਰੀ ਜਥੇਬੰਦੀਆਂ ਦੀ ਕੈਡਰ ਵਿਊਂਤ, ਪਿੰਡਾਂ ਵਿੱਚ ਕੀਤੇ ਜਾਣ ਵਾਲੇ ਕਾਰਜ ਵਿਸ਼ਿਆਂ ਤੇ ਵਿਚਾਰ ਰੱਖੇ। ਐਡੀਸ਼ਨਲ ਚੀਫ਼ ਸਕੱਤਰ ਪ੍ਰੋ: ਬਲਵਿੰਦਰਪਾਲ ਸਿੰਘ ਹੋਰਾਂ ਪ੍ਰਚਾਰ ਦੀਆਂ ਸਮੱਸਿਆਵਾਂ, ਸਮਾਜਿਕ ਅਧਿਕਾਰਤਾ ਤੇ ਆਰਥਿਕ ਵਿਕਾਸ ਦੇ ਡਾਇਰੈਕਟਰ ਸ੍ਰ: ਇਕਬਾਲ ਸਿੰਘ ਹੋਰਾਂ ਕੈਰੀਅਰ ਕੌਂਸਲਿੰਗ ਤੇ ਕਿਰਤ, ਸ੍ਰ: ਗੁਰਸ਼ਰਨ ਸਿੰਘ ਚੰਡੀਗੜ੍ਹ ਹੋਰਾਂ ਟੀਮ ਵਰਕ ਤੇ ਟੀਮ ਸਪਿਰਟ ਸਬੰਧੀ ਵਿਚਾਰ ਸਾਂਝੇ ਕੀਤੇ। ਸ੍ਰ: ਸਰਬਜੀਤ ਸਿੰਘ ਰੇਨੂਕਾ ਹੋਰਾਂ ਸੰਚਾਰ ਘਾੜਤ (Communication Skill) ਲੁਧਿਆਣਾ ਜ਼ੋਨ ਦੇ ਮੀਤ ਪ੍ਰਧਾਨ ਸ੍ਰ: ਸੁਰਜੀਤ ਸਿੰਘ ਹੋਰਾਂ ''ਨਿੱਕੀਆਂ ਜ਼ਿੰਦਾਂ-ਵੱਡਾ ਸਾਕਾ'' ਤੇ ਸਲਾਈਡ ਸ਼ੋਅ ਦਿਖਾਇਆ।
ਵਿਦਾਇਗੀ ਸੈਸ਼ਨ ਦੌਰਾਨ ਜਥੇਬੰਦੀ ਦੇ ਚੀਫ਼ ਸਕੱਤਰ ਸ੍ਰ: ਇੰਦਰਪਾਲ ਸਿੰਘ ਹੋਰਾਂ ਸਮੂੰਹ ਪ੍ਰਚਾਰਕਾਂ ਨੂੰ ਪੂਰੀ ਤਨਦੇਹੀ ਨਾਲ ਸੇਵਾ ਖੇਤਰ ਵਿੱਚ ਡੱਟਣ ਦਾ ਸੁਨੇਹਾ ਦਿੱਤਾ ਤੇ ਆਪਣੇ ਕਰ ਕਮਲਾਂ ਨਾਲ ਪ੍ਰਚਾਰਕਾਂ ਨੂੰ ਕੋਰਸ ਦੇ ਸਰਟੀਫਿਕੇਟ ਤਕਸੀਮ ਕੀਤੇ। ਵਿਸ਼ੇਸ਼ ਮਹਿਮਾਨ ਸ੍ਰ: ਚਰਨਜੀਤ ਸਿੰਘ, ਪ੍ਰਿੰ: ਸੁਰਿੰਦਰਬੀਰ ਸਿੰਘ ਹੋਰਾਂ ਸੰਬੋਧਨ ਕੀਤਾ। ਸ੍ਰ: ਸਰਬਜੀਤ ਸਿੰਘ (ਆਸ ਕਿਰਨ) ਹੋਰਾਂ ਵੀ ਸੰਬੋਧਨ ਕੀਤਾ।