ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਫਰੀਦਕੋਟ-ਮੁਕਤਸਰ-ਬਠਿੰਡਾ ਜ਼ੋਨ ਵਲੋਂ ਗੁਰਬਾਣੀ ਕੰਠ ਮੁਕਾਬਲਾ ਆਯੋਜਿਤ

On: 16 September, 2009, By: Press Secretary, Location: Bathinda

ਬੱਚਿਆਂ ਅਤੇ ਨੌਜਵਾਨਾਂ ਨੂੰ ਗੁਰਬਾਣੀ ਦੇ ਸਰਬਸਾਂਝੇ ਅਤੇ ਅਮੀਰ ਵਰਿਸੇ ਨਾਲ ਜੋੜਨ ਦੇ ਉਪਰਾਲੇ ਵਜੋਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ , ਫਰੀਦਕੋਟ-ਮੁਕਤਸਰ-ਬਠਿੰਡਾ ਜ਼ੋਨ ਵੱਲੋਂ, ਮਾਡਰਨ ਜਿਊਲਰਜ਼, ਕੋਟਕਪੂਰਾ ਦੀ ਸਰਪ੍ਰਸਤੀ ਹੇਠ ਗੁਰਬਾਣੀ ਕੰਠ ਮੁਕਾਬਲਾ, ਡਾ: ਹਰੀ ਸਿੰਘ ਸੇਵਕ ਸਰਕਾਰੀ ਸੀ:ਸੈ:ਸਕੂਲ, ਕੋਟਕਪੂਰਾ ਵਿਖੇ ਕਰਵਾਇਆ ਗਿਆ। ਜ਼ਿਸ ਵਿੱਚ ਇਲਾਕੇ ਦੇ 160 ਸਕੂਲਾ ਅਤੇ ਕਾਲਜਾਂ ਦੇ 1000 ਤੋਂ ਵੀ ਵੱਧ ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੁਕਾਬਲੇ ਲਈ ਪ੍ਰਤੀਯੋਗੀਆਂ ਨੂੰ 51000 ਰੁ: ਦੂਜੇ ਸਥਾਨ ਤੇ 3100 ਅਤੇ ਤੀਜੇ ਸਥਾਨ 2100 ਅਤੇ ਵਿਸ਼ੇਸ਼ ਸਥਾਨ ਹਾਸਲ ਕਰਨ ਵਾਲੇ 30 ਵਿਦਿਆਰਥੀਆਂ ਨੂੰ 1100ਦੇ ਆਕਰਸ਼ਕ ਗਿਫਟ ਪੈਕ ਦੇ ਕੇ ਸਨਮਾਨਤ ਕੀਤਾ ਗਿਆ। ਗਿਫਟ ਪੈਕ ਵਿੱਚ ਡੀ.ਵੀ.ਡੀ.ਪਲੇਅਰ, ਫੋਨ ਸੈੱਟ, ਕੈਲਕੂਲੇਟਰ, ਵਾਲ ਕਲਾਕ, ਯਾਦਗਾਰੀ ਸਿੱਕਾ, ਧਾਰਿਮਕ ਸੀਡੀਜ਼ ਅਤੇ ਪੁਸਤਕਾਂ ਦਾ ਸੈੱਟ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ਬਦਾਰਥ ਆਦਿ ਸ਼ਾਮਲ ਸਨ। ਇਸ ਤੋਂ ਇਲਾਵਾ ਸਮਾਗਮ ਵਿੱਚ ਸ਼ਾਮਲ ਸੰਗਤ ਅਤੇ ਵਿਦਿਆਰਥੀਆਂ ਨੂੰ ਗੁਰਬਾਣੀ ਅਤੇ ਸਿੱਖ ਇਤਿਹਾਸ ਬਾਰੇ 10 ਸੁਆਲ ਪੁੱਛੇ ਗਏ ਅਤੇ ਹਰੇਕ ਸੁਆਲ ਦਾ ਜੁਆਬ ਦੇਣ ਵਾਲੇ ਨੂੰ 500 ਦਾ ਗਿਫਟ ਪੈਕ ਦੇ ਕੇ ਸਨਮਾਨਤ ਕੀਤਾ ਗਿਆ। ਸਨਮਾਨ ਨਿਸ਼ਾਨੀ ਅਤੇ ਗੁਰਮਤਿ ਸਾਹਿਤ ਦਿੱਤਾ ਗਿਆ।

ਇਨਾਮ ਵੰਡ ਸਮਾਗਮ ਦੀ ਸ਼ੁਰੂਆਤ ਵਿੱਚ ਸ੍ਰ: ਚਰਨਜੀਤ ਸਿੰਘ ਚੰਨੀ ਦੇ ਰਾਗੀ ਜੱਥੇ ਵਲੋਂ ਹਾਜ਼ਰ ਸੰਗਤ ਅਤੇ ਬੱਚਿਆਂ ਨਾਲ ਰਲ ਕੇ ਇੱਕ ਸ਼ਬਦ ਗਾਇਨ ਕੀਤਾ ਗਿਆ। ਇਸ ਮੌਕੇ ਸ੍ਰ: ਹਰਿੰਦਰ ਸਿੰਘ, ਚੇਅਰਮੈਨ, ਪੰਜਾਬ ਰਾਜ ਬਿਜਲੀ ਬੋਰਡ, ਸ੍ਰ: ਮਨਤਾਰ ਸਿੰਘ ਬਰਾੜ, ਬਤੋਰ ਵਿਸ਼ੇਸ਼ ਮਹਿਮਾਨ ਸ਼ਾਮਲ ਹੋਏ। ਇੰਨਾ ਤੋਂ ਇਲਾਵਾ ਮੈਡਮ ਪਰਮਜੀਤ ਕੌਰ, ਪ੍ਰਧਾਨ ਮਿਊਸਪਲ ਕਮੇਟੀ ਕੋਟਕਪੂਰਾ, ਸ੍ਰ: ਦੀਦਾਰ ਸਿੰਘ, ਸ੍ਰ: ਜਗਜੀਤ ਸਿੰਘ, ਮਾਡਰਨ ਜਿਊਲਰਜ਼, ਸ੍ਰ: ਬਲਵਿੰਦਰ ਸਿੰਘ, ਜ਼ੋਨਲ ਪ੍ਰਧਾਨ ਸ੍ਰ: ਗੁਰਬਚਨ ਸਿੰਘ ਦੋਦਾ ਅਤੇ ਇਲਾਕੇ ਦੀਆਂ ਸਿਰਕੱਢ ਸਖਸੀਅਤ ਇਸ ਮੌਕੇ ਹਾਜ਼ਰ ਸਨ। ਮਹਿਮਾਨਾਂ ਵਲੋਂ ਜੇਤੂ ਵਿਦਿਆਰਥੀਆਂ ਦੇ ਨਾਲ ਨਾਲ ਤਿਆਰੀ ਕਰਵਾਉਣ ਵਾਲੇ ਅਧਿਆਪਕ ਸਾਹਿਬਾਨ ਨੂੰ ਵੀ ਸਨਮਾਲਤ ਕੀਤਾ। ਇਸ ਮੌਕੇ ਬੁਲਾਰਿਆਂ ਵੱਲੋਂ ਜਿੱਥੇ ਬੱਚਿਆਂ ਅਤੇ ਨੌਜਵਾਨ ਵਰਗ ਨੂੰ ਉਨ੍ਹਾਂ ਦੀ ਇਸ ਪ੍ਰਾਪਤੀ ਲਈ ਵਧਾਈ ਦਿੱਤੀ। ਉਥੇ ਸੁਚੱਜੀ ਸਖਸੀਅਤ ਉਸਾਰੀ ਅਤੇ ਉਸਾਰੂ ਸਮਾਜ ਸਿਰਜਣਾ ਲਈ ਗੁਰਬਾਣੀ ਕੰਠ ਕਰਨ ਦੇ ਨਾਲ ਨਾਲ ਇਸ ਨੂੰ ਗੁਰਬਾਣੀ ਦਾ ਅਧਾਰ ਬਣਾਉਣ ਦੀ ਪ੍ਰੇਰਨਾ ਕੀਤੀ। ਇਸ ਉਤਸ਼ਾਹ ਭਰੇ ਅਤੇ ਭਾਵਕਤਾ ਵਾਲੇ ਮਾਹੌਲ ਦਾ ਸਿਖਰ ਉਸ ਵੇਲੇ ਬਣਿਆ ਜਦੋਂ ਰਮੇਸ਼ ਕੁਮਾਰ ਨਾਮਕ ਨੋਜਵਾਨ ਲੱਤਾਂ ਅਤੇ ਠੀਕ ਤਰੀਕੇ ਨਾਲ ਬੋਲਣ ਤੇ ਅਪੰਗ ਹੋਣ ਕਰਕੇ ਆਪਣੇ ਪਿਤਾ ਦੇ ਮੋਢਿਆ ਤੇ ਚੜ ਕੇ ਸਟੇਜ ਤੇ ਆਪਣਾ ਵਿਸ਼ੇਸ਼ ਸਨਮਾਨ ਹਾਸਲ ਕਰਨ ਲਈ ਆਇਆ ਜਿਸ ਨੇ ੨੪ ਬਾਣੀਆਂ ਕੰਠ ਕਰਕੇ ਸੁਣਾਈਆਂ। ਸ੍ਰ: ਗੁਰਦੇਵ ਸੁਣਾ ਕੇ ਮਾਹੌਲ ਨੂੰ ਜੋਸ਼ਮਈ ਬਣਾ ਦਿੱਤਾ। ਜੈਕਾਰਿਆਂ ਦੀ ਗੂੰਜ ਵਿੱਚ ਸਮਾਗਮ ਸਮਾਪਤ ਹੋਇਆ।

ਇਸ ਮੌਕੇ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ ਸੀ। ਗੁਰੂ ਕਾ ਲੰਗਰ ਅਤੁੱਟ ਵਰਤਿਆ। ਨਤੀਜੇ ਇਸ ਪ੍ਰਕਾਰ ਰਹੇ :

ਪਹਿਲਾ ਸਥਾਨ : ਅਰਸ਼ਦੀਪ ਸਿੰਘ : ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਗੋਨਿਆਣਾ
ਦੂਜਾ ਸਥਾਨ : ਕਮਲਪ੍ਰੀਤ ਕੌਰ : ਪ੍ਰਿੰਸ ਪਬਲਿਕ ਹਾਈ ਸਕੂਲ, ਗੋਨਿਆਣਾ
ਤੀਜਾ ਸਥਾਨ : ਮਿਲਨਪ੍ਰੀਤ ਸਿੰਘ : ਗੁਰੂ ਨਾਨਕ ਪਬ: ਸਕੂਲ, ਗੋਨਿਆਣਾ

੧੧ ਤੋਂ ੧੮ ਸਾਲ
ਪਹਿਲਾ ਸਥਾਨ : ਸੁਖਜੀਤ ਕੌਰ : ਐਨ ਐਸ ਐਮ ਪੀ. ਸਕੂਲ, ਹਾਕਮਵਾਲਾ
ਦੂਜਾ ਸਥਾਨ : ਪੁਸ਼ਪਿੰਦਰ ਕੌਰ : ਸਰਕਾਰੀ ਰਜਿੰਦਰਾ ਕਾਲਜ, ਬਠਿੰਡਾ
ਤੀਜਾ ਸਥਾਨ : ਜਗਜੀਤ ਸਿੰਘ ਗੁਰੂ ਨਾਨਕ ਪਬਲਿਕ ਸਕੂਲ, ਬਠਿੰਡਾ

੧੮ ਤੋਂ ੨੫ ਸਾਲ
ਪਹਿਲਾ ਸਥਾਨ : ਭਾਈ ਆਸਾ ਸਿੰਘ ਗਰਲਜ ਕਾਲਜ, ਗੋਨਿਆਣਾ
ਦੂਜਾ ਸਥਾਨ : ਗੁਰਮਤਿ ਵਿਦਿਆਲਾ
ਤੀਜਾ ਸਥਾਨ : ਭਾਈ ਆਸਾ ਸਿੰਘ ਗਰਲਜ਼ ਕਾਲਜ, ਗੋਨਿਆਣਾ

Related Images:

Newsletter


Job Placements

Social Empowerment & Economic Development Directorate

Helpline

Helpline

Career Guidance

Career Guidance

Monthly Magazine

Monthly Magazine