ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਰੋਪੜ ਜ਼ੋਨ ਵਲੋਂ ਚਾਰ ਰੋਜਾ ਵਿਦਿਆਰਥੀ ਸ਼ਖਸੀਅਤ ਉਸਾਰੀ ਕੈਂਪ ਆਯੋਜਿਤ

On: 17 August, 2009, By: Press Secretary, Location: Ropar

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਰੋਪੜ ਜ਼ੋਨ ਵਲੋਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸੈਕਟਰ-੨ ਨਵਾਂ ਨੰਗਲ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਪ੍ਰਧਾਨ ਸਾਹਿਬਾਨਾਂ ਨੇ ਕੈਂਪ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਕਿਹਾ ਕਿ ਹਾਲਾਤ ਨੂੰ ਦੇਖਦੇ ਹੋਏ, ਨਵੀਂ ਪਨੀਰੀ ਨੂੰ ਸੰਭਾਲਣ ਦੇ ਅਜਿਹੇ ਉਪਰਾਲਿਆਂ ਦੀ ਹਰ ਗੁਰਦੁਆਰੇ ਅਤੇ ਸੰਸਥਾ ਵਿੱਚ ਸਖਤ ਜ਼ਰੂਰਤ ਹੈ। ਉਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਅਤੇ ਗੁਰਦੁਆਰਾ ਸਾਹਿਬ ਵਲੋਂ ਅਜਿਹੇ ਆਧੁਨਿਕ ਇਲੈਕਟ੍ਰੋਨਿਕ ਮੀਡੀਏ ਵਾਲੇ ਅਜਿਹੇ ਉਪਰਾਲਿਆਂ ਦੀ ਭਰਪੂਰ ਸ਼ਲਾਘਾ ਕੀਤੀ।

ਕੈਂਪ ਦੀ ਸ਼ੁਰੂਆਤ : ਰਜਿੰਦਰ ਸਿੰਘ (ਪ੍ਰਧਾਨ ਸਮੂੰਹ ਗੁਰਦੁਆਰਾ ਤਾਲਮੇਲ ਕਮੇਟੀ) ਅਤੇ ਡਾ.ਜੇ.ਐਸ.ਐਸ.ਕੈਹਲ ਦੀ ਮੌਜੂਦਗੀ ਅੰਦਰ ਕੈਂਪਰਾਂ ਵਲੋਂ ਚੀਫ਼ ਕੈਂਪ ਕਮਾਂਡਰ ਸ੍ਰ: ਇੰਦਰਜੀਤ ਸਿੰਘ ਦੀ ਅਗਵਾਈ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਆਪਾ ਸਮਰਪਣ (ਗਾਰਡ ਆਫ ਆਨਰ) ਦੇ ਐਲਾਨ ਅਤੇ ਬੱਚਿਆਂ ਵਲੋਂ ਗਾਏ ਸ਼ਬਦ ਦੇ ਕੀਰਤਨ ਨਾਲ ਹੋਈ। ਸ੍ਰ: ਰਜਿੰਦਰ ਸਿੰਘ (ਪ੍ਰਧਾਨ, ਸਮੂਹ ਗੁਰਦੁਆਰਾ ਤਾਲਮੇਲ ਕਮੇਟੀ) ਅਤੇ ਡਾ: ਜੇ.ਐਸ.ਐਸ.ਕੈਹਲ ਵਲੋਂ ਵਾਤਾਵਰਨ ਦੀ ਸੰਭਾਲ ਕਰਨ ਲਈ ਰੁੱਖ ਲਗਾਏ ਗਏ ਅਤੇ ਵਿਦਿਆਰਥੀਆਂ ਨੂੰ ਵਾਤਾਵਰਨ ਸੰਭਾਲਣ ਦਾ ਸੰਦੇਸ਼ ਦਿੱਤਾ।

ਕੈਂਪ ਵਿੱਚ ਵਿਦਿਵਾਨਾਂ ਨੇ ਗੁਰਮਤਿ ਬਾਰੇ ਵਿਚਾਰਾਂ ਕੀਤੀਆਂ ਜਿਵੇ ਕਿ ਸ੍ਰ: ਗੁਲਜ਼ਾਰ ਸਿੰਘ ਕੰਗ ਨੇ "ਸੰਸਾਰ ਦੇ ਪ੍ਰਮੁੱਖ ਧਰਮ" ਮਾ: ਅਮਰੀਕ ਸਿੰਘ ਨੇ "ਵਾਤਾਵਰਨ ਤੇ ਸਿਹਤ ਸੰਭਾਲ", ਸ੍ਰ: ਹਰਭਜਨ ਸਿੰਘ (ਨੰਗਲ ਦੇ ਯੂਨਿਟ ਸਕੱਤਰ) ਨੇ "ਸ਼ਬਦ ਗੁਰੂ ਜਗਤ ਗੁਰੂ", ਤਰਨਜੀਤ ਕੌਰ ਨੇ "ਪ੍ਰਸਿੱਧ ਸਿੱਖ ਬੀਬੀਆਂ", ਸ੍ਰ: ਹਰਜੀਤ ਸਿੰਘ (ਮੀਤ ਪ੍ਰਧਾਨ ਨੰਗਲ) ਨੇ "ਸਿੱਖ ਧਰਮ ਦੇ ਮੁਢਲੇ ਸਿਧਾਂਤ" ਸ੍ਰ: ਕਮਲਜੀਤ ਸਿੰਘ ਨੇ (ਜ਼ੋਨਲ ਸਕੱਤਰ ਰੋਪੜ) ਨੇ "ਸ਼ਖਸੀਅਤ ਉਸਾਰੀ", ਸ੍ਰ: ਚਰਨਜੀਤ ਸਿੰਘ (ਯੂਨਿਟ ਪ੍ਰਧਾਨ ਰੋਪੜ) ਨੇ "ਕੇਸ ਤੇ ਦਸਤਾਰ", ਸ੍ਰ: ਲਖਵਿੰਦਰ ਸਿੰਘ (ਯੂਨਿਟ ਪ੍ਰਧਾਨ ਨੰਗਲ) ਨੇ "ਪੰਜ ਕਕਾਰ" ਅਤੇ ਸ੍ਰ: ਅਮਨਦੀਪ ਸਿੰਘ (ਮੀਤ ਸਕੱਤਰ ਵਿਦਿਆਰਥੀ ਵਿੰਗ) ਨੇ "ਚੋਣਵੇਂ ਸਿੱਖ ਸ਼ਹੀਦ" ਆਦਿ ਵਿਸ਼ਿਆਂ 'ਤੇ ਬਹੁਤ ਡੂੰਘਾਈ ਨਾਲ ਚਾਨਣਾ ਪਾਇਆ। ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸ੍ਰ: ਕਰਨੈਲ ਸਿੰਘ ਨੇ ਛੋਟੇ ਬੱਚਿਆਂ ਨੂੰ ਗੁਰਮਤਿ ਅਨੁਸਾਰ ਆਦਤਾਂ ਹੁਣ ਤੋਂ ਹੀ ਪਾਉਣ ਲਈ ਪੇ੍ਰਨਾ ਦਿੱਤੀ।

ਸ੍ਰ: ਅਮਨਦੀਪ ਸਿੰਘ (ਮੀਤ ਸਕੱਤਰ ਵਿਦਿਆਰਥੀ ਵਿੰਗ) ਨੇ "ਮਾਡਰਨ ਸਿੱਖ" ਵਿਸ਼ੇ 'ਤੇ ਸਲਾਈਡ ਸ਼ੋਅ ਦਿਖਾਇਆ। ਐਨੀਮੇਟਡ ਫਿਲਮ "ਸੁੰਦਰੀ" ਅਤੇ ਧਾਰਿਮਕ ਫਿਲਮ "ਸਰਦਾਰੀ" ਵੀ ਦਿਖਾਈ ਗਈ । ਸਰੋਤਿਆਂ ਵਲੋਂ ਹਰ ਇੱਕ ਵਿਸ਼ੇ 'ਤੇ ਹੀ ਹਾਜ਼ਰ ਵਿਦਵਾਨਾਂ ਵਲੋਂ ਕੀਤਾ ਗਿਆ। ਇਸ ਕੈਂਪ ਦੀ ਇਹ ਵਿਸ਼ੇਸ਼ਤਾ ਰਹੀ ਕਿ ਸਾਰੇ ਵਿਦਵਾਨਾਂ ਨੇ ਕੈਂਪਰਾਂ ਨੂੰ ਸਵਾਲ ਪੁੱਛਣ ਲਈ ਉਤਸ਼ਾਹਤ ਕੀਤਾ ਜਿਸ ਦੇ ਨਤੀਜੇ ਵਜੋਂ ਸਾਰੇ ਕੈਂਪਰ ਕੈਂਪ ਦੌਰਾਨ ਮਿਲੇ ਗਿਆਨ ਨਾਲ ਸੰਤੁਸ਼ਟ ਹੁੰਦੇ ਰਹੇ। ਵਿਦਿਆਰਥੀਆਂ ਦਾ ਕਵੀ ਦਰਬਾਰ ਵੀ ਕਰਵਾਇਆ ਗਿਆ ਜਿਸ ਵਿੱਚ ੨੫ ਵਿਦਿਆਰਥੀਆਂ ਨੇ ਹਿੱਸਾ ਲਿਆ। ਪਿੰਡ ਸਨੋਲੀ ਮਜਾਰਾ ਦੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੁੰਦਰ ਦਸਤਾਰ ਸਜਾਉ ਮੁਕਾਬਲਾ ਕਰਵਾਇਆ ਗਿਆ। ਜਿਸ ਵਿੱਚ ਕੈਂਪ ਦੇ ਵਿਦਿਆਰਥੀਆਂ ਵਲੋਂ ਹਿੰਸਾ ਲਿਆ ਗਿਆ ਤੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।

ਅਖੀਰ ਵਿੱਚ ਕੈਂਪ ਰਿਵੀਊ ਸੈਸ਼ਨ ਹੋਇਆ ਜਿਸ ਵਿੱਚ ਕੈਂਪ ਵਿੱਚ ਸ਼ਾਮਲ ਹੋਣ ਵਾਲੇ ਵਿਦਿਆਰਥੀਆਂ ਨੇ ਕੈਂਪ ਦੇ ਆਯੋਜਨ ਅਤੇ ਇਸ ਦੇ ਸਾਰੇ ਪ੍ਰੋਗਰਾਮਾਂ ਨੂੰ ਬਹੁਤ ਸਲਾਹਿਆ ਅਤੇ ਅਜਿਹੇ ਕੈਂਪ ਵਾਰ-ਵਾਰ ਹਰ ਇਲਾਕੇ ਵਿੱਚ ਲਗਾਉਣ ਦਾ ਸੁਝਾਅ ਦਿੱਤਾ। ਜ਼ਿਆਦਾਤਰ ਵਿਦਿਆਰਥੀਆਂ ਨੇ ਦੱਸਿਆ ਕਿ ਪਹਿਲੀ ਵਾਰ ਅਜਿਹੇ ਕੈਂਪ ਵਿੱਚ ਹਿੱਸਾ ਲੈ ਕੇ ਉਨ੍ਹਾਂ ਨੂੰ ਮਹਿਸੂਸ ਹੋਇਆ ਹੈ ਕਿ ਸਿੱਖੀ ਦਾ ਪ੍ਰਚਾਰ ਅਤੇ ਸੇਵਾ ਇਸੇ ਤਰ੍ਹਾਂ ਹੀ ਹੋ ਸਕਦੀ ਹੈ।

ਕਵੀ ਵਿਦਿਆਰਥੀਆਂ ਨੂੰ ਇਨਾਮ ਦਿੱਤੇ ਗਏ। ਕੈਂਪ ਦੌਰਾ ਨ ਸਰਗਰਮੀਆਂ ਵਿੱਚ ਭਾਗ ਲੈਣ ਵਾਲਿਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਗੁਰਦੁਆਰਾ ਸਾਹਿਬ ਦੇ ਪ੍ਰਧਾਨ ਕਰਨੈਲ ਸਿੰਘ ਨੇ ਕਿਹਾ ਕਿ ਇਸ ਕੈਂਪ ਵਿੱਚੋਂ ਜੋ ਸੇਧ ਮਿਲੀ ਹੈ, ਉਸ ਨੂੰ ਵਿਦਿਆਰਥੀ ਹਮੇਸ਼ਾ ਯਾਦ ਰੱਖ ਕੇ ਉਸ 'ਤੇ ਅਮਲ ਕਰਨ। ਉਨ੍ਹਾਂ ਨੇ ਐਲਾਂਨ ਕੀਤਾ ਕਿ ਅੱਗੇ ਤੋਂ ਅਜਿਹੇ ਕੈਂਪ ਜ਼ਿਆਦਾ ਦਿਨਾਂ ਲਈ ਲਗਾਏ ਜਾਣਗੇ। ਅਖੀਰ ਵਿੱਚ ਯੂਨਿਟ ਪ੍ਰਧਾਨ ਨੰਗਲ ਸ੍ਰ: ਲਖਵਿੰਦਰ ਸਿੰਘ ਨੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ, ਗੁਰਦੁਆਰਾ ਕਮੇਟੀ, ਸਾਰੇ ਕੈਂਪਰਾਂ, ਸਟੱਡੀ ਸਰਕਲ ਦੇ ਅਹੁੱਦੇਦਾਰ, ਬੁਲਾਰਿਆਂ ਅਤੇ ਪ੍ਰਧਾਨ ਵਿੱਚ ਮਦਦ ਕਰਨ ਵਾਲਿਆਂ ਦਾ ਧੰਨਵਾਦ ਕੀਤਾ ਅਤੇ ਸਾਰਿਆਂ ਦਾ ਵਿਸ਼ੇਸ਼ ਸਨਮਾਨ ਕੀਤਾ।

ਕੈਂਪ ਦੌਰਾਨ ਰਮਨਜੀਤ ਕੌਰ, ਸੁਖਜੀਤ ਕੌਰ ਅਤੇ ਸਤਿੰਦਰਪਾਲ ਕੌਰ ਨੇ ਰਜਿਸਟਰੇਸ਼ਨ ਦੀ ਸੇਵਾ ਨਿਭਾਈ। ਸ੍ਰ: ਜਸਪ੍ਰੀਤ ਸਿੰਘ, ਸ੍ਰ: ਗੁਰਪ੍ਰੀਤ ਸਿੰਘ, ਸ੍ਰ: ਜਗਦੀਪ ਸਿੰਘ, ਸ: ਅਮਰਿੰਦਰ ਸਿੰਘ, ਸ੍ਰ: ਤੇਜਿੰਦਰ ਸਿੰਘ ਬੇਲਾ, ਸ੍ਰ : ਕੁੰਵਰਪ੍ਰੀਤ ਸਿੰਘ, ਸ੍ਰ: ਕਮਲਜੀਤ ਸਿੰਘ ਨੇ ਆਪਣੀਆਂ ਸੇਵਾਵਾਂ ਦਾ ਹਿੱਸਾ ਪਾ ਕੇ ਕੈਂਪ ਨੂੰ ਸਫਲ ਬਣਾਇਆ।

Related Images:

Newsletter


Job Placements

Social Empowerment & Economic Development Directorate

Helpline

Helpline

Career Guidance

Career Guidance

Monthly Magazine

Monthly Magazine