ਸੰਤ ਗੁਰਬਖਸ਼ ਸਿੰਘ ਜੀ ਡੰਨਾਂ ਦੀ ਸੁਚੱਜੀ ਨਿਗਰਾਨੀ ਹੇਠ ਭਾਰਤ ਦੀ ਅਜਾਦੀ ਵਾਲੇ ਦਿਨ ਮਿਤੀ 15-8-2009 ਨੂੰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਜੰਮੂ-ਕਸ਼ਮੀਰ ਵਲੋਂ ਡਾਕਟਰ ਰਾਜਿੰਦਰ ਸਿੰਘ ਜੀ (ਆਈ ਸਰਜਨ) ਐਨ.ਆਰ.ਆਈ ਹਸਪਤਾਲ ਸ੍ਰੀ ਆਨੰਦਪੁਰ ਸਾਹਿਬ ਦੀ ਟੀਮ ਦੇ ਸਹਿਯੋਗ ਨਾਲ ਮੁਫਤ ਮੈਡੀਕਲ ਕੈਂਪ ਲਗਾਇਆ ਗਿਆ ਅਤੇ ਦਵਾਈ ਵੀ ਮੁਫਤ ਦਿੱਤੀਆਂ ਗਈਆਂ। ਇਸ ਮੌਕੇ ਤੇ ਡਾਕਟਰ ਸ਼ਾਫੀਕ ਚੋਹਾਨ (ਐਮ.ਡੀ) ਡਾਕਟਰ ਸੁਸ਼ੀਲ ਕੋਤਰੂ (ਐਮ.ਡੀ.) ਡਾਈਬਟੀਸ ਅਤੇ ਡਾਕਟਰ ਈਸ਼ਾ ਪੁਰੀ ਡਾਈਟੇਸ਼ਨ (ਬੀ.ਐਨ) ਹਸਪਤਾਲ ਵਾਲਿਆਂ ਨੇ ਵੀ ਪੂਰਾ ਸਹਿਯੋਗ ਦਿੱਤਾ। ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਜੰਮੂ ਦੀ ਤਰਫੋਂ, ਸ੍ਰ: ਭੁਪਿੰਦਰ ਸਿੰਘ ਜੀ ਪ੍ਰਧਾਨ, ਸ੍ਰ: ਬਲਦੇਵ ਸਿੰਘ, ਸ੍ਰ: ਰੰਗੀਲ ਸਿੰਘ, ਸ੍ਰ: ਬਲਵਿੰਦਰ ਸਿੰਘ, ਸ੍ਰ: ਸੁਰਤ ਸਿੰਘ, ਸ੍ਰ: ਬਲਦੇਵ ਸਿੰਘ, ਸ੍ਰ: ਸੁਰਤ ਸਿੰਘ, ਸ੍ਰ: ਬਲਦੇਵ ਸਿੰਘ, ਸ੍ਰ: ਜਸਵਿੰਦਰ ਸਿੰਘ, ਸ੍ਰ: ਤਜਿੰਦਰ ਸਿੰਘ, ਸ੍ਰ: ਗੁਰਪ੍ਰਸਾਦ ਸਿੰਘ ਮੌਜੂਦ ਸਨ।
ਇਸ ਮੌਕੇ ਤੇ ਸੰਤ ਤੇਜਵੰਤ ਸਿੰਘ ਜੀ ਮੁੱਖ ਸਰਪ੍ਰਸਤ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਜੰਮੂ ਕਸ਼ਮੀਰ ਨੇ ਚਾਨਣਾ ਪਾਇਆ ਕਿ ਪਰਮਾਤਮਾ ਨੇ ਅੱਖਾਂ ਹਰ ਇਕ ਜੀਵ ਨੂੰ ਬਖਸ਼ੀਆਂ ਹਨ ਅਤੇ ਇਨ੍ਹਾਂ ਤੋਂ ਬਿਨਾਂ ਦੁਨਿਆਵੀ ਅੰਦੇਰਾ ਹੈ ਅਤੇ ਕਿਸੇ ਲਈ ਅੱਖਾਂ ਦਾਨ ਕਰਨਾਂ ਇਕ ਵੱਡਾ ਪਰਉਪਕਾਰ ਹੈ ਅਤੇ ਇਨ੍ਹਾਂ ਦਾ ਇਲਾਜ ਮੁਫਤ ਕਰਨਾਂ ਵੱਡਾ ਭਲਾ ਹੈ ਇਸਦੇ ਨਾਲ ਹੀ ਕਿਹਾ ਕਿ ਸ਼ੂਗਰ ਦਾ ਬਹੁਤਾ ਜ਼ੋਰ ਹੈ ਅਤੇ ਹਰ ਇਕ ਨੂੰ ਇਸ ਦੀ ਜਾਣਕਾਰੀ ਹੋਣੀ ਜ਼ਰੂਰੀ ਹੈ, ਪਰਹੇਜ ਅਤੇ ਡਾਕਟਰੀ ਇਲਾਜ ਨਾਲ ਇਸ ਦਾ ਮੁਕਾਬਲਾ ਕੀਤਾ ਜਾ ਸਕਦਾ ਹੈ। ਸਣੇ ਡਾਕਟਰੀ ਸਾਹਿਬਾਨ ਸਭ ਦਾ ਧੰਨਵਾਦ ਕੀਤਾ।
ਕੈਂਪ ਦਿਨ ਦੇ ਦੋ ਵਜੇ ਸਮਾਪਤ ਕੀਤਾ ਗਿਆ ਅਤੇ 179 ਮਰੀਜ ਦੇਖੇ ਗਏ ਜਿਨ੍ਹਾਂ ਵਿਚੋਂ ਸ਼ੂਗਰ ਦੇ ਮਰੀਜ਼ਾਂ ਦੀ ਸ਼ੂਗਰ ਅਤੇ ਹੋਰ ਟੇਸਟ ਕੀਤੇ ਗਏ ਅਤੇ ਦਵਾਈ ਮੁਫਤ ਦਿੱਤੀਆਂ ਗਈਆਂ।