ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਦਿੱਲੀ ਵਿਖੇ ਸਰਗਰਮੀਆਂ ਤੇਜ
On: 6 July, 2009, By: Press Secretary, Location: Delhi
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸਟੇਟ ਸਕੱਤਰ ਸ੍ਰ: ਰਾਜਵਿੰਦਰ ਸਿੰਘ ਹੋਰਾਂ ਦੱਸਿਆ ਕਿ ਦਿੱਲੀ ਵਿਖੇ ਸਟੱਡੀ ਸਰਕਲ ਸਰਗਰਮੀਆਂ ਤੇਜ ਕਰ ਦਿੱਤੀਆਂ ਗਈਆਂ ਹਨ।
- ਭਾਈ ਜੋਗਾ ਸਿੰਘ ਗਰਲਜ਼ ਸੀ: ਸੈ: ਸਕੂਲ, ਈਸਟ ਪਟੇਲ ਨਗਰ ਦਿੱਲੀ ਵਿਖੇ ਵਿਦਿਅਕ ਸੈਮੀਨਾਰ : ਉਪਰੋਕਤ ਸਕੂਲ ਵਿਖੇ ਵਿਦਿਅਕ ਸੈਮੀਨਰ ਕੀਤਾ ਗਿਆ। ਜਿਸਦੀ ਪ੍ਰਧਾਨਗੀ ਪ੍ਰਿੰ: ਸਵੀਤਾ ਗਰੋਵਰ ਨੇ ਕੀਤੀ। ਮੁੱਖ ਬੁਲਾਰੇ ਵਜੋਂ ਕੇਂਦਰੀ ਦਫ਼ਤਰ ਲੁਧਿਆਣਾ ਤੋਂ ਯੁਵਕ ਸੇਵਾਵਾਂ ਦੇ ਡਾਇਰੈਕਟਰ ਸ੍ਰ: ਸਤਨਾਮ ਸਿੰਘ ਸਲ੍ਹੋਪੁਰੀ ਪਹੁੰਚੇ ਤੇ ਉਹਨਾਂ ਵਿਦਿਆਰਥੀਆਂ ਨੂੰ ਤਕਨਾਲੋਜੀ ਦੇ ਯੁੱਗ ਵਿੱਚ ਧਰਮ ਕਾ ਜੈਕਾਰ ਕਰਨ, ਰੱਬ ਨੂੰ ਯਾਦ ਕਰਨ ਤੇ ਚੰਗੇ ਕੰਮ ਕਰਨ ਦਾ ਸੁਨੇਹਾ ਦਿੱਤਾ। ਸਟੇਟ ਸਕੱਤਰ ਸ੍ਰ: ਰਾਜਵਿੰਦਰ ਸਿੰਘ ਹੋਰਾਂ ਸਕੂਲ ਅਧਿਆਪਕਾਂ ਤੇ ਪ੍ਰਿੰ: ਸਾਹਿਬਾਨ ਦਾ ਧੰਨਵਾਦ ਕੀਤਾ।
- ਸਲਾਈਡ ਸ਼ੋਅ: ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, 29 ਬਲਾਕ, ਵੈਸਟ ਪਟੇਲ ਨਗਰ, ਦਿੱਲੀ ਵਿਖੇ ਸਿੱਖ ਅਰਦਾਸ ਉੱਤੇ ਸਲਾਈਡ ਸ਼ੋਅ ਕੀਤਾ ਗਿਆ। ਗੁਰਦੁਆਰਾ ਸਾਹਿਬ ਦੇ ਸਕੱਤਰ ਸ੍ਰ: ਪ੍ਰੀਤਮ ਸਿੰਘ (ਬੇਦੀ) ਹੋਰਾਂ ਸਟੱਡੀ ਸਰਕਲ ਵਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਗਈ।
- ਜਥੇਬੰਦਕ ਕਾਰਜਸ਼ਾਲਾ : ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ (ਨਵੀਨ) 14 ਬਲਾਕ ਵੈਸਟ ਪਟੇਲ ਨਗਰ, ਦਿੱਲੀ ਵਿਖੇ ਜਥੇਬੰਦਕ ਕਾਰਜਸ਼ਾਲਾ ਲਗਾਈ ਗਈ। ਕੇਂਦਰੀ ਦਫ਼ਤਰ ਲੁਧਿਆਣਾ ਤੋਂ ਸ੍ਰ: ਸਤਨਾਮ ਸਿੰਘ ਸਲ੍ਹੋਪੁਰੀ ਹੋਰਾਂ ਸਮਕਾਲੀ ਜਥੇਬੰਦੀਆਂ ਦੀ ਕੈਡਰ ਵਿਉਂਤ, ਗੁਰ ਇਤਿਹਾਸ ਵਿਚੋਂ ਜਥੇਬੰਦਕ ਪ੍ਰੇਰਨਾਵਾਂ, ਅਤੇ ਆਗੂ ਦੇ ਗੁਣਾਂ ਬਾਰੇ ਵਿਚਾਰਾਂ ਦੀ ਸਾਂਝ ਕੀਤੀ। ਗੁਰਦੁਆਰਾ ਸਾਹਿਬਾਨ ਦੇ ਪ੍ਰਧਾਨ ਸ੍ਰ: ਪ੍ਰਭਜੀਤ ਸਿੰਘ ਹੋਰਾਂ ਆਏ ਕਾਰਜਕਰਤਾਵਾਂ ਦਾ ਧਨਵਾਦ ਕੀਤਾ। ਸ੍ਰ: ਰਾਜਵਿੰਦਰ ਸਿੰਘ, ਸਟੇਟ ਸਕੱਤਰ ਦਿੱਲੀ ਸ੍ਰ: ਗੁਰਮੀਤ ਸਿੰਘ, ਰਣਜੀਤ ਨਗਰ ਦਿੱਲੀ, ਸ੍ਰ: ਹਰਪਾਲ ਸਿੰਘ ਗੁਰੂ ਅਰਜਨ ਨਗਰ ਦਿੱਲੀ, ਸ੍ਰ: ਅਮਰਜੀਤ ਸਿੰਘ ਤੇ ਹੋਰ ਵੀਰਾਂ ਦੇ ਨਿੱਘੇ ਸਹਿਯੋਗ ਸਦਕਾ ਕਾਰਜਸ਼ਾਲਾ ਸਫਲ ਰਹੀ।
Related Images: