ਅਧਿਆਪਕਾਂ ਨੇ ਵਿਦਿਅਕ ਸੰਸਥਾਵਾਂ ਦਾ ਮਾਹੌਲ ਸੰਵਾਰਨ ਦਾ ਲਿਆ ਸੰਕਲਪ

On: 21 August, 2009, By: Press Secretary, Location: Sangrur

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੌਂ ਸਥਾਨਕ ਜ਼ੋਨਲ ਦਫਤਰ (ਗੁ: ਸਿੰਘ ਸਭਾ) ਵਿਖੇ ਅਧਿਆਪਕਾਂ ਦੀ ਇੱਕ ਕਾਰਜਸ਼ਾਲਾ ਦਾ ਆਯੋਜਨ ਕੀਤਾ ਗਿਆ। ਵਿਦਿਅਕ ਖੇਤਰ ਵਿੱਚ ਨੈਤਿਕ ਪ੍ਰਫੁੱਲਤਾ ਦੀਆ ਪ੍ਰਥਾਂਮਿਕਾ ਵਜੋਂ ਕੀਤੇ ਜਾ ਰਹੇ ਪ੍ਰੋਗਰਾਮਾਂ ਦੀ ਲੜੀ ਅਧੀਨ ਸੰਗਰੂਰ-ਬਰਨਾਲਾ-ਮਾਨਸਾ ਜ਼ੋਨ ਦੀਆਂ ੨੧ ਸੰਸਥਾਵਾਂ ਦੇ ਪ੍ਰਿੰਸੀਪਲ ਤੇ ਅਧਿਆਪਕ ਸਾਹਿਬਾਨ ਨੇ ਇਸ ਇਸ ਕਾਰਜਸ਼ਾਲਾ ਵਿੱਚ ਹਿੱਸਾ ਲਿਆ। ਸ੍ਰ: ਲਾਭ ਸਿੰਘ, ਜ਼ੋਨ ਪ੍ਰਧਾਨ ਨੇ ਜੀ ਆਇਆਂ ਨੂੰ ਕਿਹਾ। ਉਪਰੰਤ ਮੁੱਖ ਬੁਲਾਰੇ ਵਜੋਂ ਪਹੁੰਚੇ ਪ੍ਰਿੰ: ਸਤਨਾਮ ਸਿੰਘ ਸਲ੍ਹੋਪੁਰੀ, ਡਾਇਰੈਕਟਰ ਯੁਵਕ ਸੇਵਾਵਾਂ ਸਟੱਡੀ ਸਰਕਲ ਨੇ ਸੀ.ਡੀ.ਪ੍ਰੋਜੈਕਟਰ ਦੀ ਵਿਧੀ ਰਾਹੀਂ ਵਿਦਿਅਕ ਅਦਾਰਿਆਂ ਵਿੱਚ ਨਸ਼ਿਆਂ ਦਾ ਸੇਵਨ ਸਾਡੇ ਲਈ ਗੰਭੀਰ ਚੁਨੌਤੀ ਬਣ ਚੁੱਕੀ ਹੈ। ਅੱਜ ਦਾ ਨੌਜਵਾਨ ਪੱਛਮੀ ਕਲਚਰ ਨੂੰ ਆਪਣਾ ਕੇ ਏਡਜ਼ ਵਰਗੇ ਮਾਰੂ ਰੋਗਾ ਦਾ ਸ਼ਿਕਾਰ ਹੋ ਚੁੱਕਾ ਹੈ। ਉਪਰੋਕਤ ਬੀਮਾਰੀਆਂ ਦੇ ਮਾਰੂ ਪ੍ਰਭਾਵਾਂ ਤੋਂ ਸੁਚੇਤ ਕਰਕੇ ਸਾਨੂੰ ਗੁਰ-ਇਤਿਹਾਸ ਅਤੇ ਗੁਰਬਾਣੀ ਪੇ੍ਰਰਨਾ ਲੈ ਕੇ ਵਿਦਿਆਰਥੀ ਦੀ ਸਰਬਪੱਖੀ ਸਖਸੀਅਤ ਦਾ ਵਿਕਾਸ ਕਰਨ ਦੇ ਯਤਨ ਕਰਨੇ ਚਾਹੀਦੇ ਹਨ। ਇਸ ਸਮੇਂ ਅਧਿਆਪਕ ਸਾਹਿਬਾਨਾਂ ਨੇ ਘਰ ਤੋਂ ਲੈ ਕੇ ਸਕੂਲ ਪਹੁੰਚਣ ਤੱਕ ਵਿਦਿਆਰਥੀ ਦੇ ਜੀਵਨ ਤੇ ਮਾਤਾ-ਪਿਤਾ ਸਮਾਜ, ਸਾਡੇ ਆਗੂ, ਸਭਿਆਚਾਰ ਦੇ ਪੈ ਰਹੇ ਪ੍ਰਭਾਵਾਂ ਦਾ ਜ਼ਿਕਰ ਕਰਦੇ ਹੋਏ ਵਿਚਾਰ ਚਰਚਾ ਵਿੱਚ ਭਾਗ ਲਿਆ। ਸ੍ਰ: ਸੁਰਿੰਦਰਪਾਲ ਸਿੰਘ ਸਿਦਕੀ ਜ਼ੋਨਲ ਸਕੱਤਰ ਨੇ ਕਿਹਾ ਕਿ ਹਫਤਾਵਾਰੀ ਸਟੱਡੀ ਸਰਕਲ ਪੁਸਤਕ ਪ੍ਰਦਰਸ਼ਨੀਆਂ ਸਲਾਈਡ ਸ਼ੋਅ, ਮਾਈ ਭਾਗੋ/ਭਾਈ ਤਾਰੂ ਸਿੰਘ ਦਿਵਸ ਯੁਵਕ ਮੇਲੇ, ਵਿਦਿਅਕ ਯਾਤਰਾਵਾਂ ਆਦਿ ਦੀ ਕਾਰਜ ਯੋਜਨਾ ਰਾਹੀਂ ਵਿਦਿਅਕ ਤੇ ਨੈਤਿਕ ਮਾਹੌਲ ਸਿਰਜਿਆ ਜਾ ਸਕਦਾ ਹੈ। ਸ੍ਰ: ਹਰਬੰਸ ਸਿੰਘ ਕੁਮਾਰ ੲਮਿਤਹਾਨ ਕੋਆਰਡੀਨੇਟਰ ਨੇ ਸਟੱਡੀ ਸਰਕਲ ਵਲੋਂ ੨੧ ਅਗਸਤ ਨੂੰ ਕਰਵਾਏ ਜਾ ਰਹੇ ਸਕੂਲ ਪੱਧਰ ਦੇ ਨੈਤਿਕ ਸਿੱਖਿਆ ਇਮਤਿਹਾਨ ਬਾਰੇ ਦਿਸ਼ਾ-ਨਿਰਦੇਸ਼ ਦੱਸਦੇ ਹੋਏ ਸਮੂੰਹ ਅਧਿਆਪਕ ਸਾਹਿਬਾਨ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਸਟੱਡੀ ਸਰਕਲ ਵਲੋਂ ੨੧ ਅਗਸਤ ਨੂੰ ਕਰਵਾਏ ਜਾ ਰਹੇ ਸਕੂਲ ਪੱਧਰ ਦੇ ਨੈਤਿਕ ਸਿੱਖਿਆ ਇਤਿਹਾਨ ਬਾਰੇ ਦਿਸ਼ਾ ਨਿਰਦੇਸ਼ ਦੱਸਦੇ ਹੋਏ ਸਮੂਹ ਅਧਿਆਪਕ ਸਾਹਿਬਾਨ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਸਟੱਡੀ ਸਰਕਲ ਵਲੋਂ ਵਿਦਿਅਕ ਵੱਲੋਂ ਵਿਦਿਅਕ ਖੇਤਰ ਦੀ ਜ਼ੋਨਲ ਕੋਆਰਡੀਨੇਟਸ਼ਨ ਕਮੇਟੀ ਦਾ ਗਠਨ ਕੀਤਾ ਗਿਆ। ਜਿਸ ਵਿੱਚ ਸ੍ਰ: ਮੁਖਤਿਆਰ ਸਿੰਘ ਸਰਕਾਰੀ ਸੀ:ਸੈ:ਸਕੂਲ: ਉਭਾਵਾਲ ਨੂੰ ਕਨਵੀਨਰ ਦੀ ਸੇਵਾ ਸੌਂਪੀ ਗਈ। ਬਾਕੀ ਮੈਂਬਰਾਂ ਵਿੱਚ ਪ੍ਰਿੰਸੀਪਲ ਸ੍ਰ: ਦੀਦਾਰ ਸਿੰਘ (ਮਾਲਵਾ ਖਾਲਸਾ ਸਕੂਲ ਦਿੜ੍ਹਬਾ), ਸ੍ਰ: ਕਿਰਪਾਲ ਸਿੰਘ (ਖਾਲਸਾ ਸਕੂਲ ਭਸੋੜ), ਸ੍ਰ: ਬਲਦੇਵ ਸਿੰਘ (ਅਕਾਲ ਅਕੈਡਮੀ ਮੰਡੇਰ-ਮਾਨਸਾ) ਸ੍ਰ: ਪ੍ਰੀਤਮ ਸਿੰਘ (ਸੰਗਰੂਰ), ਸ੍ਰ: ਗੁਰਜਿੰਦਰ ਸਿੰਘ ਰਸੀਆ (ਸਰਕਾਰੀ ਸਕੂਲ ਕੁੰਨਰਾ) ਸ੍ਰ: ਅਮਰਜੀਤ ਸਿੰਘ (ਅਕਾਲ ਸੀ:ਸੈ:ਸਕੂਲ ਮਸਤੂਆਣਾ-ਬਹਾਦਰਪੁਰ) ਸ੍ਰ: ਜਤਿੰਦਰ ਸਿੰਘ (ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਕਾਂਝਲੀ) ਸ੍ਰ: ਸੁਖਵੀਰ ਸਿੰਘ (ਸਰਕਾਰੀ ਰਾਜ ਸੀ: ਸੈ:ਸਕੂਲ ਸੰਗਰੂਰ) ਨੂੰ ਕਮੇਟੀ ਵਿੱਚ ਸ਼ਾਮਲ ਕੀਤਾ ਗਿਆ। ਬੁਲਾਰਿਆਂ ਤੇ ਨੁਮਾਇੰਦਿਆਂ ਨੂੰ ਸਟੱਡੀ ਸਰਕਲ ਵਲੋਂ ਸਨਮਾਨਿਤ ਕਰਨ ਦੀ ਰਸਮ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਰਦਾਰ ਕਰਤਾਰ ਸਿੰਘ, ਸ੍ਰ: ਲਾਭ ਸਿੰਘ, ਸ੍ਰ : ਹਰਭਜਨ ਸਿੰਘ, ਸ੍ਰ: ਅਜਮੇਰ ਸਿੰਘ, ਸ੍ਰ: ਤੀਰਥ ਸਿੰਘ, ਸ੍ਰ: ਪ੍ਰਤਾਪ ਸਿੰਘ, ਗੁਰਮਨਪ੍ਰੀਤ ਸਿੰਘ, ਗੁਰਬਖਸ਼ੀਸ਼ ਸਿੰਘ ਆਦਿ ਨੇ ਨਿਭਾਈ। ਸਟੇਜ ਦਾ ਸੰਚਾਲਨ ਸ੍ਰ: ਸੁਰਿੰਦਰਪਾਲ ਸਿੰਘ ਸਿਦਕੀ ਨੇ ਬਾਖੂਬੀ ਕੀਤਾ। ਕਾਰਜਸ਼ਾਲਾ ਦੀ ਸਮਾਪਤੀ ਤੇ ਸਮੂਹ ਅਧਿਆਪਕ ਸਾਹਿਬਾਨਾਂ ਨੇ ਸਟੱਡੀ ਸਰਕਲ ਦੇ ਵਿਦਿਅਕ ਕਾਰਜ ਯੋਜਨਾ ਨੂੰ ਲਾਗੂ ਕਰਕੇ ਮੁਰਦਾ ਹੋਇ ਮੁਰੀਦ ਨਾ ਗਲੀ ਹੋਵਣਾ.....ਦੀ ਗੂੰਜ ਵਿੱਚ ਵਿਦਿਅਕ ਸੰਸਥਾਵਾਂ ਦਾ ਮਾਹੌਲ ਸੰਵਾਰਨ ਦਾ ਸੰਕਲਪ ਲਿਆ।

Related Images:

Newsletter


Job Placements

Social Empowerment & Economic Development Directorate

Helpline

Helpline

Career Guidance

Career Guidance

Monthly Magazine

Monthly Magazine