ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੁਆਰਾ ਘੱਟ ਗਿਣਤੀਆਂ ਲਈ ਵਜੀਫਾ ਸਕੀਮ ਦਾ ਪ੍ਰਚਾਰ ਜ਼ੋਰਾਂ ਨਾਲ

On: 19 August, 2009, By: Press Secretary, Location: Global

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਕੇਂਦਰੀ ਦਫ਼ਤਰ ਵਿਖੇ ਇਕ ਵਿਸ਼ੇਸ਼ ਇਕੱਤਰਤਾ ਦੌਰਾਨ ਘੱਟ ਗਿਣਤੀ ਕਮਿਸ਼ਨ ਵਲੋਂ ਘੱਟ ਗਿਣਤੀਆਂ (ਸਿੱਖ, ਮੁਸਲਮਾਨ, ਪਾਰਸੀ, ਬੋਧੀ) ਲਈ ਪੜ੍ਹਾਈ ਜਾਰੀ ਰੱਖਣ ਲਈ ਵਜੀਫਿਆਂ ਬਾਰੇ ਪ੍ਰਗਤੀ ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਵਿੱਚ ਇਸ ਸੰਬੰਧੀ ਹੋਈ ਪ੍ਰਗਤੀ ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਕੇਂਦਰੀ ਦਫ਼ਤਰ, ਇੰਚਾਰਜ ਡਾ: ਪੁ੍ਸ਼ਪਇੰਦਰ ਸਿੰਘ ਹੋਰਾਂ ਇਸ ਸੰਬੰਧੀ ਹੁਣ ਤੱਕ ਹੋਏ ਕਾਰਜਾਂ ਬਾਰੇ ਜਾਣਕਾਰੀ ਦਿੱਤੀ। ਉਹਨਾਂ ਦੱਸਿਆ ਕਿ ਇਸ ਸੰਬੰਧੀ ਪੰਜਾਬ ਦੇ ਸਮੂੰਹ ਸਕੂਲਾਂ/ਕਾਲਜਾਂ ਵਿੱਚ ਜ਼ੋਨਾਂ ਰਾਹੀਂ ਫਾਰਮ ਭੇਜੇ ਜਾ ਚੁੱਕੇ ਹਨ ਅਤੇ ਇਸ ਸੰਬੰਧੀ ਸਮੂੰਹ ਪ੍ਰਿਸੀਪਲ ਸਾਹਿਬਾਨ ਨਾਲ ਸੰਪਰਕ ਕੀਤਾ ਜਾ ਰਿਹਾ ਹੈ। ਇਸ ਸਮੇਂ ਸਮਾਜਿਕ ਅਧਿਕਾਰਤਾ ਅਤੇ ਆਰਥਿਕ ਵਿਕਾਸ ਡਾਇਰੈਕਟੋਰੇਟ ਦੇ ਡਾਇਰੈਕਟਰ ਸ੍ਰ: ਇਕਬਾਲ ਸਿੰਘ ਹੋਰਾਂ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਪੰਜਾਬ ਦੇ ਸਾਰੇ ਜ਼ੋਨਲ ਸਕੱਤਰ ਅਤੇ ਜ਼ੋਨਲ ਪ੍ਰਧਾਨਾਂ ਪਾਸ ਫਾਰਮ ਉਪਲਬਧ ਹਨ ਅਤੇ ਲੋੜਵੰਦ ਇਸ ਸਕੀਮ ਦਾ ਫਾਇਦਾ ਲੈਣ ਲਈ ਫਾਰਮ ਪ੍ਰਾਪਤ ਕਰਕੇ ਸਕੀਮ ਦਾ ਫਾਇਦਾ ਉਠਾ ਸਕਦੇ ਹਨ, ਇਹ ਫਾਰਮ ਅਤੇ ਸਕੀਮ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੀ ਵੈਬਸਾਈਟ www.ggssc.net ਤੇ ਉਪਲਬਧ ਕਰਵਾਏ ਗਏ ਹਨ। ਲੋੜਵੰਧ ਸਾਈਟ ਤੋਂ ਡਾਊਨ ਲੋਡ ਕਰਕੇ ਸਕੀਮ ਦਾ ਫਾਇਦਾ ਉਠਾ ਸਕਦੇ ਹਨ। ਡਾ: ਪੁਸ਼ਪਇੰਦਰ ਸਿੰਘ ਅੱਗੇ ਦੱਸਿਆ ਕਿ ਇਹਨਾਂ ਵਜੀਫਿਆਂ ਲਈ ਅਪਲਾਈ ਕਰਨ ਲਈ ਹੇਠ ਲਿਖੇ ਅਨੁਸਾਰ ਮਾਪਦੰਡ ਲੋੜੀਂਦੇ ਹਨ:

ਵੇਰਵਾ :

ਦਸਵੀਂ ਤੱਕ ਦੀ ਪੜ੍ਹਾਈ ਲਈ :

  1. ਇੱਕ ਲੱਖ ਜਾਂ ਇਸ ਤੋਂ ਘੱਟ ਆਮਦਨ ਦਾ ਹਲਫਿਆ ਬਿਆਨ, 10 ਰੁਪੈ ਦਾ ਅਸ਼ਟਾਮ ਉੱਤੇ (Self Signed)
  2. ਪਿਛਲੀ ਕਲਾਸ ਵਿੱਚ ਘੱਟੋ ਘੱਟ 50% ਨੰਬਰ ਦਾ ਪ੍ਰਿੰਸੀਪਲ ਤੋਂ ਤਸਦੀਕ ਸ਼ੁਦਾ ਸਰਟੀਫਿਕੇਟ
  3. ਘੱਟ ਗਿਣਤੀ ਨਾਲ ਸਬੰਧਤ ਅਤੇ ਪੱਕੇ ਤੋਰ ਤੇ ਰਹਿਣ ਦਾ ਹਲਫਿਆ ਬਿਆਨ, 10 ਰੁਪੈ ਦਾ ਅਸ਼ਟਾਮ ਉੱਤੇ (Self Signed)
  4. ਸਕੂਲ ਦਾ ਅਕਾਊਂਟ ਨੰਬਰ (ਸਰਕਾਰ ਦੁਆਰਾ ਫੀਸ ਭੇਜਣ ਲਈ)

10+1 s'A P.hD ਤੱਕ :

  1. ਦੋ ਲੱਖ ਜਾਂ ਇਸ ਤੋਂ ਘੱਟ ਆਮਦਨ ਦਾ ਹਲਫਿਆ ਬਿਆਨ, 10 ਰੁਪੈ ਦਾ ਅਸ਼ਟਾਮ ਉੱਤੇ (Self Signed)
  2. ਪਿਛਲੀ ਕਲਾਸ ਵਿੱਚ ਘੱਟੋ ਘੱਟ 50% ਨੰਬਰ ਦਾ ਪ੍ਰਿੰਸੀਪਲ ਤੋਂ ਤਸਦੀਕ ਸ਼ੁਦਾ ਸਰਟੀਫਿਕੇਟ
  3. ਘੱਟ ਗਿਣਤੀ ਨਾਲ ਸਬੰਧਤ ਅਤੇ ਪੱਕੇ ਤੋਰ ਤੇ ਰਿਹਾਇਸ਼ ਦਾ ਹਲਫਿਆ ਬਿਆਨ, 10 ਰੁਪੈ ਦਾ ਅਸ਼ਟਾਮ ਉੱਤੇ (Self Signed)
  4. ਸਕੂਲ/ਕਾਲਜ ਦਾ ਅਕਾਊਂਟ ਨੰਬਰ (ਸਰਕਾਰ ਦੁਆਰਾ ਫੀਸ ਭੇਜਣ ਲਈ)

ਟੈਕਨੀਕਲ ਕੋਰਸਾਂ ਲਈ :

  1. ਢਾਈ ਲੱਖ ਜਾਂ ਇਸ ਤੋਂ ਘੱਟ ਆਮਦਨ ਦਾ ਹਲਫਿਆ ਬਿਆਨ, 10 ਰੁਪੈ ਦਾ ਅਸ਼ਟਾਮ ਉੱਤੇ (Self Signed)
  2. ਪਿਛਲੀ ਕਲਾਸ ਵਿੱਚ ਘੱਟੋ ਘੱਟ 50% ਨੰਬਰ ਦਾ ਪ੍ਰਿੰਸੀਪਲ ਤੋਂ ਤਸਦੀਕ ਸ਼ੁਦਾ ਸਰਟੀਫਿਕੇਟ
  3. ਘੱਟ ਗਿਣਤੀ ਨਾਲ ਸਬੰਧਤ ਅਤੇ ਪੱਕੇ ਤੋਰ ਤੇ ਰਿਹਾਇਸ਼ ਦਾ ਹਲਫਿਆ ਬਿਆਨ, 10 ਰੁਪੈ ਦਾ ਅਸ਼ਟਾਮ ਉੱਤੇ (Self Signed)
  4. ਸਕੂਲ/ਕਾਲਜ ਦਾ ਅਕਾਊਂਟ ਨੰਬਰ (ਸਰਕਾਰ ਦੁਆਰਾ ਫੀਸ ਭੇਜਣ ਲਈ)

ਉਹਨਾਂ ਅੱਗੇ ਦੱਸਿਆ ਕਿ ਵਿਦਿਆਰਥੀਆਂ ਨੂੰ ਇਸ ਸਕੀਮ ਦਾ ਵੱਧ ਤੋਂ ਵੱਧ ਫਾਇਦਾ ਲੈਣਾ ਚਾਹੀਦਾ ਹੈ ਤਾਂ ਜੋ ਪੰਜਾਬ ਵਿੱਚ ਸਿੱਖਿਆ ਦੇ ਮਿਆਰ ਨੂੰ ਉੱਚਾ ਚੁਕਿਆ ਜਾ ਸਕੇ। ਉਹਨਾਂ ਦੱਸਿਆ ਕਿ ਇਸ ਸੰਬੰਧੀ ਕਿਸੇ ਵੀ ਕਿਸਮ ਦੀ ਜਾਣਕਾਰੀ ਲਈ ਹੇਠ ਲਿਖੇ ਨੰਬਰਾਂ ਤੇ ਸੰਪਰਕ ਕੀਤਾ ਜਾ ਸਕਦਾ ਹੈ:

  • ਸ੍ਰ: ਇੰਦਰਪਾਲ ਸਿੰਘ : 98884-66696
  • ਸ੍ਰ: ਪ੍ਰਿਥੀ ਸਿੰਘ : 98884-98055
  • ਡਾ: ਪੁਸ਼ਪਇੰਦਰ ਸਿੰਘ : 98880-45398, 98141-17180
  • ਸ੍ਰ: ਇਕਬਾਲ ਸਿੰਘ : 98880-38729
  • ਡਾ: ਲਖਵਿੰਦਰ ਸਿੰਘ : 98880-45448
  • ਡਾ: ਤਜਿੰਦਰ ਸਿੰਘ ਖਿਜਰਾਬਾਦੀ : 98888-93879
  • ਸ੍ਰ: ਸਿਮਰਨਜੀਤ ਸਿੰਘ : 98881-78847
  • ਸ੍ਰ: ਕੋਮਲਜੀਤ ਸਿੰਘ : 99174-60664
  • ਮਾ: ਦਰਸ਼ਨ ਸਿੰਘ : 98153-82323

Newsletter


Job Placements

Social Empowerment & Economic Development Directorate

Helpline

Helpline

Career Guidance

Career Guidance

Monthly Magazine

Monthly Magazine